ਅਯੁੱਧਿਆ ਵਿਚ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦੇ 673 ਦਿਨਾਂ ਬਾਅਦ PM ਮੋਦੀ ਤੇ RSS ਮੁਖੀ ਮੋਹਨ ਭਾਗਵਤ ਨੇ ਰਾਮ ਮੰਦਰ ਦੇ ਸਿਖਰ ‘ਤੇ ਝੰਡਾ ਲਹਿਰਾਇਆ। ਸਵੇਰੇ 11.50 ਵਜੇ ਅਭਿਜੀਤ ਮਹੂਰਤ ਵਿਚ ਬਟਨ ਦਬਾਉਂਦੇ ਹੀ 2 ਕਿਲੋ ਦਾ ਕੇਸਰੀਆ ਝੰਡਾ 161 ਫੁੱਟ ਉੱਚੇ ਸਿਖਰ ‘ਤੇ ਲਹਿਰਾਉਣ ਲੱਗਾ।
ਇਸ ਦੇ ਨਾਲ ਹੀ ਰਾਮ ਮੰਦਰ ਸੰਪੂਰਨ ਹੋ ਗਿਆ। ਇਸ ਦੌਰਾਨ ਪੀਐੱਮ ਮੋਦੀ ਭਾਵੁਕ ਹੋ ਗਏ। ਉਨ੍ਹਾਂ ਨੇ ਹੱਥ ਜੋੜ ਕੇ ਪ੍ਰਣਾਮ ਕੀਤਾ। ਇਸ ਤੋਂ ਪਹਿਲਾਂ ਰਾਮ ਮੰਦਰ ਵਿਚ ਪੀਐੱਮ ਮੋਦੀ ਨੇ ਮੋਹਨ ਭਾਗਵਤ ਦੇ ਨਾਲ ਪਹਿਲੀ ਮੰਜ਼ਿਲ ‘ਤੇ ਬਣੇ ਰਾਮ ਦਰਬਾਰ ਵਿਚ ਪਹਿਲੀ ਵਾਰ ਪੂਜਾ ਤੇ ਆਰਤੀ ਕੀਤੀ। ਰਾਮਲੱਲਾ ਦੇ ਦਰਸ਼ਨ ਕੀਤੇ। ਪੀਐੱਮ ਰਾਮਲੱਲਾ ਦੇ ਕੱਪੜੇ ਤੇ ਚੰਵਰ ਲੈ ਕੇ ਪਹੁੰਚੇ ਸਨ।
ਇਸ ਤੋਂ ਪਹਿਲਾਂ PM ਮੋਦੀ ਨੇ ਸਾਕੇਤ ਕਾਲਜ ਤੋਂ ਰਾਮਜਨਮ ਭੂਮੀ ਤੱਕ ਲਗਭਗ ਡੇਢ ਕਿਲੋਮੀਟਰ ਲੰਬਾ ਰੋਡ ਸ਼ੋਅ ਕੀਤਾ। ਇਸ ਦੌਰਾਨ ਸਕੂਲੀ ਵਿਦਿਆਰਥੀਆਂ ਦੇ ਕਾਫਲੇ ‘ਤੇ ਫੁੱਲ ਬਰਸਾਏ। ਸ਼ਹਿਰ ਨੂੰ 1000 ਕੁਇੰਟਲ ਫੁੱਲਾਂ ਨਾਲ ਸਜਾਇਆ ਗਿਆ ਹੈ। ਮੰਦਰ ਦੀ 5 ਲੇਅਰ ਸੁਰੱਖਿਆ ਵਿਵਸਥਾ ਲਾਗੂ ਕੀਤੀ ਗਈ। ATS-NSG ਕਮਾਂਡੋ ਨੇ ਪੂਰੇ ਪਰਿਸਰ ਨੂੰ ਘੇਰਿਆ ਹੋਇਆ ਹੈ। ਇਸ ਤੋਂ ਇਲਾਵਾ CRPF, SPG ਤੇ PAC ਦੇ ਜਵਾਨ ਵੀ ਤਾਇਨਾਤ ਹਨ। ਦੱਸ ਦੇਈਏ ਕਿ ਝੰਡੇ ਦੀ ਲੰਬਾਈ 22 ਫੁੱਟ ਤੇ ਉਚਾਈ 10 ਫੁੱਟ ਹੈ ਤੇ ਝੰਡੇ ‘ਤੇ ਸੂਰਜ, ਓਮ ਤੇ ਕੋਵਿਦਾਰ ਰੁੱਖ ਤਿੰਨ ਚਿੰਨ੍ਹ ਅੰਕਿਤ ਕੀਤੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -:
























