ਅਯੁੱਧਿਆ ਦੇ ਰਾਮ ਮੰਦਰ ਦੇ ਸਿਖਰ ‘ਤੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਝੰਡਾ ਲਹਿਰਾਇਆ ਜਾਵੇਗਾ। ਅੱਜ ਉਹ ਅਯੁੱਧਿਆ ਪਹੁੰਚਣਗੇ ਤੇ 12 ਵਜੇ ਰਾਮ ਮੰਦਰ ਦੇ ਸਿਖਰ ਉਤੇ ਝੰਡਾ ਲਹਿਰਾਇਆ ਜਾਵੇਗਾ। ਇਸ ਵੱਡੇ ਸਮਾਗਮ ਨੂੰ ਲੈ ਕੇ ਰਾਮ ਨਗਰੀ ਨੂੰ 1000 ਕੁਇੰਟਲ ਫੁੱਲਾਂ ਨਾਲ ਸਜਾਇਆ ਗਿਆ ਹੈ।
CM ਯੋਗੀ ਆਦਿਤਯਨਾਥ ਤੇ ਸੰਘ ਮੁਖੀ ਮੋਹਨ ਭਾਗਵਤ ਮੰਦਰ ਪਹੁੰਚ ਚੁੱਕੇ ਹਨ। ਆਯੋਜਨ ਵਿਚ ਉਦਯੋਗ, ਖੇਡ, ਸਾਹਿਤ ਤੇ ਬਾਲੀਵੁੱਡ ਜਗਤ ਦੇ ਲਗਭਗ 1 ਹਜ਼ਾਰ VIP ਮਹਿਮਾਨ ਸ਼ਾਮਲ ਹੋਣਗੇ। ਰਾਮ ਮੰਦਰ ਨਿਰਮਾਣ ਵਿਚ 2 ਕਰੋੜ ਤੋਂ ਵਧ ਦਾਨ ਦੇਣ ਵਾਲੇ 100 ਦਾਨ ਦਾਤਿਆਂ ਨੂੰ ਵੀ ਸੱਦਾ ਭੇਜਿਆ ਗਿਆ ਹੈ।
ਸ਼੍ਰੀਰਾਮ ਜਨਮਭੂਮੀ ਤੀਰਥ ਖੇਤਰ ਦੇ ਜਨਰਲ ਸਕੱਤਰ ਚੰਪਤ ਰਾਏ ਅਨੁਸਾਰ 19 ਬਲਾਕਾਂ ’ਚ ਕੁਰਸੀਆਂ ਲਾਈਆਂ ਗਈਆਂ ਹਨ। ਮਹਿਮਾਨਾਂ ਦੀਆਂ ਸ਼੍ਰੇਣੀਆਂ ਅਨੁਸਾਰ ਵੱਖ-ਵੱਖ ਰੰਗਾਂ ਦੇ ਪੰਡਾਲ ਤਿਆਰ ਕੀਤੇ ਗਏ ਹਨ। ਤਾਲਮੇਲ ਟੀਮ ਨਾਸ਼ਤਾ, ਪ੍ਰਸ਼ਾਦ ਅਤੇ ਦਰਸ਼ਨ ਦਾ ਪ੍ਰਬੰਧ ਸੰਭਾਲੇਗੀ। ਹੁਣ ਰਾਮ ਮੰਦਰ ਪੂਰਾ ਤਿਆਰ ਹੋ ਗਿਆ ਹੈ ਤੇ ਅੱਜ ਮੰਦਰ ‘ਤੇ ਝੰਡਾ ਲਹਿਰਾਇਆ ਜਾਵੇਗਾ। ਝੰਡਾ 22 ਫੁੱਟ ਲੰਬਾ ਤੇ 12 ਫੁੱਟ ਚੌੜਾ ਹੈ। ਡਿਫੈਂਸ ਮਨਿਸਟਰ ਦੀ ਗਾਈਡਲਾਈਨ ਮੁਤਾਬਕ ਗੁਜਰਾਤ ਦੇ ਅਹਿਮਦਾਬਾਦ ਦੇ ਇਕ ਪੈਰਾਸ਼ੂਟ ਸਪੈਸ਼ਲਿਸਟ ਵੱਲੋਂ ਇਹ ਝੰਡਾ ਬਣਾਇਆ ਗਿਆ ਹੈ ਜਿਸ ਦਾ ਵਜ਼ਨ 3 ਕਿਲੋ ਦੇ ਕਰੀਬ ਹੈ।
ਇਹ ਵੀ ਪੜ੍ਹੋ : ਫਗਵਾੜਾ ‘ਚ ਬੀਤਿਆ ਸੀ ਧਰਮਿੰਦਰ ਦਾ ਬਚਪਨ, ਰਾਮਲੀਲਾ ‘ਚ ਨਹੀਂ ਮਿਲਿਆ ਸੀ ਰੋਲ, ਦੋਸਤਾਂ ਨੇ ਦੱਸੇ ਕਿੱਸੇ
PM ਮੋਦੀ ਦਾ ਵੀ ਬਿਆਨ ਵੀ ਸਾਹਮਣੇ ਆਇਆ ਸੀ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਰਾਮ ਮੰਦਰ ਦੇ ਸਿਖਰ ‘ਤੇ ਝੰਡਾ ਲਹਿਰਾਉਣ ਦਾ ਉਹ ਗਵਾਹ ਬਣਨਗੇ ਤੇ ਇਹ ਝੰਡਾ ਸ੍ਰੀ ਰਾਮ ਜੀ ਦੇ ਆਦਰਸ਼ਾਂ ਦਾ ਪ੍ਰਤੀਕ ਹੋਵੇਗਾ। PM ਮੋਦੀ ਗਰਭ ਗ੍ਰਹਿ ਦੇ ਵਿਚ ਪੂਜਾ ਅਰਚਨਾ ਕਰਨਗੇ। ਮੰਦਰ ‘ਤੇ ਲੱਗਣ ਵਾਲਾ ਝੰਡਾ ਭਿਆਨਕ ਤੂਫਾਨ ਵਿਚ ਵੀ ਸੁਰੱਖਿਅਤ ਰਹੇਗਾ ਤੇ ਹਵਾ ਬਦਲਣ ‘ਤੇ ਬਿਨਾਂ ਉਲਝੇ ਪਲਟ ਜਾਵੇਗਾ।
ਦੱਸਿਆ ਜਾ ਰਿਹਾ ਹੈ ਕਿ 22 ਜਨਵਰੀ 2024 ਨੂੰ ਰਾਮ ਮੰਦਰ ਦਾ ਉਦਘਾਟਨ ਕੀਤਾ ਗਿਆ ਸੀ ਤੇ ਇਸ ਦੌਰਾਨ ਵੱਡੇ ਪੱਧਰ ‘ਤੇ ਸਮਾਗਮ ਵੀ ਕਰਵਾਏ ਗਏ ਸੀ ਤੇ ਦੇਸ਼ਾਂ-ਵਿਦੇਸ਼ਾਂ ਤੋਂ ਮਹਿਮਾਨ ਵੀ ਸ਼ਾਮਲ ਹੋਏ ਸਨ।
ਵੀਡੀਓ ਲਈ ਕਲਿੱਕ ਕਰੋ -:
























