ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਅਹਿਮਦਾਬਾਦ ਦੇ UN ਮਹਿਤਾ ਹਸਪਤਾਲ ‘ਚ ਭਰਤੀ ਹੈ। ਮਾਤਾ ਹੀਰਾਬੇਨ ਦੀ ਤਬੀਅਤ ਖ਼ਰਾਬ ਹੋਣ ‘ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਮੰਗਲਵਾਰ ਰਾਤ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਜਾਣਕਾਰੀ ਅਨੁਸਾਰ ਮਾਤਾ ਹੀਰਾਬੇਨ ਨੂੰ ਮਿਲਣ ਲਈ ਪ੍ਰਧਾਨ ਮੰਤਰੀ ਮੋਦੀ ਦੁਪਹਿਰ ਤੱਕ ਅਹਿਮਦਾਬਾਦ ਪਹੁੰਚਣਗੇ।
ਜਾਣਕਾਰੀ ਅਨੁਸਾਰ ਹੀਰਾਬੇਨ ਦੇ ਹਸਪਤਾਲ ਵਿੱਚ ਦਾਖ਼ਲ ਹੋਣ ਤੋਂ ਬਾਅਦ ਹਸਪਤਾਲ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਕੇ ਕੈਲਾਸ਼ਨਾਥਨ UN ਮਹਿਤਾ ਹਸਪਤਾਲ ਪਹੁੰਚ ਗਏ ਹਨ। ਇਸ ਦੇ ਨਾਲ ਹੀ ਅਸਾਰਵਾ ਅਤੇ ਦਰਿਆਪੁਰ ਦੇ ਵਿਧਾਇਕ ਵੀ ਹਸਪਤਾਲ ਪਹੁੰਚ ਗਏ ਹਨ।
ਇਹ ਵੀ ਪੜ੍ਹੋ : CBSE ਦੇ ਵਿਦਿਆਰਥੀ ਧਿਆਨ ਦੇਣ, 2 ਜਨਵਰੀ ਤੋਂ ਬੋਰਡ ਪ੍ਰੈਕਟੀਕਲ, ਇੰਟਰਨਲ ਅਸੈਸਮੈਂਟ ਹੋਣਗੇ ਸ਼ੁਰੂ
ਦੱਸ ਦੇਈਏ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2022 ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਗੁਜਰਾਤ ਵਿੱਚ ਸਨ ਤਾਂ ਉਨ੍ਹਾਂ ਨੇ ਮਾਤਾ ਹੀਰਾਬੇਨ ਨਾਲ ਮੁਲਾਕਾਤ ਕੀਤੀ ਸੀ। ਗੌਰਤਲਬ ਹੈ ਕਿ ਪ੍ਰਧਾਨ ਮੰਤਰੀ ਜਦੋਂ ਵੀ ਗੁਜਰਾਤ ਦੌਰੇ ‘ਤੇ ਹੁੰਦੇ ਹਨ ਤਾਂ ਉਹ ਹਮੇਸ਼ਾ ਮਾਂ ਹੀਰਾਬੇਨ ਨੂੰ ਮਿਲਦੇ ਹਨ ਅਤੇ ਉਨ੍ਹਾਂ ਦਾ ਆਸ਼ੀਰਵਾਦ ਲੈਂਦੇ ਹਨ।
ਵੀਡੀਓ ਲਈ ਕਲਿੱਕ ਕਰੋ -: