ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਵਾਸੀਆਂ ਨੂੰ ਛੱਠ ਪੂਜਾ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਤੇ ਲੋਕਾਂ ਨੂੰ ਖਾਸ ਅਪੀਲ ਕਰਦੇ ਹੋਏ ਕਿਹਾ ਕਿ ਲੋਕ ਛੱਠ ਮਈਆ ਨਾਲ ਜੁੜੇ ਗੀਤ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨਾਲ ਸਾਂਝਾ ਕਰਨ। ਪੀਐੱਮ ਮੋਦੀ ਨੇ ਇਹ ਵੀ ਕਿਹਾ ਕਿ ਉਹ ਸਾਂਝੇ ਕੀਤੇ ਗਏ ਕੁਝ ਨੂੰ ਸੋਸ਼ਲ ਮੀਡੀਆ ‘ਤੇ ਪੋਸਟ ਕਰਨਗੇ।
ਬਿਹਾਰ ਸਣੇ ਦੇਸ਼ ਭਰ ਦੇ ਕਈ ਸੂਬਿਆਂ ਵਿਚ ਇਨ੍ਹੀਂ ਦਿਨੀਂ ਛੱਠ ਮਹਾਪੂਜਾ ਦੀ ਧੂਮ ਹੈ ਤੇ ਲੋਕ ਪੂਰੇ ਭਗਤੀ ਭਾਵ ਨਾਲ ਇਸ ਤਿਓਹਾਰ ਦੀਆਂ ਤਿਆਰੀਆਂ ਵਿਚ ਲੱਗੇ ਹਨ। ਛੱਠ ਮਹਾਪੁਰਬ ‘ਤੇ ਛਠੀ ਮਈਆ ਦੇ ਗੀਤ ਇਸ ਪੁਰਬ ਦੀ ਮਹਾਨਤਾ ਨੂੰ ਵਧਾਉਂਦੇ ਹਨ। ਅਜਿਹੇ ਵਿਚ ਪ੍ਰਧਾਨ ਮੰਤਰੀ ਨੇ ਵੀ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝਾ ਕਰਕੇ ਲੋਕਾਂ ਨਾਲ ਛੱਠ ਦੇ ਗੀਤ ਸਾਂਝਾ ਕਰਨ ਦੀ ਅਪੀਲ ਕੀਤੀ ਤੇ ਇਹ ਵੀ ਕਿਹਾ ਕਿ ਉਹ ਇਨ੍ਹਾਂ ਗੀਤਾਂ ਨੂੰ ਦੇਸ਼ ਵਾਸੀਆਂ ਨਾਲ ਸਾਂਝਾ ਕਰਨਗੇ। ਇਸ ਸਾਲ ਛੱਠ ਮਹਾਪੁਰਬ 25 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ ਜੋ 28 ਅਕਤੂਬਰ ਤੱਕ ਚੱਲੇਗਾ।
ਇਹ ਵੀ ਪੜ੍ਹੋ : CM ਮਾਨ ਦੀ ਮੂੰਹ ਬੋਲੀ ਭੈਣ ਦੇ ਪਰਿਵਾਰ ‘ਤੇ ਜਾਨ/ਲੇਵਾ ਹ.ਮ.ਲਾ, ਗੁਆਂਢੀਆਂ ‘ਤੇ ਲੱਗੇ ਹ.ਮ/ਲਾ ਕਰਨ ਦੇ ਇਲਜ਼ਾਮ
25 ਅਕਤੂਬਰ ਨੂੰ ਇਸ ਪੁਰਬ ਦੀ ਸ਼ੁਰੂਆਤ ਹੋਵੇਗੀ। ਇਸ ਦਿਨ ਇਸਨਾਨ ਦੇ ਬਾਅਦ ਵਰਤ ਦਾ ਸੰਕਲਪ ਲਿਆ ਜਾਂਦਾ ਹੈ। ਛਠ ਦੇ ਦੂਜੇ ਦਿਨ ਖਰਨਾ ਜਾਂ ਲੋਹੰਡਾ ਹੁੰਦਾ ਹੈ, ਜਦੋਂ ਵਰਤੀ ਪੂਰਾ ਦਿਨ ਬਿਨਾਂ ਪਾਣੀ ਪੀਤੇ ਵਰਤ ਰੱਖਦੇ ਹਨ। ਛੱਢ ਪੁਰਬ ਦੇ ਤੀਜੇ ਦਿਨ ਘਾਟਾਂ ‘ਤੇ ਜਾ ਕੇ ਪਾਣੀ, ਦੁੱਧ ਤੇ ਪ੍ਰਸਾਦ ਨਾਲ ਡੁੱਬਦੇ ਹੋਏ ਸੂਰਜ ਭਗਵਾਨ ਨੂੰ ਅਰਘ ਦਿੱਤਾ ਜਾਂਦਾ ਹੈ ਤੇ ਭਗਵਾਨ ਸੂਰਜ ਦੀ ਪੂਜਾ ਕੀਤੀ ਜਾਂਦੀ ਹੈ। ਛੱਠ ਦੇ ਤੀਜੇ ਦਿਨ ਉਗਦੇ ਸੂਰਜ ਨੂੰ ਅਰਘ ਦਿੱਤਾ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -:
























