ਡੇਰਾਬਸੀ ਵਿਚ ਪੁਲਿਸ ਨੇ ਮੰਗਲਵਾਰ ਸ਼ਾਮ ਸਥਾਨਕ ਬੱਸ ਸਟੈਂਡ ਤੋਂ ਨੇਪਾਲੀ ਮੂਲ ਦੀਆਂ ਦੋ ਔਰਤਾਂ ਨੂੰ ਪੰਜ ਕਿੱਲੋ ਚਰਸ ਸਮੇਤ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ਦੀ ਪਛਾਣ 50 ਸਾਲਾ ਦਿਲਮਾਯਾ ਪਤਨੀ ਸ਼ੁਕਲਾਲ ਵਾਸੀ ਪਿੰਡ ਕਨੇਟਾ ਜ਼ਿਲ੍ਹਾ ਕਪਿਲਵਾਸਤੂ ਅਤੇ 30 ਸਾਲਾ ਹਿਕਮਤੀ ਪੁਨ ਪੁੱਤਰੀ ਕਰੂਮ ਪੁਨ ਵਾਸੀ ਤਬੰਗ ਜ਼ਿਲ੍ਹਾ ਰੋਲਪਾ, ਨੇਪਾਲ ਵਜੋਂ ਹੋਈ ਹੈ। ਪੁਲੀਸ ਨੇ NDPS ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਸ ਮਾਮਲੇ ਸਬੰਧੀ ASP ਡਾ: ਦਰਪਨ ਆਹਲੂਵਾਲੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਚਨਾ ਦੇ ਆਧਾਰ ‘ਤੇ ASI ਕੁਲਦੀਪ ਸਿੰਘ ਅਤੇ ASI ਪਰਮਜੀਤ ਸਿੰਘ ਦੀ ਅਗਵਾਈ ਵਾਲੀ ਪੁਲਿਸ ਟੀਮ ਵੱਲੋਂ ਮੰਗਲਵਾਰ ਸ਼ਾਮ ਡੇਰਾਬਸੀ ਬੱਸ ਸਟੈਂਡ ਕੋਲ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਅੰਬਾਲਾ ਵਾਲੇ ਪਾਸਿਓਂ ਦੋ ਔਰਤਾਂ ਬੈਗ ਲੈ ਕੇ ਉੱਥੋਂ ਲੰਘ ਰਹੀਆਂ ਸਨ। ਪੁਲਿਸ ਨੂੰ ਦੇਖ ਕੇ ਦੋਵੇਂ ਘਬਰਾ ਕੇ ਭੱਜਣ ਲੱਗੀਆਂ।
ਇਹ ਵੀ ਪੜ੍ਹੋ : ਆਸਟ੍ਰੇਲੀਆ ‘ਚ ਮਹਾਰਾਣੀ ਐਲਿਜ਼ਾਬੇਥ-II ਦੀ ਤਸਵੀਰ ਵਾਲੀ ਕਰੰਸੀ ‘ਤੇ ਲੱਗੀ ਪਾਬੰਦੀ
ਪੁਲਿਸ ਨੇ ਜਦੋਂ ਦੋਵਾਂ ਔਰਤਾਂ ਨੂੰ ਰੋਕ ਕੇ ਉਨ੍ਹਾਂ ਦੇ ਬੈਗ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੁੱਲ ਪੰਜ ਕਿੱਲੋ ਚਰਸ ਬਰਾਮਦ ਹੋਈ। ਪੁਲਿਸ ਨੇ ਜਦੋਂ ਬਾਅਦ ‘ਚ ਪੁੱਛਗਿੱਛ ਕੀਤੀ ‘ਤਾ ਪਤਾ ਲੱਗਿਆ ਕਿ ਮੁਲਜ਼ਮ ਔਰਤਾਂ ਡਰੱਗ ਸਪਲਾਈ ਕੋਰੀਅਰ ਏਜੰਟ ਵਜੋਂ ਕੰਮ ਕਰਦੀਆਂ ਹਨ। ਦੋਵਾਂ ਨੇ ਇਹ ਖੇਪ ਅੱਗੇ ਕਿਸੇ ਵਿਅਕਤੀ ਨੂੰ ਭੇਜਣੀ ਸੀ। ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ। NDPS ਐਕਟ ਤਹਿਤ ਮਾਮਲਾ ਦਰਜ ਕਰਨ ‘ਤੋਂ ਬਾਅਦ ਦੋਵਾਂ ਨੂੰ ਅਦਾਲਤ ‘ਚ ਪੇਸ਼ ਕਰਕੇ ਤਿੰਨ ਦਿਨਾਂ ਪੁਲਿਸ ਰਿਮਾਂਡ ’ਤੇ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: