ਆਸਾਮ ਪੁਲਿਸ ਨੇ ਸ਼ਨੀਵਾਰ ਨੂੰ ਕਛਾਰ ਜ਼ਿਲ੍ਹੇ ਵਿੱਚ ਇੱਕ ਕਿਲੋਗ੍ਰਾਮ ਤੋਂ ਵੱਧ ਹੈਰੋਇਨ ਬਰਾਮਦ ਕੀਤਾ ਹੈ। ਇਸ ਹੈਰੋਇਨ ਦੀ ਕੀਮਤ 10 ਕਰੋੜ ਰੁਪਏ ਦੀ ਕਰੀਬ ਦੱਸੀ ਜਾ ਰਹੀ ਹੈ। ਕਛਾਰ ਦੇ ਪੁਲਿਸ ਸੁਪਰਡੈਂਟ ਨੁਮਲ ਮਹਤਾ ਨੇ ਏਐਨਆਈ ਨੂੰ ਦੱਸਿਆ ਕਿ ਪੁਲਿਸ ਨੇ ਜ਼ਬਤ ਕਰਨ ਦੇ ਸਬੰਧ ਵਿੱਚ ਇੱਕ ਦੋਸ਼ੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ।
ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇੱਕ ਸੰਯੁਕਤ ਆਪ੍ਰੇਸ਼ਨ ਵਿੱਚ, ਕਛਾਰ ਜਿਲ੍ਹਾ ਪੁਲਿਸ ਅਤੇ ਕਰੀਮਗੰਜ ਜਿਲ੍ਹਾ ਪੁਲਿਸ ਨੇ ਕਛਾਰ ਜਿਲ੍ਹੇ ਦੇ ਸਿੰਕੁਰੀ ਰੋਡ, ਸਿਲਚਰ ਵਿਖੇ ਇੱਕ ਵਿਅਕਤੀ ਟਰੱਕ ਲੈ ਕੇ ਜਾ ਰਿਹਾ ਸੀ। ਇਸ ਦੌਰਾਨ ਤਲਾਸ਼ੀ ਲਈ ਉਸ ਨੂੰ ਰੋਕਿਆ ਗਿਆ। ਪੁੱਛਗਿੱਛ ਦੌਰਾਨ ਵਿਅਕਤੀ ਨੇ ਦੱਸਿਆ ਕਿ ਉਹ ਕਰੀਮਗੰਜ ਤੋਂ ਆ ਰਿਹਾ ਹੈ। ਇਸ ਮਗਰੋਂ ਜਦੋਂ ਉਸ ਦੇ ਟਰੱਕ ਦੀ ਤਲਾਸ਼ੀ ਲਈ ਗਈ ‘ਤਾਂ ਉਸ ਵਿੱਚੋਂ ਹੇੜੋਈਨ ਬਰਾਮਦ ਹੋਇਆ।
ਇਹ ਵੀ ਪੜ੍ਹੋ : ਅਮਰਨਾਥ ਗੁਫਾ ‘ਚ ਪਹਿਲੀ ਪੂਜਾ ਦੇ ਨਾਲ ਯਾਤਰਾ ਦੀ ਰਸਮੀ ਸ਼ੁਰੂਆਤ, 31 ਅਗਸਤ ਤੱਕ ਚੱਲੇਗੀ ਯਾਤਰਾ
ਮਹਿਤਾ ਨੇ ਕਿਹਾ 1.4 ਕਿਲੋਗ੍ਰਾਮ ਹੈਰੋਇਨ ਵਾਲੇ 100 ਸਾਬਣ ਬਾਕਸ ਜ਼ਬਤ ਕੀਤੇ ਗਏ ਹਨ। ਫੜੇ ਗਏ ਵਿਅਕਤੀ ਦੀ ਪਛਾਣ ਸਾਹਿਦ ਅਹਿਮਦ (32) ਵਜੋਂ ਹੋਈ ਹੈ। ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਬਾਜ਼ਾਰੀ ਕੀਮਤ ਲਗਭਗ 10 ਕਰੋੜ ਰੁਪਏ ਹੈ। ਉਨ੍ਹਾਂ ਦੱਸਿਆ ਕਿ ਅਸੀਂ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥ ਮਿਜ਼ੋਰਮ ਦੇ ਚਮਫਾਈ ਜ਼ਿਲ੍ਹੇ ਤੋਂ ਆ ਰਹੇ ਸਨ। ਫਿਲਹਾਲ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: