ਪੁਲਿਸ ਥਾਣਾ ਏ ਡਿਵੀਜ਼ਨ ਨੇ ਅੰਤਰਰਾਜੀ ਨਸ਼ਾ ਤਸਕਰੀ ਕਰਨ ਵਾਲੇ ਇੱਕ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ 7 ਮੁਲਜ਼ਮਾਂ ਦੀ ਸ਼ਨਾਖ਼ਤ ‘ਤੇ ਪੁਲਿਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਦੇਹਰਾਦੂਨ ਪਹੁੰਚੀ ਸੀ। ਇੱਥੇ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਸਪਲਾਈ ਕਰਨ ਵਾਲੇ ਇਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ। ਇਸ ਸਬੰਧੀ ਜਾਣਕਾਰੀ ਪੁਲਿਸ ਜਸਕਰਨ ਸਿੰਘ ਨੇ ਸਾਂਝੀ ਕੀਤੀ ਹੈ।
ਪੁਲਿਸ ਕਮਿਸ਼ਨਰ ਜਸਕਰਨ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਨਿਸ਼ਾਨ ਸ਼ਰਮਾ ਵਾਸੀ ਸੁੰਦਰ ਨਗਰ ਬਟਾਲਾ ਰੋਡ ਅਤੇ ਰਾਜੀਵ ਕੁਮਾਰ ਵਾਸੀ ਨਮਕ ਮੰਡੀ ਦੇਹਰਾਦੂਨ, ਇਹ ਦੋਵੇ ਅੰਮ੍ਰਿਤਸਰ ਲਿਆ ਕੇ ਨਸ਼ੀਲੀਆਂ ਗੋਲੀਆਂ ਸਪਲਾਈ ਕਰਨ ਦਾ ਧੰਦਾ ਕਰਦੇ ਹਨ। ਜਿਸ ਤੋਂ ਬਾਅਦ ਇਸ ਗਿਰੋਹ ਦੀ ਚੇਨ ਤੋੜਦਿਆਂ ਪੁਲਿਸ ਨੇ ਬਿਹਾਰ, ਨਵੀਂ ਦਿੱਲੀ ਅਤੇ ਪੰਜਾਬ ਸਮੇਤ ਕੁੱਲ 7 ਵਿਅਕਤੀਆਂ ਨੂੰ 7 ਲੱਖ 98 ਹਜ਼ਾਰ 720 ਨਸ਼ੀਲੀਆਂ ਗੋਲੀਆਂ ਅਤੇ 4 ਲੱਖ 32 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ ਹੈ।
ਜਾਣਕਾਰੀ ਅਨੁਸਾਰ ਪੁਲਿਸ ਨੇ 14 ਫਰਵਰੀ ਨੂੰ ਵੀ ਇਸ ਗਿਰੋਹ ਦੇ 45 ਹਜ਼ਾਰ 925 ਨਸ਼ੀਲੇ ਟੀਕਿਆਂ, 14 ਹਜ਼ਾਰ 832 ਅਤੇ 19 ਹਜ਼ਾਰ 700 ਨਸ਼ੀਲੀਆਂ ਗੋਲੀਆਂ ਸਮੇਤ ਰੋਕ ਵੈਲੀ ਅਪਾਰਟਮੈਂਟ, ਦੇਹਰਾਦੂਨ, ਉੱਤਰਾਖੰਡ ਦੇ ਰਹਿਣ ਵਾਲੇ ਮਨੋਜ ਸਾਹੂ ਨੂੰ ਗ੍ਰਿਫਤਾਰ ਕੀਤਾ ਸੀ। ਮੁਲਜ਼ਮ ਮਨੋਜ ਬਲੂਪੈਨ ਲੈਬਾਰਟਰੀ ਦਾ ਮਾਲਕ ਹੈ। ਇਹ ਬਿਨਾਂ ਲਾਇਸੈਂਸ ਤੋਂ ਗੋਲੀਆਂ ਅਤੇ ਕੈਪਸੂਲ ਤਿਆਰ ਕਰਦੇ ਸਨ।
ਇਹ ਵੀ ਪੜ੍ਹੋ : ਲੁਧਿਆਣਾ ਦਾ AQI 317 ਤੱਕ ਪਹੁੰਚਿਆ, ਬਜ਼ੁਰਗਾਂ ਨੂੰ ਸਾਹ ਲੈਣ ‘ਚ ਆ ਰਹੀ ਦਿੱਕਤ
ਦੱਸਿਆ ਜਾ ਰਿਹਾ ਹੈ, ਮੁਲਜ਼ਮ ਮਨੋਜ ਇਸ ਨਸ਼ਾ ਤਸਕਰੀ ਦਾ ਮੁੱਖ ਸਰਗਨਾ ਹੈ। ਪਿਛਲੇ ਦਿਨੀਂ ਫੜੇ ਗਏ 7 ਦੋਸ਼ੀਆਂ ਦੀ ਪਛਾਣ ਨਿਸ਼ਾਨ ਸ਼ਰਮਾ, ਰਾਜੀਵ ਕੁਮਾਰ ਉਸਮਾਨ ਰਾਜਪੂਤ, ਸੰਜੀਵ ਅਰੇਦਾ, ਨਿਤਿਨ ਕੁਮਾਰ, ਰਿਸ਼ੀ ਕੁਮਾਰ ਅਤੇ ਰਾਜਨ ਵਜੋਂ ਹੋਈ ਹੈ। ਇਸ ਤੋਂ ਪਹਿਲਾਂ ਕੀਤੀ ਗਈ ਕਾਰਵਾਈ ਵਿੱਚ ਪੁਲਿਸ ਨੇ ਕੁੱਲ 7,98,720 ਨਸ਼ੀਲੀਆਂ ਗੋਲੀਆਂ ਅਤੇ 4,29,000 ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਸੀ।
ਵੀਡੀਓ ਲਈ ਕਲਿੱਕ ਕਰੋ -: