ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਲਾਹੌਰ ਵਿਚ ਪਾਕਿਸਤਾਨ-ਤਹਿਰੀਕ-ਏ ਇਨਸਾਫ ਦੇ ਪ੍ਰਧਾਨ ਇਮਰਾਨ ਖਾਨ ਦੀ ਰਿਹਾਇਸ਼ ਦੇ ਬਾਹਰ ਪੁਲਿਸ ਪਹੁੰਚ ਚੁੱਕੀ ਹੈ। ਦੂਜੇ ਪਾਸੇ ਪਾਰਟੀ ਦੇ ਵਰਕਰ ਇਮਰਾਨ ਖਾਨ ਦੀ ਰਿਹਾਇਸ਼ ਦੇ ਬਾਹਰ ਇਕੱਠੇ ਹੋਏ ਹਨ।
70 ਸਾਲ ਦੇ ਇਮਰਾਨ ਖਾਨ ਖਿਲਾਫ ਇਕ ਮਹਿਲਾ ਜੱਜ ਨੂੰ ਧਮਕਾਉਣ ਤੇ ਤੋਸ਼ਾਖਾਨਾ ਮਾਮਲੇ ਵਿਚ ਅਦਾਲਤ ਦੇ ਸਾਹਮਣੇ ਪੇਸ਼ ਨਾ ਹੋਣ ਨੂੰ ਲੈ ਕੇ ਦੋ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਹਨ। ਇਸ ਤੋਂ ਪਹਿਲਾਂ ਤੋਸ਼ਾਖਾਨਾ ਕੇਸ ਵਿਚ ਇਮਰਾਨ ਖਾਨ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਹੋ ਚੁੱਕਾ ਹੈ।
ਇਮਰਾਨ ਖਾਨ ਨੇ ਪ੍ਰਸ਼ਾਸਨ ਦੀ ਰੋਕ ਦੇ ਬਾਅਦ ਲਾਹੌਰ ਵਿਚ ਆਪਣੀ ਚੋਣ ਰੈਲੀ ਨੂੰ ਰੱਦ ਕਰਨ ਦਾ ਐਲਾਨ ਕੀਤਾ ਸੀ। ਇਮਰਾਨ ਖਾਨ ਨੇ ਕਿਹਾ ਸੀ ਕਿ ਉਹ ਚੋਣ ਰੈਲੀ ਦੀ ਅਗਵਾਈ ਕਰਨਗੇ। ਉਨ੍ਹਾਂ ਦੇ ਇਸ ਐਲਾਨ ਦੇ ਬਾਅਦ ਥਾਨਕ ਪ੍ਰਸ਼ਾਸਨ ਨੇ ਧਾਰਾ 144 ਲਾਗੂ ਕਰ ਦਿੱਤੀ ਸੀ। ਖਾਨ ਨੇ ਸਰਕਾਰ ਦੇ ਇਸ ਕਦਮ ਦਾ ਵਿਰੋਧ ਕਰਦੇ ਹੋਏ ਇਹ ਕਹਿ ਕੇ ਚੋਣ ਕਮਿਸ਼ਨ ਦਾ ਰੁਖ਼ ਕੀਤਾ ਕਿ ਧਾਰਾ 144 ਲਗਾਉਣਾ ਗਲਤ ਹੈ। ਨਾਲ ਹੀ ਇਮਰਾਨ ਖਾਨ ਨੇ ਆਪਣੀ ਰੈਲੀ ਮੁਲਤਵੀ ਕਰਕੇ ਵਰਕਰਾਂ ਨੂੰ ਕਿਸੇ ਵੀ ਤਰ੍ਹਾਂ ਦੇ ਝਾਂਸੇ ਵਿਚ ਨਾ ਫਸਣ ਨੂੰ ਕਿਹਾ ਸੀ।
ਇਹ ਵੀ ਪੜ੍ਹੋ : ਬਟਾਲਾ : ਨਸ਼ੇ ਨੇ ਉਜਾੜਿਆ ਇਕ ਹੋਰ ਘਰ, ਓਵਰਡੋਜ਼ ਨਾਲ ਨੌਜਵਾਨ ਦੀ ਮੌਤ
ਦੱਸ ਦੇਈਏ ਕਿ ਇਮਰਾਨ ਖਾਨ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਇਸਲਾਮਬਾਦ ਵਿਚ ਜ਼ਿਲ੍ਹਾ ਅਦਾਲਤ ਦੀ ਸੈਸ਼ਨ ਜੱਜ ਜੇਬਾ ਚੌਧਰੀ ਨੂੰ ਧਮਕੀ ਦਿੱਤੀ ਸੀ। ਖਾਨ ਨੇ ਮਹਿਲਾ ਜੱਜ ਜੇਬਾ ਚੌਧਰੀ ਨੂੰ ਧਮਕੀ ਭਰੇ ਲਹਿਜ਼ੇ ਵਿਚ ਉਨ੍ਹਾਂ ਨੂੰ ਦੇਖ ਲੈਣ ਨੂੰ ਕਿਹਾ ਸੀ। ਇਮਰਾਨ ਖਾਨ ਦੇ ਨੇਤਾ ਸ਼ਾਹਬਾਜ ਗਿੱਲ ਨੂੰ ਪਿਛਲੇ ਸਾਲ ਰਾਜਧ੍ਰੋਹ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਪਿਛਲੇ ਸਾਲ 17 ਅਗਸਤ ਨੂੰ ਪੁਲਿਸ ਨੇ ਇਨ੍ਹਾਂ ਦੀ ਰਿਮਾਂਡ ਵਧਾਉਣ ਦੀ ਮੰਗ ਕੀਤੀ ਸੀ ਜਿਸ ਨੂੰ ਕੋਰਟ ਨੇ ਸਵੀਕਾਰ ਕਰ ਲਿਆ ਸੀ। ਸ਼ਹਿਬਾਜ ਗਿੱਲ ਦੀ ਰਿਮਾਂਡ ਵਧਾਉਣ ਦਾ ਫੈਸਲਾ ਜੇਬਾ ਚੌਧਰੀ ਨੇ ਹੀ ਸੁਣਾਇਆ ਸੀ ਜਿਸ ਨਾਲ ਇਮਰਾਨ ਖਾਨ ਭੜਕ ਗਏ ਸਨ।
ਵੀਡੀਓ ਲਈ ਕਲਿੱਕ ਕਰੋ -: