ਜਲੰਧਰ ਵਿੱਚ ਇੱਕ ਨੌਜਵਾਨ ਨੂੰ ਸਰਾਬ ਪੀ ਕੇ ਤੇਜ਼ ਰਫਤਾਰ ਨਾਲ ਬੁਲੇਟ ਮੋਟਰਸਾੀਕਲ ਚਲਾਉਣਾ ਅਤੇ ਪਟਾਕੇ ਵਜਾਉਣੇ ਮਹਿੰਗੇ ਪੈ ਗਏ। ਬੁਲੇਟ ਬਾਈਕ ਨਾਲ ਪਟਾਕੇ ਵਜਾਉਣ ‘ਤੇ ਸ਼ਰੇ ਬਾਜ਼ਾਰ ਨਵਾਬਜਾਦੇ ਦਾ ਪੁਲਿਸ ਵਾਲਿਆਂ ਨੇ ਕੁਟਾਪਾ ਚਾੜਿਆ। ਇਹ ਸਾਰਾ ਮਾਮਲਾ ਸੋਢਲ ਰੋਡ ‘ਤੇ ਹੋਇਆ।
ਪੁਲਿਸ ਨੇ ਸੋਢਲ ਰੋਡ ’ਤੇ ਸਿਲਵਰ ਪਲਾਜ਼ਾ ਨੇੜੇ ਨਾਕਾ ਲਾਇਆ ਹੋਇਆ ਸੀ। ਸ਼ਰਾਬ ਦੇ ਨਸ਼ੇ ‘ਚ ਇਕ ਨੌਜਵਾਨ ਤੇਜ਼ ਰਫਤਾਰ ਨਾਲ ਬੁਲਟ ਬਾਈਕ ‘ਤੇ ਪਟਾਕੇ ਚਲਾ ਰਿਹਾ ਸੀ। ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਨੌਜਵਾਨ ਨੇ ਬਾਈਕ ਰੋਕਣ ਦੀ ਬਜਾਏ ਪੁਲਿਸ ਮੁਲਾਜ਼ਮਾਂ ਕੋਲ ਆ ਕੇ ਗੱਡੀ ਭਜਾ ਦਿੱਤੀ। ਪੁਲਿਸ ਮੁਲਾਜ਼ਮਾਂ ਨੇ ਤੁਰੰਤ ਉਸ ਨੂੰ ਕਾਬੂ ਕਰ ਲਿਆ। ਫੜਨ ਤੋਂ ਤੁਰੰਤ ਬਾਅਦ, ਗੁੱਸੇ ‘ਚ ਆਏ ਪੁਲਿਸ ਵਾਲਿਆਂ ਨੇ ਪਹਿਲਾਂ ਨਾਮ ਪੁੱਛਿਆ ਨਾ ਪਤਾ, ਸਿੱਧਾ ਥੱਪੜ ਜੜ ਦਿੱਤੇ।
ਇਹ ਵੀ ਪੜ੍ਹੋ : PM ਮੋਦੀ ਬਣੇ ਦੁਨੀਆ ਦੇ ਸਭ ਤੋਂ ਲੋਕਪ੍ਰਿਯ ਨੇਤਾ, ਬਾਈਡੇਨ, ਮੈਕਰੋ ਤੇ ਸੁਨਕ ਨੂੰ ਛੱਡਿਆ ਪਿੱਛੇ
ਮੌਕੇ ’ਤੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਨੌਜਵਾਨ ਤੇਜ਼ ਰਫ਼ਤਾਰ ਨਾਲ ਪਟਾਕੇ ਚਲਾ ਰਿਹਾ ਸੀ। ਪੰਜਾਬ ‘ਚ ਬੁਲੇਟ ਮੋਟਰਸਾਈਕਲਾਂ ਤੋਂ ਪਟਾਕੇ ਚਲਾਉਣ ‘ਤੇ ਪਾਬੰਦੀ ਹੈ। ਜਦੋਂ ਉਸ ਨੇ ਨਾਕੇ ‘ਤੇ ਨੌਜਵਾਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਤੇਜ਼ ਰਫਤਾਰ ਨਾਲ ਬਾਈਕ ਛੱਡ ਕੇ ਫਰਾਰ ਹੋ ਗਿਆ। ਉਸ ਦਾ ਪਿੱਛਾ ਕੀਤਾ ਗਿਆ ਅਤੇ ਉਸ ਉੱਤੇ ਕਾਬੂ ਪਾਇਆ ਗਿਆ ਤਾਂ ਜੋ ਕਿਸੇ ਨੂੰ ਜਾਂ ਆਪਣੇ ਆਪ ਨੂੰ ਨੁਕਸਾਨ ਨਾ ਪਹੁੰਚਾਏ।
ਨੌਜਵਾਨ ਨੇ ਸ਼ਰਾਬ ਪੀਤੀ ਹੋਈ ਸੀ। ਫਿਲਹਾਲ ਇਸ ਬਾਈਕ ਦਾ ਚਲਾਨ ਕੱਟ ਕੇ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ ਹੈ। ਨੌਜਵਾਨ ਨੂੰ ਪੁਲਿਸ ਵਾਲਿਆਂ ਨੂੰ ਇਹ ਕਹਿੰਦੇ ਸੁਣਿਆ ਗਿਆ, ਇੱਕ ਵਾਰ ਛੱਡ ਦਿਓ, ਮੈਂ ਅੱਗੋਂ ਅਜਿਹਾ ਨਹੀਂ ਕਰਾਂਗਾ। ਗਲਤੀ ਹੋ ਗਈ। ਜਦੋਂ ਪੁਲਿਸ ਮੁਲਾਜ਼ਮਾਂ ਨੇ ਨੌਜਵਾਨ ਨੂੰ ਫੜ ਕੇ ਕੁੱਟਿਆ ਤਾਂ ਮੌਕੇ ’ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ।
ਵੀਡੀਓ ਲਈ ਕਲਿੱਕ ਕਰੋ -: