ਫਰੀਦਕੋਟ ਵਿਚ ਭਾਜਪਾ ਉਮੀਦਵਾਰ ਹੰਸਰਾਜ ਹੰਸ ਦਾ ਵਿਰੋਧ ਜਾਰੀ ਹੈ। ਅੱਜ ਕਿਸਾਨ ਹੰਸ ਰਾਜ ਹੰਸ ਦਾ ਰਸਤਾ ਰੋਕ ਕੇ ਵਿਰੋਧ ਦੀ ਤਿਆਰੀ ਵਿਚ ਬੈਠੇ ਸਨ। ਇਸ ਦੌਰਾਨ ਪੁਲਿਸ ਨੇ ਕਈ ਕਿਸਾਨਾਂ ਨੂੰ ਹਿਰਾਸਤ ਵਿਚ ਲੈ ਲਿਆ।
ਭਾਜਪਾ ਨੇਤਾਵਾਂ ਨੇ ਪਿੰਡ ਅਰਾਈਆਂਵਾਲਾ ਕਲਾਂ ਵਿਚ ਇਕ ਵਰਕਰ ਦੇ ਘਰ ਬੈਠਕ ਰੱਖੀ ਸੀ ਜਿਸ ਵਿਚ ਹੰਸਰਾਜ ਹੰਸ ਨੇ ਸ਼ਾਮਲ ਹੋਣਾ ਸੀ। ਦੂਜੇ ਪਾਸੇ ਕਿਸਾਨਾਂ ਨੇ ਬੈਠਕ ਵਾਲੀ ਥਾਂ ‘ਤੇ ਪਹਿਲਾਂ ਤੋਂ ਹੀ ਧਰਨਾ ਦਿੱਤਾ ਹੋਇਆ ਸੀ ਜਿਸ ਰਸਤੇ ਤੋਂ ਭਾਜਪਾ ਨੇਤਾ ਨੇ ਲੰਘਣਾ ਸੀ, ਉਸ ਨੂੰ ਬਲਾਕ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : VVPAT ਵੈਰੀਫਿਕੇਸ਼ਨ ‘ਤੇ SC ਨੇ ਫੈਸਲਾ ਰੱਖਿਆ ਸੁਰੱਖਿਅਤ, ਕਿਹਾ-‘ਚੋਣ ਲਈ EC ‘ਤੇ ਭਰੋਸਾ ਕਰਨਾ ਹੋਵੇਗਾ’
ਇਸ ਦੇ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਰਸਤਾ ਖੋਲ੍ਹਣ ਲਈ ਕਿਹਾ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਤੋਂ ਸ਼ਾਂਤੀਪੂਰਨ ਤਰੀਕੇ ਨਾਲ ਵਿਰੋਧ ਕਰਨ ਦੀ ਅਪੀਲ ਕੀਤੀ ਪਰ ਕਿਸਾਨਾਂ ਨੇ ਪੁਲਿਸ ਦੀ ਗੱਲ ਨਹੀਂ ਮੰਨੀ। ਇਸ ਦੇ ਬਾਅਦ ਪੁਲਿਸ ਨੇ ਕਿਸਾਨਾਂ ਨੂੰ ਹਿਰਾਸਤ ਵਿਚ ਲੈ ਲਿਆ। ਪੁਲਿਸ ਸਖਤੀ ਦੇ ਬਾਅਦ ਜੋ ਉਥੋਂ ਭੱਜ ਰਹੇ ਸਨ, ਉਨ੍ਹਾਂ ਨੂੰ ਦੌੜਾ ਕੇ ਫੜ ਲਿਆ ਗਿਆ। ਮਹਿਲਾਵਾਂ ਤੇ ਬੱਚੇ ਵੀ ਪੁਲਿਸ ਨਾਲ ਬਹਿਸ ਕਰਦੇ ਦਿਖੇ।
ਵੀਡੀਓ ਲਈ ਕਲਿੱਕ ਕਰੋ -: