ਫ਼ਿਰੋਜ਼ਪੁਰ: ਪਿਛਲੇ ਦਿਨੀਂ ਕੋਲਕਾਤਾ ਵਿੱਚ ਗੈਂਗਸਟਰ ਜੈਪਾਲ ਭੁੱਲਰ ਅਤੇ ਜਸਪ੍ਰੀਤ ਜੱਸੀ ਨੂੰ ਪੰਜਾਬ ਪੁਲਿਸ ਦੇ ਓ. ਸੀ.ਸੀ. ਯੂਨਿਟ ਦੀ ਟੀਮ ਅਤੇ ਕੋਲਕਾਤਾ ਦੀ ਐਸ.ਟੀ.ਐਫ. ਟੀਮ ਦਾ ਮਿਲ ਨੇ ਮਿਲ ਕੇ ਐਨਕਾਊਂਟਰ ਕੀਤਾ ਸੀ। ਮੁਕਾਬਲਾ ਉਸ ਸਮੇਂ ਤੋਂ ਹੀ ਪੁਲਿਸ ਵੱਲੋਂ ਇਸ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ।
ਜਾਂਚ ਦੌਰਾਨ ਕੁਝ ਵੱਡੇ ਖੁਲਾਸੇ ਹੋਏ ਹਨ। ਐਨਕਾਊਂਟਰ ਤੋਂ ਬਾਅਦ ਜਦੋਂ ਪੁਲਿਸ ਵੱਲੋਂ ਕਮਰੇ ਦੀ ਤਲਾਸ਼ੀ ਲਈ ਗਈ ਤਾਂ ਇਸ ਦੌਰਾਨ 3 ਮੋਬਾਈਲ ਫੋਨ ਬਰਾਮਦ ਹੋਏ। ਇੰਨਾ ਹੀ ਨਹੀਂ, ਜਦੋਂ ਪੁਲਿਸ ਨੇ ਮੋਬਾਈਲ ਫੋਨ ਦੀ ਤਲਾਸ਼ੀ ਲਈ ਤਾਂ ਫੋਨ ਵਿਚ 20 ਕਾਂਟੈਕਟ ਨੰਬਰ ਮਿਲੇ ਜਿਨ੍ਹਾਂ ਨੂੰ ਏ, ਬੀ, ਸੀ, ਡੀ ਦੇ ਨਾਮ ਨਾਲ ਸੇਵ ਕੀਤਾ ਗਿਆ ਸੀ। ਉਥੇ ਹੀ ਸਾਲ ਡਿਟੇਲ ਵਿੱਚ ਇੱਕ ਨੰਬਰ ‘ਤੇ 60 ਤੋਂ ਵੱਧ ਕਾਲਾਂ ਕੀਤੀਆਂ ਗਈਆਂ ਸਨ।
ਫਿਲਹਾਲ ਇਸ ਮਾਮਲੇ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ, ਇਹ ਨੰਬਰ ਕਿਸ ਦੇ ਸਨ। ਇੰਨਾ ਹੀ ਨਹੀਂ ਜਦੋਂ ਪੁਲਿਸ ਨੇ ਇਨ੍ਹਾਂ ਨੰਬਰਾਂ ‘ਤੇ ਕਾਲ ਕੀਤੀ ਤਾਂ ਸਾਰੇ ਸਵਿੱਚ ਆਫ ਆਏ। ਫਿਲਹਾਲ ਪੁਲਿਸ ਨੇ ਸਾਰੇ ਮੋਬਾਈਲ ਫੋਨ ਜ਼ਬਤ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਜਗਰਾਓਂ ਦੀ ਦਾਣਾ ਮੰਡੀ ਵਿਚ ਦੋ ਪੁਲਿਸ ਮੁਲਾਜ਼ਮਾਂ ਨੂੰ ਮਾਰਨ ਤੋਂ ਬਾਅਦ ਪੁਲਿਸ ਭੁੱਲਰ ਦਾ ਲਗਾਤਾਰ ਪਿੱਛਾ ਕਰ ਰਹੀ ਸੀ। ਉਹ ਲਗਾਤਾਰ ਆਪਣਾ ਭੇਸ ਬਦਲ ਕੇ ਪੁਲਿਸ ਨੂੰ ਚਕਮਾ ਦੇ ਰਿਹਾ ਸੀ। ਜਗਰਾਓਂ ਵਿੱਚ ਵੀ ਵੇਖਿਆ ਗਿਆ ਉਸ ਵੇਲੇ ਵੀ ਭੁੱਲਰ ਨੇ ਭੇਸ ਬਦਲਿਆ ਹੋਇਆ ਸੀ। ਪਰ ਇਸ ਦੇ ਬਾਵਜੂਦ ਥਾਣੇਦਾਰਾਂ ਨੇ ਉਸ ਨੂੰ ਪਛਾਣ ਲਿਆ, ਜਿਸ ਤੋਂ ਬਾਅਦ ਭੁੱਲਰ ਵੱਲੋਂ ਸਾਥੀ ਗੈਂਗਸਟਰਾਂ ਨਾਲ ਦੋਵਾਂ ਦਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਗੈਂਗਸਟਰ ਭੁੱਲਰ ਦੇ Fake ਐਨਕਾਊਂਟਰ ਦਾ ਦੋਸ਼! ਪਰਿਵਾਰ ਪਹੁੰਚਿਆ ਹਾਈਕੋਰਟ
ਦੱਸਣਯੋਗ ਹੈ ਕਿ ਹੁਣ ਭੁੱਲਰ ਦੇ ਪਰਿਵਾਰਕ ਮੈਂਬਰਾਂ ਨੇ ਵੀ ਐਨਕਾਊਂਟਰ ‘ਤੇ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤਰ ਫਰਜ਼ੀ ਐਨਕਾਊਂਟਰ ਹੋਇਆ ਹੈ। ਉਨ੍ਹਾਂ ਇਸ ਸੰਬੰਧੀ ਹਾਈਕੋਰਟ ਵਿੱਚ ਵੀ ਪਟੀਸ਼ਨ ਦਾਇਰ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਦੁਬਾਰਾ ਪੋਸਟਮਾਰਟਮ ਨਹੀਂ ਹੋਵੇਗਾ, ਉਹ ਉਸ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ।