ਪੰਜਾਬ ਵਿਚ ਚਾਈਨਾ ਡੋਰ ‘ਤੇ ਸਖਤ ਪਾਬੰਦੀ ਲਗਾਈ ਗਈ ਹੈ। ਪਰ ਫਿਰ ਵੀ ਕੁਝ ਲੋਕਾਂ ਵੱਲੋਂ ਇਹ ਚਾਈਨਾ ਡੋਰ ਵੇਚੇ ਜਾ ਰਹੇ ਹਨ। ਇਸ ਸਬੰਧੀ ਜਲੰਧਰ ਸਿਟੀ ਪੁਲਿਸ ਨੇ ਲੋਕਾਂ ਦੇ ਨਾਲ-ਨਾਲ ਪੰਛੀਆਂ ਅਤੇ ਜਾਨਵਰਾਂ ਦਾ ਖੂਨ ਪੀਣ ਵਾਲੇ ਇਸ ਚਾਈਨਾ ਡੋਰ ਖ਼ਿਲਾਫ਼ ਮੁਹਿੰਮ ਵਿੱਢੀ ਹੋਈ ਹੈ। ਇਸ ਮੁਹਿੰਮ ਤਹਿਤ ਰਾਮਾਮੰਡੀ ਥਾਣੇ ਦੇ ਸਟਾਫ਼ ਨੇ ਅੱਜ ਸ਼ਹਿਰ ਦੇ ਕਿਸ਼ਨਪੁਰਾ ਵਿੱਚ ਛਾਪੇਮਾਰੀ ਕਰਕੇ ਭਾਰੀ ਮਾਤਰਾ ਵਿੱਚ ਚਾਈਨੀਜ਼ ਡੋਰ ਬਰਾਮਦ ਕੀਤਾ ਹੈ।
ਜਾਣਕਾਰੀ ਅਨੁਸਾਰ ਪੁਲਿਸ ਨੇ ਕਿਸ਼ਨਪੁਰਾ ਦੇ ਇੱਕ ਗੋਦਾਮ ਵਿੱਚੋਂ ਛਾਪੇਮਾਈ ਦੌਰਾਨ ਚਾਈਨਾ ਡੋਰ ਦੀਆਂ ਤਿੰਨ ਪੇਟੀਆਂ ਅਤੇ ਤਿੰਨ ਬੋਰੀਆਂ ਬਰਾਮਦ ਕੀਤੀਆਂ ਹਨ। ਇਸ ਮਾਮਲੇ ਸਬੰਧੀ ਥਾਣਾ ਇੰਚਾਰਜ ਰਾਮਾਮੰਡੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀਜੀਪੀ ਗੌਰਵ ਨੇ ਚਾਈਨਾ ਡੋਰ ਦੀ ਵਿਕਰੀ ’ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਹੁਕਮਾਂ ਤਹਿਤ ਅੱਜ ਗੁਪਤ ਸੂਚਨਾ ਦੇ ਆਧਾਰ ‘ਤੇ ਕਿਸ਼ਨਪੁਰਾ ਸਥਿਤ ਮਕਾਨ ‘ਚ ਬਣੇ ਗੋਦਾਮ ‘ਚੋਂ ਭਾਰੀ ਮਾਤਰਾ ‘ਚ ਚਾਈਨਾ ਡੋਰ ਬਰਾਮਦ ਕੀਤੀ ਹੈ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਭਾਰਤ ਜੋੜੋ ਯਾਤਰਾ ਦਾ ਵਿਰੋਧ: ਕਾਂਗਰਸ ਭਵਨ ਬਾਹਰ ਲੱਗੇ ਪੋਸਟਰ
ਇਸ ਦੇ ਨਾਲ ਹੀ SHO ਅਜੈਬ ਸਿੰਘ ਨੇ ਦੱਸਿਆ ਕਿ ਚਾਈਨਾ ਡੋਰ ਵੇਚਣ ਅਤੇ ਵਰਤਣ ’ਤੇ ਪਾਬੰਦੀ ਹੈ। ਪੁਲਿਸ ਗੋਦਾਮ ਦੇ ਮਾਲਕ ਨੂੰ ਕਾਬੂ ਕਰਕੇ ਥਾਣੇ ਲੈ ਗਈ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਘਰੇਲੂ ਬਣੇ ਗੋਦਾਮਾਂ ਵਿੱਚ ਵੱਡੀ ਮਾਤਰਾ ਵਿੱਚ ਚਾਈਨਾ ਡੋਰ ਸਟਾਕ ਕੀਤੀ ਹੋਈ ਹੈ ਅਤੇ ਮੰਗ ਅਨੁਸਾਰ ਵੇਚੀ ਜਾ ਰਹੀ ਹੈ। ਜਿਸ ‘ਤੇ ਕਾਰਵਾਈ ਕਰਦੇ ਹੋਏ ਉਨ੍ਹਾਂ ਵੱਲੋਂ ਵੱਡੀ ਮਾਤਰਾ ‘ਚ ਚਾਈਨਾ ਡੋਰ ਫੜੀ ਗਈ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਬਰਾਮਦ ਚਾਈਨੀਜ਼ ਡੋਰ ਦੀਆਂ ਗੰਢਾਂ ਦੀ ਗਿਣਤੀ ਨਹੀਂ ਕੀਤੀ ਗਈ।
ਵੀਡੀਓ ਲਈ ਕਲਿੱਕ ਕਰੋ -: