ਪੁਲਿਸ ਨੇ ਹਿਮਾਚਲ ਨੰਬਰ ਦੀ ਸਕਾਰਪੀਓ ਗੱਡੀ ‘ਚੋਂ ਭਾਰੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਫੜੀ ਹੈ। ਦੱਸਿਆ ਜਾ ਰਿਹਾ ਹੈ, ਪਿੰਡ ਭੰਬੋਤਰ ਨੇੜੇ ਹਿਮਾਚਲ ਦੇ ਦੌਲਤਪੁਰ ਖੇਤਰ ਤੋਂ ਇੱਕ ਸਕਾਰਪੀਓ ਗੱਡੀ ਪੰਜਾਬ ਖੇਤਰ ਵਿੱਚ ਦਾਖਲ ਹੋਈ ਸੀ। ASI ਰਣਵੀਰ ਸਿੰਘ ਨੇ ਦੱਸਿਆ ਕਿ ਹਿਮਾਚਲ ਨੰਬਰ ਦੀ ਸਕਾਰਪੀਓ ਗੱਡੀ ‘ਚੋਂ 8 ਪੇਟੀਆਂ ਨਜਾਇਜ਼ ਸ਼ਰਾਬ ਦੀ ਬਰਾਮਦ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਪੁਲਿਸ ਅਧਿਕਾਰੀਆਂ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਪੰਜਾਬ-ਹਿਮਾਚਲ ਸਰਹੱਦ ’ਤੇ ਭਵਨੂਰ ਨਾਮਕ ਸਥਾਨ ’ਤੇ ਇਕ ਸਕਾਰਪੀਓ ਗੱਡੀ ਪੁੱਜੀ ਸੀ। ਪੁਲਿਸ ਵੱਲੋਂ ਜਦੋਂ ਸਕਾਰਪੀਓ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਚਾਲਕ ਨੇ ਉਸ ਦੀ ਗੱਡੀ ਨੂੰ ਪਲਟਾਉਣ ਦੀ ਕੋਸ਼ਿਸ਼ ਕੀਤੀ। ਸੂਚਨਾ ਅਨੁਸਾਰ ਗੱਡੀ ‘ਚ 3 ਲੋਕ ਸਵਾਰ ਸਨ।
ਇਹ ਵੀ ਪੜ੍ਹੋ : PGI ਚੰਡੀਗੜ੍ਹ ਨੂੰ ਭਰਨਾ ਪੈ ਸਕਦੈ ਭਾਰੀ ਜੁਰਮਾਨਾ, NGT ਨਿਯਮਾਂ ਦੀ ਉਲੰਘਣਾ ਕਰਨ ਦੇ ਲੱਗੇ ਦੋਸ਼
ਪੁਲਿਸ ਨੇ ਨਜਾਇਜ਼ ਸ਼ਰਾਬ ਸਮੇਤ ਤਿੰਨਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਪੁਲਿਸ ਵੱਲੋਂ ਫੜੇ ਗਏ ਮੁਲਜ਼ਮਾਂ ਦੀ ਪਛਾਣ ਬਲਜੀਤ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਪਿੰਡ ਨੰਗਲ ਖਨੋਦਾ (ਤਲਵਾੜਾ), ਬਲਵੀਰ ਸਿੰਘ ਪੁੱਤਰ ਬਨਾਰਸੀ ਦਾਸ ਵਾਸੀ ਪਿੰਡ ਭਵਨੂਰ ਅਤੇ ਸੁਰਿੰਦਰ ਕੁਮਾਰ ਪੁੱਤਰ ਰਘੂਨਾਥ ਸਿੰਘ ਵੱਜੋਂ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -: