Police register murder case : ਪਠਾਨਕੋਟ ਜ਼ਿਲ੍ਹੇ ਵਿੱਚ ਪਿੰਡ ਥਰਿਆਲ ’ਚ ਕ੍ਰਿਕੇਟਰ ਸੁਰੇਸ਼ ਰੈਣਾ ਦੇ ਫੁੱਫੜ ਅਸ਼ੋਕ ਕੁਮਾਰ ਦੇ ਕਤਲ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਲੁੱਟਣ ਦੇ ਮਾਮਲੇ ਵਿੱਚ ਅਣਪਛਾਤੇ ਦੋਸ਼ੀਆਂ ’ਤੇ ਸ਼ਾਹਪੁਰ ਕੰਡੀ ਥਾਣੇ ਵਿੱਚ ਮਾਮਲਾ ਦਰਜ ਕਰਕੇ ਪੁਲਿਸ ਨੇ ਕਤਲ (302), 307, 148, 149 ਦੀਆਂ ਧਾਰਾਵਾਂ ਜੋੜੀਆਂ ਹਨ। ਸ਼ੁੱਕਰਵਾਰ ਨੂੰ ਮਾਧੋਪੁਰ ਦੇ ਥਰਿਆਲ ਵਿੱਚ ਐੱਸਆਈਟੀ ਨੇ ਸਰਚ ਮੁਹਿੰਮ ਚਲਾਈ, ਇਸ ਦੌਰਾਨ ਪੁਲਿਸ ਨੂੰ ਖੇਤਾਂ ਵਿੱਚੋਂ ਇਕ ਮੋਬਾਈਲ ਫੋਨ ਮਿਲਿਆ ਹੈ। ਉਸ ਨੂੰ ਜਾਂਚ ਲਈ ਐੱਫਐੱਸਐੱਲ ਟੀਮ ਨੂੰ ਸੌਂਪ ਦਿੱਤਾ ਗਿਆ ਹੈ। ਹੁਣ ਐੱਫਐੱਸਐੱਲ ਟੀਮ ਪਤਾ ਲਗਾਏਗੀ ਕਿ ਇਹ ਫੋਨ ਕਿਸ ਦਾ ਹੈ ਅਤੇ ਖੇਤਾਂ ਵਿੱਚ ਕਿਵੇਂ ਪਹੁੰਚੀਆਂ। ਉਥੇ ਹੀ ਇਸ ਦੀਆਂ ਕਾਲ ਡਿਟੇਲਸ ਵੀ ਖੰਗਾਲੀਆਂ ਜਾਣਗੀਆਂ।
ਉਧਰ ਜ਼ਿਲ੍ਹਾ ਪੁਲਿਸ ਪਠਾਨਕੋਟ ਵਿੱਚ ਪਿਛਲੇ 3 ਸਾਲਾਂ ਵਿੱਚ ਹੋਈਆਂ ਵਾਰਦਾਤਾਂ ਨੂੰ ਲੈ ਕੇ ਫਾਈਲਾਂ ਮੁੜ ਤੋਂ ਰੀਓਪਨ ਕਰਕੇ ਜਾਂਚ ਕਰ ਰਹੀ ਹੈ ਪਰ 16 ਦਿਨ ਬੀਤਣ ਦੇ ਬਾਵਜੂਦ ਪੁਲਿਸ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਲੱਭ ਸਕੀ ਹੈ। ਪੁਲਿਸ ਦੀਆਂ ਟੀਮਾਂ ਲਗਾਤਾਰ ਅੰਮ੍ਰਿਤਸਰ, ਪੱਟੀ, ਤਰਨਤਾਰਨ, ਗੁਰਦਾਸਪੁਰ, ਹਿਮਾਚਲ, ਯੂਪੀ ਵਿੱਚ ਛਾਪੇਮਾਰੀ ਕਰ ਰਹੀਆਂ ਹਨ।
ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ ਵਿੱਚ ਕਾਲਾ ਕੱਛਾ ਗਿਰੋਹ ਦਾ ਸ਼ੱਕ ਹੋਣ ’ਤੇ ਅਜੇ ਤੱਕ 38 ਲੋਕਾਂ ਅਤੇ ਠੇਕੇਦਾਰਾਂ ਨਾਲ ਕੰਮ ਕਰਨ ਵਾਲੇ 6 ਮਜ਼ਦੂਰਾਂ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਤੋਂ ਇਲਾਵਾ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕੋਈ ਰੰਜਿਸ਼ ਜਾਂ ਪੈਸਿਆਂ ਦਾ ਲੈਣ-ਦੇਣ ਤਾਂ ਨਹੀਂ ਸੀ, ਇਸ ਨੂੰ ਆਪਣੇ ਸੋਰਸ ਨੂੰ ਭੇਜ ਕੇ ਇਸ ਦੀ ਜਾਂਚ ਕਰਵਾ ਰਹੀ ਹੈ ਤਾਂਕਿ ਇਸ ਮਾਮਲੇ ਦੀ ਤਹਿ ਤੱਕ ਪਹੁੰਚਿਆ ਜਾ ਸਕੇ। ਉਮੀਦ ਹੈ ਕਿ ਇਸ ਮਾਮਲੇ ਨੂੰ ਛੇਤੀ ਹੀ ਟ੍ਰੇਸ ਕੀਤਾ ਜਾਏਗਾ।