ਚੰਡੀਗ੍ਹੜ ਬਿਜਲੀ ਨਿਗਮ ਵੱਲੋਂ ਗਰਮੀਆਂ ਲਈ ਵੱਡੀ ਤਿਆਰੀ ਕਰ ਲਈ ਗਈ ਹੈ। ਬਿਜਲੀ ਨਿਗਮ ਨੇ ਟਰਾਂਸਫਾਰਮਰਾਂ ਦਾ ਬੈਂਕ ਬਣਾਇਆ ਹੈ ਤਾਂ ਜੋ ਗਰਮੀਆਂ ਵਿੱਚ ਖਪਤ ਵਧਣ ਕਾਰਨ ਬਿਜਲੀ ਦਾ ਸੰਕਟ ਨਾ ਆਵੇ। ਇਸ ਬੈਂਕ ਵਿੱਚ ਕਰੀਬ 73 ਹਜ਼ਾਰ ਟਰਾਂਸਫਾਰਮਰ ਰੱਖੇ ਜਾਣਗੇ। ਇਸ ਦੇ ਨਾਲ ਹੀ ਢਾਈ ਲੱਖ ਖੰਭਿਆਂ ਦਾ ਵੀ ਇੰਤੇਜ਼ਾਮ ਕੀਤਾ ਗਿਆ ਹੈ। ਪਿਛਲੇ ਸਾਲਾਂ ਵਿੱਚ ਟਰਾਂਸਫਾਰਮਰ ਸੜਨ ਤੋਂ ਬਾਅਦ ਕੀਤੇ ਗਏ ਸਰਵੇ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਟਰਾਂਸਫਾਰਮਰ ਬੈਂਕ ਬਣਾਇਆ ਜਾਵੇ।
ਬਿਜਲੀ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਮਈ ਮਹੀਨੇ ‘ਚ ਅਜਿਹਾ ਕਈ ਵਾਰ ਹੁੰਦਾ ਹੈ, ਜਦੋਂ ਬਹੁਤ ਜ਼ਿਆਦਾ ਹਨ੍ਹੇਰੀ ਹੁੰਦੀ ਹੈ। ਜਿਸ ਕਾਰਨ ਬਿਜਲੀ ਦੀਆਂ ਲਾਈਨਾਂ ਟੁੱਟ ਜਾਂਦੀਆਂ ਹਨ। ਕਈ ਵਾਰ ‘ਤਾਂ ਖੰਭੇ ਵੀ ਡਿੱਗ ਜਾਂਦੇ ਹਨ, ਜਿਸ ਕਾਰਨ ਕਈ ਵਾਰ ਅਜਿਹਾ ਹੁੰਦਾ ਰਿਹਾ ਹੈ ਕਿ ਪਿੰਡਾਂ ਵਿੱਚ 10 ਤੋਂ 15 ਦਿਨ ਬਿਜਲੀ ਸਪਲਾਈ ਠੱਪ ਰਹਿੰਦੀ ਹੈ। ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ‘ਚ ਵਿਭਾਗ ਨੇ 2.5 ਲੱਖ ਖੰਭਿਆਂ ਦਾ ਇੰਤਜ਼ਾਮ ਕਰ ਲਿਆ ਹੈ।
ਇਹ ਵੀ ਪੜ੍ਹੋ : ਅਟਾਰੀ ਬਾਰਡਰ ‘ਤੇ BSF ਨੇ ਪਾਕਿ ਡਰੋਨ ਕੀਤਾ ਢੇਰ, 2 ਕਿਲੋ ਹੈਰੋਇਨ ਤੇ ਅਫੀਮ ਬਰਾਮਦ
ਬਿਜਲੀ ਨਿਗਮ ਨੇ ਗਰਮੀ ਦੇ ਮੌਸਮ ਲਈ 25 KVA ਦੇ 38142, 63 KVA ਦੇ 12984, 100 KVA ਦੇ 20375, 200 KVA ਦੇ 2937 ਟਰਾਂਸਫਾਰਮਰਾਂ ਦਾ ਪ੍ਰਬੰਧ ਕੀਤਾ ਹੈ। ਇੰਨਾ ਹੀ ਨਹੀਂ ਬਿਜਲੀ ਲਾਈਨ ਦੇ ਨਾਲ-ਨਾਲ ਖੰਭਿਆਂ ‘ਤੇ ਲਗਾਏ ਜਾਣ ਵਾਲੇ ਤਾਰਾਂ, ਕੰਡਕਟਰ ਅਤੇ ਹੋਰ ਸਾਮਾਨ ਵੀ ਅਗਾਊਂ ਹੀ ਮੰਗਵਾ ਲਿਆ ਗਿਆ ਹੈ। ਜਦੋਂ ਵੀ ਤੂਫ਼ਾਨ ਆਉਂਦਾ ਹੈ ਤਾਂ ਘੱਟ ਤੋਂ ਘੱਟ ਸਮੇਂ ਵਿੱਚ ਬਿਜਲੀ ਸਪਲਾਈ ਬਹਾਲ ਕੀਤੀ ਜਾ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: