ਕਾਂਗਰਸ ਵਿਧਾਇਕ ਦਲ ਦੇ ਨੇਤਾ ਪ੍ਰਤਾਪ ਬਾਜਵਾ ਵੱਲੋਂ ਬੰਬਾਂ ਨੂੰ ਲੈ ਕੇ ਦਿੱਤਾ ਬਿਆਨ ਗਰਮਾਇਆ ਹੋਇਆ ਹੈ। ਬੀਤੇ ਦਿਨੀਂ ਮੋਹਾਲੀ ਵਿਚ ਸਾਈਬਰ ਥਾਣੇ ਵਿਚ ਪ੍ਰਤਾਪ ਬਾਜਵਾ ਤੋਂ ਸਾਢੇ 5 ਘੰਟੇ ਤੱਕ ਪੁੱਛਗਿਛ ਹੋਈ। ਉਨ੍ਹਾਂ ਤੋਂ ਦੁਪਹਿਰ 2.30 ਵਜੇ ਤੋਂ ਲੈ ਕੇ 8 ਵਜੇ ਤੱਕ ਪੁੱਛਗਿਛ ਹੋਈ।
ਦੱਸ ਦੇਈਏ ਪ੍ਰਤਾਪ ਬਾਜਵਾ ਤੋਂ 32 ਬੰਬਾਂ ਵਾਲੇ ਸੋਰਸ ਨੂੰ ਲੈ ਕੇ ਸਵਾਲ-ਜਵਾਬ ਕੀਤੇ ਗਏ। ਪ੍ਰਤਾਪ ਬਾਜਵਾ ਨੇ ਕਿਹਾ ਕਿ ਮੈਂ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਤੇ ਨਾਲ ਹੀ ਉਨ੍ਹਾਂ ਕਿਹਾ ਕਿ ਮੈਨੂੰ ਜਦੋਂ ਪੁੱਛਗਿਛ ਲਈ ਬੁਲਾਇਆ ਜਾਵੇਗਾ ਉਦੋਂ ਮੈਂ ਪੇਸ਼ ਹੋਵਾਂਗਾ। ਦੱਸ ਦੇਈਏ ਕਿ ਅੱਜ ਹਾਈਕੋਰਟ ਵਿਚ ਪ੍ਰਤਾਪ ਬਾਜਵਾ ਦੇ ਮਾਮਲੇ ‘ਤੇ ਸੁਣਵਾਈ ਹੋਵੇਗੀ। ਉਨ੍ਹਾਂ ਨੇ ਪੰਜਾਬ-ਹਰਿਆਣਾ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ। ਬਾਜਵਾ ਨੇ FIR ਰੱਦ ਕਰਨ ਦੀ ਮੰਗ ਕੀਤੀ ਸੀ।
ਇਹ ਵੀ ਪੜ੍ਹੋ :ਕਿਸਾਨ ਦੀ ਚਮਕੀ ਕਿਸਮਤ, 200 ਰੁਪਏ ਦੀ ਲਾਟਰੀ ਪਾ ਕੇ ਰਾਤੋ-ਰਾਤ ਬਣਿਆ ਕਰੋੜਪਤੀ
ਜ਼ਿਕਰਯੋਗ ਹੈ ਕਿ ਪ੍ਰਤਾਪ ਬਾਜਵਾ ਨੇ ਇਕ ਇੰਟਰਿਵਊ ਵਿਚ ਬਿਆਨ ਦਿੱਤਾ ਸੀ ਕਿ ਪੰਜਾਬ ਵਿਚ 50 ਗ੍ਰਨੇਡ ਆਏ ਸਨ ਜਿਨ੍ਹਾਂ ਵਿਚੋਂ 18 ਦਾ ਇਸਤੇਮਾਲ ਹੋ ਚੁੱਕਾ ਹੈ ਜਦੋਂ ਕਿ 32 ਬਾਕੀ ਹਨ। ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਬਾਜਵਾ ਤੋਂ ਚੰਡੀਗੜ੍ਹ ਸਥਿਤ ਰਿਹਾਇਸ਼ ‘ਤੇ ਜਾ ਕੇ ਪੁੱਛਗਿਛ ਕੀਤੀ ਸੀ ਤੇ ਦੇਰ ਸ਼ਾਮ ਮੋਹਾਲੀ ਦੇ ਸਾਈਬਰ ਥਾਣੇ ਵਿਚ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
























