ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਕਾਫੀ ਸਰਗਰਮ ਨਜ਼ਰ ਆ ਰਹੇ ਹਨ। ਨਵਜੋਤ ਸਿੱਧੂ ਨੇ ਅੱਜ ਕਾਂਗਰਸ ਦੇ ਮੰਤਰੀਆਂ ਤੇ ਵਿਧਾਇਕਾਂ ਨਾਲ ਮੀਟਿੰਗ ਕੀਤੀ, ਜਿਸ ਵਿੱਚ ਸ਼ਹਿਰੀ ਇਲਾਕਿਾਂ ਵਿੱਚ ਪੇਸ਼ ਆ ਰਹੀਆਂ ਮੁਸ਼ਕਲਾਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
ਮਿਲੀ ਜਾਣਕਾਰੀ ਮੁਤਾਬਕ ਇਸ 3 ਘੰਟੇ ਚੱਲੀ ਮੀਟਿੰਗ ਵਿੱਚ ਬਿਜਲੀ ਦੇ 300 ਯੂਨਿਟ ਘਰੇਲੂ ਖ਼ਪਤਕਾਰਾਂ ਨੂੰ ਮੁਫ਼ਤ ਦੇਣ, 24 ਘੰਟੇ ਬਿਜਲੀ ਸਪਲਾਈ ਯਕੀਨੀ ਬਣਾਉਣ, ਘਰੇਲੂ ਬਿਜਲੀ 3 ਰੁਪਏ ਯੂਨਿਟ ਅਤੇ ਵਪਾਰਕ ਤੇ ਸਨਅਤੀ ਲੋੜਾਂ ਲਈ ਬਿਜਲੀ 5 ਰੁਪਏ ਯੂਨਿਟ ਮੁਹੱਈਆ ਕਰਾਉਣਾ ਆਦਿ ਮੁੱਦਿਆਂ ‘ਤੇ ਵਿਚਾਰ ਕੀਤਾ ਗਿਆ। ਉਥੇ ਹੀ ਸ਼ਹਿਰੀ ਹਲਕਿਆਂ ਵਿੱਚ ਬਿਜਲੀ ਸਪਲਾਈ ਤੇ ਪੈਂਡਿੰਗ ਬਿੱਲਾਂ ਬਾਰੇ ਵੀ ਚਰਚਾ ਹੋਈ।
ਇਹ ਵੀ ਪੜ੍ਹੋ : ਸ਼ਰਮਨਾਕ! ਮਹਾਨ ਆਜ਼ਾਦੀ ਘੁਲਾਟੀਏ ਗਦਰੀ ਬਾਬਾ ਭਾਨ ਸਿੰਘ ਦਾ ਪੜਪੋਤਰਾ ਸਵਾ 5 ਕਿਲੋ ਹੈਰੋਇਨ ਨਾਲ ਕਾਬੂ
ਇਸ ਮੌਕੇ ਵਿਧਾਇਕਾਂ ਨੇ ਸਿੱਧੂ ਨੂੰ ਸਰਕਾਰ ਕੋਲ ਇਹ ਸਾਰੀਆਂ ਗੱਲਾਂ ‘ਢੁਕਵੇਂ ਮੰਚ’ ’ਤੇ ਰੱਖਣ ਦੀ ਗੱਲ ਕਹੀ, ਉਥੇ ਹੀ ਮੰਗ ਕੀਤੀ ਕਿ ਸਰਕਾਰ ਪਲਾਟਾਂ ਅਤੇ ਇਮਾਰਤਾਂ ਦੀ ਵਨ ਟਾਈਮ ਸੈਟਲਮੈਂਟ ਦੀ ਸਹੂਲਤ ਤੁਰੰਤ ਮੁਹੱਈਆ ਕਰਵਾਵੇ ਅਤੇ ਕਾਲੋਨੀਆਂਨੂੰ ਰੈਗੂਲਰਾਈਜ਼ ਕਰਨ ਬਾਰੇ ਸਕੀਮ ਵੀ ਅੱਗੇ ਵਧਾਈ ਜਾਵੇ। ਜਾਇਦਾਦ ਰਜਿਸਟਰੇਸ਼ਨ ਲਈ ਐਨ.ਉ.ਸੀ. ਦੀ ਪ੍ਰਕਿਰਿਆ ਨੂੰ ਵੀ ਸੌਖਾ ਕੀਤਾ ਜਾਣਾ ਚਾਹੀਦਾ ਹੈ।