ਰੂਸੀ ਹਮਲਿਆਂ ਨਾਲ ਯੂਕਰੇਨ ਹਿੱਲ ਗਿਆ ਹੈ। ਯੂਕਰੇਨ ਅਤੇ ਰੂਸ ਵਿਚਾਲੇ ਜੰਗ 10ਵੇਂ ਦਿਨ ਵੀ ਜਾਰੀ ਹੈ । ਪਿਛਲੇ 10 ਦਿਨਾਂ ਤੋਂ ਰਾਜਧਾਨੀ ਕੀਵ ਸਮੇਤ ਯੂਕਰੇਨ ਦੇ ਕਈ ਸ਼ਹਿਰਾਂ ਨੂੰ ਰੂਸੀ ਫੌਜ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕਈ ਸਰਕਾਰੀ ਇਮਾਰਤਾਂ, ਸਕੂਲ, ਸ਼ਹਿਰ, ਘਰ, ਮੁਹੱਲੇ ਸਭ ਤਬਾਹ ਹੋ ਚੁੱਕੇ ਹਨ।ਹੁਣ ਰੂਸ ਨੇ ਯੂਕਰੇਨ ਦੇ ਰਿਹਾਇਸ਼ੀ ਇਲਾਕਿਆਂ ਵਿੱਚ ਵੀ ਹਮਲੇ ਤੇਜ਼ ਕਰ ਦਿੱਤੇ ਹਨ।
ਯੂਰਪ ਦੇ ਸਭ ਤੋਂ ਵੱਡੇ ਜਪੋਰਿਜ਼ੀਆ ਪਰਮਾਣੂ ਪਲਾਂਟ ‘ਤੇ ਰੂਸ ਦੇ ਕਬਜ਼ੇ ਤੋਂ ਬਾਅਦ ਦੁਨੀਆ ਵਿੱਚ ਤੜਥੱਲੀ ਮਚੀ ਹੋਈ ਹੈ। ਸਾਰੇ ਦੇਸ਼ ਇਸ ਨੂੰ ਵੱਡਾ ਪਰਮਾਣੂ ਖਤਰਾ ਮੰਨ ਰਹੇ ਹਨ। ਅਜਿਹੇ ਵਿੱਚ ਪਰਮਾਣੂ ਸ਼ਕਤੀ ਨਾਲ ਲੈੱਸ ਰੂਸ ਨਾਲ ਸਿੱਧੇ ਟਕਰਾਅ ਤੋਂ ਬਚਣ ਲਈ ਨਾਟੋ ਨੇ ਯੂਕਰੇਨ ਨੂੰ ਨੋ-ਫਲਾਈ ਜ਼ੋਨ ਐਲਾਨਣ ਤੋਂ ਇਨਕਾਰ ਕਰ ਦਿੱਤਾ ਹੈ। ਨਾਟੋ ਦਾ ਮੰਨਣਾ ਹੈ ਕਿ ਇਹ ਕਦਮ ਰੂਸ ਨੂੰ ਹੋਰ ਭੜਕਾ ਸਕਦਾ ਹੈ ਅਤੇ ਕਈ ਦੇਸ਼ ਇਸ ਵਿੱਚ ਕੁੱਦ ਸਕਦੇ ਹਨ, ਜਿਸ ਨਾਲ ਪੂਰੇ ਯੂਰਪ ਵਿੱਚ ਜੰਗ ਛਿੜ ਸਕਦੀ ਹੈ।
ਨਾਟੋ ਦੇ ਇਸ ਕਦਮ ‘ਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਭੜਕ ਗਏ ਹਨ। ਜ਼ੇਲੇਂਸਕੀ ਦਾ ਕਹਿਣਾ ਹੈ ਕਿ ਨਾਟੋ ਦੇ ਇਸ ਕਦਮ ਨੇ ਰੂਸ ਨੂੰ ਹਰੀ ਝੰਡੀ ਦੇ ਦਿੱਤੀ ਹੈ, ਜਿਸ ਨਾਲ ਉਹ ਯੂਕਰੇਨ ਦੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਬੰਬਾਰੀ ਜਾਰੀ ਰੱਖੇਗਾ। ਦਰਅਸਲ, ਯੂਕਰੇਨ ਵੱਲੋਂ ਨਾਟੋ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਯੂਕਰੇਨ ਨੂੰ ਨੋ-ਫਲਾਈ ਜ਼ੋਨ ਘੋਸ਼ਿਤ ਕਰਨ ਦੀ ਅਪੀਲ ਕੀਤੀ ਸੀ, ਤਾਂ ਜੋ ਰੂਸੀ ਹਮਲਿਆਂ ਤੋਂ ਬਚਿਆ ਜਾ ਸਕੇ । ਅਮਰੀਕੀ ਵਿਦੇਸ਼ ਮੰਤਰੀ ਦਾ ਇਹ ਵੀ ਕਹਿਣਾ ਹੈ ਕਿ ਯੂਕਰੇਨ ਨੂੰ ਨੋ-ਫਲਾਈ ਜ਼ੋਨ ਘੋਸ਼ਿਤ ਕਰਨ ਦਾ ਮਤਲਬ ਹੈ ਕਿ ਉੱਥੇ ਰੂਸੀ ਜਹਾਜ਼ਾਂ ਦੀ ਘੁਸਪੈਠ ਨੂੰ ਰੋਕਣ ਲਈ ਨਾਟੋ ਨੂੰ ਆਪਣੇ ਜਹਾਜ਼ ਭੇਜਣੇ ਪੈਣਗੇ, ਇਸ ਨਾਲ ਪੂਰੇ ਯੂਰਪ ਵਿੱਚ ਜੰਗ ਸ਼ੁਰੂ ਹੋ ਜਾਵੇਗੀ।
ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਉਸ ਨੇ ਜ਼ਪੋਰਿਜ਼ੀਆ ਨਿਊਕਲੀਅਰ ਪਲਾਂਟ ‘ਤੇ ਵੀ ਆਪਣਾ ਕਬਜ਼ਾ ਕਰ ਲਿਆ ਹੈ। ਯੂਕਰੇਨ ਦੇ ਇਸ ਸਭ ਤੋਂ ਵੱਡੇ ਨਿਊਕਲੀਅਰ ਪਲਾਂਟ ਤੋਂ ਯੂਕਰੇਨ ਦਾ ਲਗਭਗ 25 ਤੋਂ 30 ਪ੍ਰਤੀਸ਼ਤ ਊਰਜਾ ਪੈਦਾ ਹੁੰਦੀ ਸੀ। ਰੂਸ ਦੇ ਇਸ ਕਦਮ ‘ਤੇ ਜ਼ੇਲੇਂਸਕੀ ਦਾ ਕਹਿਣਾ ਹੈ ਕਿ ਨਿਊਕਲੀਅਰ ਪਲਾਂਟ ‘ਤੇ ਕਬਜ਼ਾ ਯੂਕਰੇਨ ਦਾ ਇਤਿਹਾਸ ਉਸ ਦੇ ਵਿਕਾਸ ਨੂੰ ਰੋਕ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: