ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਅੱਜਕਲ੍ਹ ਭਾਰਤ ‘ਚ ਹਨ। ਦੋਵਾਂ ਨੂੰ ਵੱਖ-ਵੱਖ ਥਾਵਾਂ ‘ਤੇ ਸਪਾਟ ਕੀਤਾ ਜਾ ਰਿਹਾ ਹੈ। ਕੁਝ ਸਮਾਂ ਪਹਿਲਾਂ ਅਦਾਕਾਰਾ ਆਪਣੇ ਪੂਰੇ ਪਰਿਵਾਰ ਨਾਲ ਅਯੁੱਧਿਆ ਪਹੁੰਚੀ ਸੀ। ਉਹ ਰਾਮ ਮੰਦਰ ਗਏ ਅਤੇ ਰਾਮਲੱਲਾ ਦੇ ਦਰਸ਼ਨ ਕੀਤੇ। ਵੀਡੀਓ ‘ਚ ਪ੍ਰਿਅੰਕਾ ਪੀਲੇ ਰੰਗ ਦੀ ਸਾੜ੍ਹੀ ਅਤੇ ਹੱਥਾਂ ‘ਚ ਚੂੜੀਆਂ ਪਾਈ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਪ੍ਰਸ਼ੰਸਕਾਂ ਦੇ ਚਹੇਤੇ ਨਿਕ ਜੋਨਸ ਵੀ ਐਥਨਿਕ ਅਵਤਾਰ ਵਿੱਚ ਨਜ਼ਰ ਆ ਰਹੇ ਹਨ।
ਪ੍ਰਿਅੰਕਾ ਕੁਝ ਦਿਨ ਪਹਿਲਾਂ ਹੀ ਭਾਰਤ ਆਈ ਸੀ। ਉਸ ਤੋਂ ਬਾਅਦ ਨਿਕ ਜੋਨਸ ਵੀ ਭਾਰਤ ਪਹੁੰਚ ਗਏ। ਹੁਣ ਦੋਵੇਂ ਆਪਣੀ ਧੀ ਨਾਲ ਰਾਮ ਮੰਦਰ ‘ਚ ਨਜ਼ਰ ਆਏ। ਸਾਰਾ ਪਰਿਵਾਰ ਰਾਮ ਦੇ ਨਾਮ ਦਾ ਤਿਲਕ ਲਗਾ ਕੇ ਸ਼ਰਧਾ ਵਿੱਚ ਲੀਨ ਹੋਇਆ ਨਜ਼ਰ ਆਇਆ। ਅਦਾਕਾਰਾ ਨੇ ਪੀਲੇ ਰੰਗ ਦੀ ਸਾੜ੍ਹੀ ਪਾਈ ਹੋਈ ਹੈ ਅਤੇ ਉਸ ਦੇ ਹੱਥਾਂ ਵਿੱਚ ਬਹੁਤ ਸਾਰੀਆਂ ਚੂੜੀਆਂ ਹਨ। ਇਸ ਦੇ ਨਾਲ ਹੀ ਮਾਲਤੀ ਮੇਰੀ ਅਤੇ ਨਿਕ ਜੋਨਸ ਵੀ ਭਗਵਾਨ ਦੀ ਆਸਥਾ ਵਿੱਚ ਡੁੱਬੇ ਹੋਏ ਸਨ ਅਤੇ ਐਥਨਿਕ ਅੰਦਾਜ਼ ਵਿੱਚ ਨਜ਼ਰ ਆਏ। ਇਹ ਵੀਡੀਓ ਕੁਝ ਹੀ ਮਿੰਟਾਂ ‘ਚ ਇੰਟਰਨੈੱਟ ‘ਤੇ ਵਾਇਰਲ ਹੋ ਗਿਆ।
ਪ੍ਰਿਯੰਕਾ ਅਤੇ ਨਿਕ ਜੋਨਸ ਜਿਵੇਂ ਹੀ ਅਯੁੱਧਿਆ ਪਹੁੰਚੇ, ਉੱਥੇ ਪ੍ਰਸ਼ੰਸਕਾਂ ਦੀ ਭੀੜ ਲੱਗ ਗਈ। ਹਰ ਕੋਈ ‘ਜੈ ਸ਼੍ਰੀ ਰਾਮ’ ਦੇ ਨਾਅਰੇ ਲਾਉਣ ਲੱਗਾ। ਤੁਹਾਨੂੰ ਦੱਸ ਦੇਈਏ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ। ਪ੍ਰਿਅੰਕਾ ਨੂੰ ਸਮੇਂ-ਸਮੇਂ ‘ਤੇ ਭਾਰਤ ਦੇ ਵੱਖ-ਵੱਖ ਮੰਦਰਾਂ ‘ਚ ਦੇਖਿਆ ਜਾਂਦਾ ਹੈ। ਪਿਛਲੀ ਵਾਰ ਜਦੋਂ ਅਭਿਨੇਤਰੀ ਭਾਰਤ ਆਈ ਸੀ ਤਾਂ ਉਸ ਨੇ ਵੀ ਭਗਤੀ ਵਾਲਾ ਅੰਦਾਜ਼ ਦਿਖਾਇਆ ਸੀ।
ਇਹ ਵੀ ਪੜ੍ਹੋ : ‘ਮੈਂ ਨਿਕਲਾ ਗੱਡੀ ਲੇ ਕੇ…’ ਵਰਗੇ ਮਿਊਜ਼ੀਕਲ ਹਾਰਨ ‘ਤੇ ਇਸ ਦੇਸ਼ ਵਿਚ ਲੱਗਾ ਬੈਨ, ਕਾਰਨ ਜਾਣ ਹੋ ਜਾਓਗੇ ਹੈਰਾਨ
ਪ੍ਰਿਅੰਕਾ ਚੋਪੜਾ ਸਾਰੇ ਹਿੰਦੂ ਤਿਉਹਾਰਾਂ ਨੂੰ ਬਹੁਤ ਧੂਮਧਾਮ ਨਾਲ ਮਨਾਉਂਦੀ ਹੈ, ਭਾਵੇਂ ਇਹ ਹੋਲੀ ਹੋਵੇ ਜਾਂ ਦੀਵਾਲੀ ਹੋਵੇ। ਵਿਦੇਸ਼ ਵਿੱਚ ਰਹਿਣ ਦੇ ਬਾਵਜੂਦ ਵੀ ਉਹ ਆਪਣੇ ਸੱਭਿਆਚਾਰ ਅਤੇ ਕਦਰਾਂ-ਕੀਮਤਾਂ ਤੋਂ ਦੂਰ ਨਹੀਂ ਹੋਈ। ਨਵੇਂ ਘਰ ਜਾਣ ਤੋਂ ਪਹਿਲਾਂ ਹੀ ਉਸ ਨੇ ਪੂਜਾ ਦਾ ਆਯੋਜਨ ਕੀਤਾ ਸੀ। ਉਹ ਆਪਣੀ ਧੀ ਦੇ ਜਨਮਦਿਨ ‘ਤੇ ਪੂਜਾ-ਪਾਠ ਕਰਦੀ ਵੀ ਨਜ਼ਰ ਆਈ ਸੀ। ਉਸ ਦੇ ਅਮਰੀਕਾ ਵਾਲੇ ਘਰ ਵਿੱਚ ਵੀ ਇਕ ਸ਼ਾਨਦਾਰ ਮੰਦਰ ਵੀ ਬਣਿਆ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -: