ਯੂਪੀ-ਬਿਹਾਰ ਵਾਲੇ ਬਿਆਨ ਨੂੰ ਲੈ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਪ੍ਰਿਯੰਕਾ ਗਾਂਧੀ ਵੀ ਵਿਰੋਧੀਆਂ ਦੇ ਨਿਸ਼ਾਨੇ ‘ਤੇ ਹਨ। ਪਠਾਨਕੋਟ ਵਿੱਚ ਅੱਜ ਚੋਣ ਰੈਲੀ ਕਰਨ ਪਹੁੰਚੇ ਕਾਂਗਰਸ ਦੀ ਜਨਰਲ ਸਕੱਤਰ ਨੇ ਪ੍ਰਿਯੰਕਾ ਗਾਂਧੀ ਇਸ ਦੌਰਾਨ ਆਪਣੇ ਆਪ ਨੂੰ ਪੰਜਾਬ ਦੀ ਨੂੰਹ ਦੱਸ ਕੇ ਬਚਾਅ ਕਰਦੇ ਨਜ਼ਰ ਆਏ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ‘ਤੇ ਨਿਸ਼ਾਨਾ ਵਿੰਨ੍ਹਿਆ।
ਪ੍ਰਿਯੰਕਾ ਨੇ ਕਿਹਾ ਕਿ ਪੀ.ਐੱਮ. ਮੋਦੀ ਤੇ ਸੀ.ਐੱਮ. ਕੇਜਰੀਵਾਲ ਪੰਜਬੀਆਂ ਦੀ ਗੱਲ ਕਰ ਰਹੇ ਨੇ ਤਾਂ ਮਨੂੰ ਹਾਸਾ ਆ ਗਿਆ। ਮੈਂ ਸੋਚਿਆ ਇਹ ਪੰਜਾਬੀਅਤ ਨੂੰ ਸਮਝਣ ਲਈ ਉਸ ਨੂੰ ਜੀਊਣਾ ਪੈਂਦਾ ਹ। ਪੰਜਾਬੀਅਤ ਇੱਕ ਜਜ਼ਬਾ ਹੈ। ਮੇਰਾ ਵਿਆਹ ਪੰਜਾਬੀ ਪਰਿਵਾਰ ਵਿੱਚ ਹੋਇਆ ਹੈ।
ਉਨ੍ਹਾਂ ਅੱਗੇ ਕਿਹਾ ਕਿ ਮੈਂ ਦੱਸਦੀ ਹਾਂ ਪੰਜਾਬੀਅਤ ਕੀ ਹੈ। ਮੇਰੀ ਵੱਡੀ ਸੱਸ ਮਾਂ, ਮੇਰੇ ਸਹੁਰੇ ਸਾਹਿਬ ਨੂੰ, ਜਦੋਂ ਉਹ ਛੇ ਸਾਲ ਦੇ ਸਨ, ਮੋਢੇ ‘ਤੇ ਚੁੰਨੀ ਨਾਲ ਟੰਗ ਕੇ, ਛੱਤਾਂ ਲੰਘ ਕੇ ਸਿਆਲਕੋਟ ਲੈ ਕੇ ਆਈ। ਇਹ ਹੈ ਪੰਜਾਬੀਅਤ। ਪੰਜਾਬੀਅਤ ਮੇਰੇ ਸਹੁਰਾ ਸਾਹਿਬ ਦੀ ਹੈ ਜਿਨ੍ਹਾਂ ਨੇ ਸਭ ਕੁਝ ਛੱਡ ਕੇ ਵੰਡ ਵੇਲੇ ਮੁਰਾਦਾਬਾਦ ਸ਼ਹਿਰ ਵਿੱਚ ਖੂਨ-ਪਸੀਨੇ ਨਾਲ ਬਿਜ਼ਨੈੱਸ ਬਣਾਇਆ। ਆਪਣੇ ਪਰਿਵਾਰ ਨੂੰ ਪਾਲਿਆ।
ਪ੍ਰਿਯੰਕਾ ਨੇ ਅੱਗੇ ਕਿਹਾ ਕਿ ਪੰਜਾਬੀਅਤ ਸੇਵਾ ਹੈ, ਪੰਜਾਬੀਅਤ ਸੱਚਾਈ ਹੈ, ਸਦਭਾਵਨਾ ਹੈ, ਮਿਹਨਤ ਹੈ ਤੇ ਖੁੱਦਾਰੀ ਹੈ। ਪੰਜਾਬੀਅਤ ਇਹ ਹੈ ਜੋ ਕਿਸੇ ਸਾਹਮਣੇ ਨਹੀਂ ਝੁਕਦੀ। ਸਿਰਫ ਮਾਲਿਕ ਦੇ ਸਾਹਮਣੇ ਝੁਕਦੀ ਹੈ। ਅੱਜ ਜੋ ਤੁਹਾਡੇ ਸਾਹਮਣੇ ਆ ਕੇ ਪੰਜਾਬੀਅਤ ਦੀ ਗੱਲ ਕਰਦੇ ਹਾਂ ਉਨ੍ਹਾਂ ਵਿੱਚੋਂ ਇੱਕ ਆਪਣੇ ਵੱਡੇ-ਵੱਡੇ ਉਦਯੋਗਪਤੀ ਦੋਸਤਾਂ ਦੇ ਸਾਹਮਣੇ ਝੁਕ ਚੁੱਕਾ ਹੈ। ਦੂਜਾ ਅਰਵਿੰਦ ਕੇਜਰੀਵਾਲ ਉਹ ਸਿਰਫ਼ ਸਿਆਸਤ ਸੱਤਾ ਲਈ ਕਿਸੇ ਦੇ ਵੀ ਸਾਹਮਣੇ ਝੁਕ ਜਾਏਗਾ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬਿਆਨ ‘ਤੇ ਸਫਾਈ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਪੰਜਾਬੀਆਂ ਵੱਲੋਂ ਚਲਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਦੇ ਬਿਆਨ ਦਾ ਗਲਤ ਮਤਲਬ ਕੱਢਿਆ ਗਿਆ। ਮੈਨੂੰ ਨਹੀਂ ਲੱਗਦਾ ਕਿ ਯੂਪੀ ਤੋਂ ਕਿਸੇ ਨੂੰ ਪੰਜਾਬ ਆਉਣ ਤੇ ਸ਼ਾਸਨ ਕਰਨ ਵਿੱਚ ਦਿਲਚਸਪੀ ਹੋਵੇਗੀ।
ਇਸ ਦੌਰਾਨ ਪ੍ਰਿਯੰਕਾ ਨੇ ਪੀ.ਐੱਮ. ਮੋਦੀ ਤੇ ਅਰਵਿੰਦ ਕੇਜਰੀਵਾਲ ‘ਤੇ ਹਮਲਾ ਬੋਲਦਿਆਂ ਕਿਹਾ ਕਿ ‘ਬੜੇ ਮੀਆਂ ਤੋ ਬੜੇ ਮੀਆਂ ਛੋਟੇ ਮੀਆਂ ਸੁਭਾਨ ਅੱਲਾਹ’। ਉਨ੍ਹਾਂ ਕਿਹਾ ਕਿ ਪੀ.ਐੱਮ. ਮੋਦੀ ਨੇ ਵਚਨ ਦਿੱਤਾ ਸੀ ਕਿ 15 ਲੱਖ ਮਿਲਣਗੇ, ਹੁਣ ਕੇਜਰੀਵਾਲ ਕਹਿ ਰਹੇ ਹਨ 7 ਲੱਖ ਦਾ ਫਾਇਦਾ ਹੋਵੇਗਾ। ਕੇਜਰੀਵਾਲ ਤੋਂ ਦਿੱਲੀ ਵਿੱਚ ਸਰਕਾਰ ਚਲਾਈ ਨਹੀਂ ਜਾਂਦੀ ਤੇ ਇਹ ਇਥੇ ਆ ਕੇ ਕਹਿ ਰਹੇ ਹਨ ਕਿ ਅਸੀਂ ਨਵੀਂ ਸਰਕਾਰ ਬਣਾਵਾਂਗੇ। ਉਹ ਸੱਤਾ ਲਈ ਕਿਤੇ ਵੀ ਝੁਕ ਜਾਣਗੇ। ਕੇਜਰੀਵਾਲ ਡਰੱਗ ਮਾਫੀਆ ਦੇ ਸਾਹਮਣੇ ਝੁਕ ਗਏ। ਇਥੇ ਆ ਕੇ ਰੋਜ਼ਗਾਰ ਦੇਣ ਦੀ ਗੱਲ ਕਹਿਣ ਵਾਲੇ ਕੇਜਰੀਵਾਲ ਆਪਣੇ ਰਾਜ ਵਿੱਚ ਹੁਣ ਤੱਕ ਦੇ ਕਾਰਜਕਾਲ ਵਿੱਚ ਸਿਰਫ 440 ਲੋਕਾਂ ਨੂੰ ਰੋਜ਼ਗਾਰ ਦੇ ਸਕੇ ਹਨ। ਛੋਟੇ ਮੀਆਂ ਅੱਤਵਾਦੀਆਂ ਦੇ ਘਰ ਵਿੱਚ ਰਹਿੰਦੇ ਹਨ ਤੇ ਵੱਡੇ ਮੀਆਂ ਕਿਸਾਨਾਂ ਨੂੰ ਅੱਤਵਾਦੀ ਕਹਿੰਦੇ ਹਨ।