ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਖਤਮ ਹੋਣ ਤੋਂ ਬਾਅਦ ਕਾਂਗਰਸ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਹਮਲਾਵਰ ਹੋ ਗਈ ਹੈ। ਕਾਂਗਰਸ ਪਾਰਟੀ ਦੇ ‘ਸਤਿਆਗ੍ਰਹਿ’ ਅੰਦੋਲਨ ਨੂੰ ਸੰਬੋਧਨ ਕਰਦਿਆਂ ਪ੍ਰਿਅੰਕਾ ਗਾਂਧੀ ਵਾਡਰਾ ਨੇ ਕਈ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਅੱਜ ਜਿਸ ਸ਼ਹੀਦ ਦੇ ਪੁੱਤਰ ਦਾ ਅਪਮਾਨ ਕੀਤਾ ਜਾ ਰਿਹਾ ਹੈ, ਉਸ ਗਾਂਧੀ ਪਰਿਵਾਰ ਨੇ ਇਸ ਦੇਸ਼ ਦੇ ਲੋਕਤੰਤਰ ਨੂੰ ਆਪਣੇ ਖੂਨ ਨਾਲ ਸਿੰਜਿਆ ਹੈ। ਉਨ੍ਹਾਂ ਨੇ ਰਾਜੀਵ ਗਾਂਧੀ ਦੀ ਹੱਤਿਆ ਤੋਂ ਬਾਅਦ ਰਾਹੁਲ ਗਾਂਧੀ ਨਾਲ ਸਬੰਧਤ 32 ਸਾਲ ਪੁਰਾਣਾ ਕਿੱਸਾ ਵੀ ਸੁਣਾਇਆ।
ਕਾਂਗਰਸ ਪਾਰਟੀ ਦੇ ‘ਸਤਿਆਗ੍ਰਹਿ’ ਅੰਦੋਲਨ ਨੂੰ ਸੰਬੋਧਨ ਕਰਦਿਆਂ ਪ੍ਰਿਅੰਕਾ ਗਾਂਧੀ ਨੇ ਕਿਹਾ, ਕਾਂਗਰਸ ਇਸ ਦੇਸ਼ ਦੇ ਲੋਕਤੰਰ ਨੂੰ ਮੇਰੇ ਪਰਿਵਾਰ ਨੇ ਆਪਣੇ ਖੂਨ ਨਾਲ ਸਿੰਜਿਆ ਹੈ ਅਤੇ ਜੋ ਸੋਚਦਾ ਹੈ ਕਿ ਸਾਨੂੰ ਅਪਮਾਨਿਤ ਕਰਕੇ ਡਰਾਉਣਗੇ ਅਤੇ ਧਮਕਾਉਣਗੇ ਤੇ ਸਾਡੇ ਪਿੱਛੇ ਸਾਰੀਆਂ ਏਜੰਸੀਆਂ ਲਾ ਕੇ ਛਾਪੇ ਮਰਵਾਉਣਗੇ। ਅਸੀਂ ਹੋਰ ਮਜ਼ਬੂਤੀ ਨਾਲ ਲੜਾਂਗੇ। ਅਸੀਂ ਲਗਾਤਾਰ ਲੋਕਤੰਤਰ ਲਈ ਲੜਦੇ ਰਹਾਂਗੇ।
ਕਾਂਗਰਸ ਦੇ ਸੱਤਿਆਗ੍ਰਹਿ ਵਿੱਚ ਆਪਣੀ ਗੱਲ ਰਖਦੇ ਹੋਏ ਪ੍ਰਿਯੰਕਾ ਗਾਂਧੀ ਵਾਡਰਾ ਨੇ ਕੇਂਦਰ ਦੀ ਮੋਦੀ ਸਰਕਾਰ ‘ਤੇ ਖੂਬ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਇਥੇ ਬੈਠੇ ਬੈਠੇ ਮੇਰੇ ਮਨ ਵਿੱਚ ਇੱਕ ਪੁਰਾਣੀ ਗੱਲ ਯਾਦ ਆਈ ਹੈ। 32 ਸਾਲ ਪੁਰਾਣੀ ਗੱਲ ਯਾਦ ਆਈ। ਗੱਲ ਮਈ 1991ਦੀ ਹੈ। ਫੌਜ ਦੇ ਟਰੱਕ ਉਪਰ ਫੁੱਲਾਂ ਨਾਲ ਸਜਿਆ ਮੇਰੇ ਪਿਤਾ ਦੀ ਮ੍ਰਿਤਕ ਦੇਹ ਰਖੀ ਸੀ। ਰਾਹੁਲ, ਮੈਂ ਤੇ ਮਾਂ ਪਿੱਛੇ ਗੱਡੀ ਵਿੱਚ ਚੱਲ ਰਹੇ ਸੀ। ਇਸ ਵਿਚਾਲੇ ਰਾਹੁਲ ਨੇ ਜ਼ਿੱਦ ਕੀਤੀ ਅਤੇ ਗੱਡੀ ਤੋਂ ਉਤਰਕੇ ਫੌਜ ਦੇ ਟਰੱਕ ਦੇ ਪਿੱਛੇ ਚੱਲਣ ਲੱਗਾ। ਤਿੱਖੀ ਧੁੱਪ ਵਿੱਚ ਉਹ ਪੈਦਲ ਚੱਲਦੇ-ਚੱਲਦੇ ਤ੍ਰਿਮੂਰਤੀ ਤੋਂ ਆਪਣੇ ਪਿਤਾ ਦੇ ਜਨਾਜ਼ੇ ਦੇ ਪਿੱਛ-ਪਿੱਛੇ ਚੱਲਦੇ-ਚੱਲਦੇ ਇਥੇ ਪਹੁੰਚਿਆ। ਇਸ ਜਗ੍ਹਾ ਤੋਂ ਕੁਝ 500 ਗਜ਼ ਦੂਰ ਮੇਰੇ ਸ਼ਹੀਦ ਪਿਤਾ ਦਾ ਅੰਤਿਮ ਸੰਸਕਾਰ ਹੋਇਆ।
ਇਹ ਵੀ ਪੜ੍ਹੋ : ‘ਬੇਲਾਰੂਸ ‘ਚ ਪਰਮਾਣੂ ਹਥਿਆਰ ਤਾਇਨਾਤ ਕਰੇਗਾ ਰੂਸ’, ਯੂਕਰੇਨ ਨਾਲ ਜੰਗ ਵਿਚਾਲੇ ਪੁਤਿਨ ਦਾ ਵੱਡਾ ਐਲਾਨ
ਪ੍ਰਿਯੰਕਾ ਨੇ ਅੱਗੇ ਕਿਹਾ ਕਿ ਉਹ ਤਸਵੀਰ ਮੇਰੇ ਦਿਮਾਗ ਵਿੱਚ ਅੱਜ ਵੀ ਹੈ। ਮੇਤੇ ਪਿਤਾ ਦੀ ਮ੍ਰਿਤਕ ਦੇਹ ਇਸ ਤਿਰੰਗੇ ਹੇਠਾਂ ਸੀ। ਉਸ ਪਿੱਛੇ ਤੁਰਦੇ-ਤੁਰਦੇ ਮੇਰਾ ਭਰਾ ਆਇਆ। ਉਸ ਸ਼ਹੀਦ ਦੇ ਪਿਤਾ ਨੂੰ ਭਰੀ ਸੰਸਦ ਵਿੱਚ ਅਪਮਾਨਿਤ ਕੀਤਾ ਗਿਆ। ਉਸ ਸ਼ਹੀਦ ਦੇ ਪੁੱਤ ਨੂੰ ਤੁਸੀਂ ਮੀਰ ਜਾਫਰ ਕਹਿੰਦੇ ਹੋ। ਇਸ ਸ਼ਹੀਦ ਦੀ ਮਾਂ ਨੂੰ ਅਪਮਾਨਿਤ ਕੀਤਾ ਜਾਂਦਾ ਹੈ। ਬੀਜੇਪੀ ਦੇ ਮੰਤਰੀ ਕਹਿੰਦੇ ਨੇ ਮੇਰੇ ਭਰਾ ਨੂੰ ਪਤਾ ਨਹੀਂ ਉਸ ਦਾ ਪਿਤਾ ਕੌਣ ਏ? ਪੀ.ਐੱਮ. ਕਹਿੰਦੇ ਨੇ ਕਿ ਅਸੀਂ ਨਹਿਰੂ ਸਰਨੇਮ ਦਾ ਯੂਜ਼ ਕਿਉਂ ਨਹੀਂ ਕਰਦੇ। ਤੁਹਾਨੂੰ ਕੋਈ ਸੰਸਦ ਤੋਂ ਨਹੀਂ ਕੱਢਦਾ। ਤੁਹਾਨੂੰ ਜੇਲ੍ਹ ਨਹੀਂ ਹੁੰਦੀ। ਤੁਹਾਨੂੰ ਕੋਈ ਬਾਹਰ ਨਹੀਂ ਕੱਢਦਾ। ਤੁਹਾਡੇ ‘ਤੇ ਕੋਈ ਐਕਸ਼ਨ ਨਹੀਂ ਹੁੰਦਾ।’
ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਅੱਜ ਤੱਕ ਅਸੀਂ ਚੁੱਪ ਰਹੇ, ਤੁਸੀਂ ਸਾਡੇ ਪਰਿਵਾਰ ਦਾ ਅਪਮਾਨ ਕਰਦੇ ਗਏ। ਮੈਂ ਪੁੱਛਣਾ ਚਾਹੁੰਦੀ ਹਾਂ ਕਿ ਇੱਕ ਆਦਮੀ ਦਾ ਕਿੰਨਾ ਅਪਮਾਨ ਕਰੋਗੇ। ਮੇਰੇ ‘ਤੇ ਕੇਸ ਲਾ ਦਿਓ, ਪਰ ਸੱਚ ਇਹ ਹੈ ਕਿ ਇਸ ਦੇਸ਼ ਦਾ ਪ੍ਰਧਾਨ ਮੰਤਰੀ ਕਾਇਰ ਹੈ।
ਵੀਡੀਓ ਲਈ ਕਲਿੱਕ ਕਰੋ -: