ਸਿੱਖਿਆ ਮੰਤਰੀ ਗੁਰਮੀਤ ਸਿੰਘ ਹੇਅਰ ਦੀ ਬਰਨਾਲਾ ਵਿਖੇ ਕੋਠੀ ਦਾ ਐਤਵਾਰ ਨੂੰ ਘਿਰਾਓ ਕਰਨ ਜਾ ਰਹੇ ਪੀਟੀਆਈ ਬੇਰੋਜ਼ਗਾਰ ਅਧਿਆਪਕ ਯੂਨੀਅਨ ਦੇ ਅਧਿਆਪਕਾਂ ਨੂੰ ਰੋਕਣ ਲਈ ਪੁਲਿਸ ਵੱਲੋਂ ਬੈਰੀਕੇਡ ਲਾਏ ਗਏ। ਬੈਰੀਕੇਡ ਤੋੜ ਕੇ ਅੱਗੇ ਵਧਦੇ ਅਧਿਆਪਕਾਂ ਦੀ ਰੋਕਣ ਆਈ ਪੁਲਿਸ ਨਾਲ ਧੱਕਾ-ਮੁੱਖੀ ਹੋ ਗਈ।
ਪੀਟੀਆਈ ਬੇਰੋਜ਼ਗਾਰ ਅਧਿਆਪਕ ਯੂਨੀਅਨ ਨੇ ਦੋਸ਼ ਲਾਇਆ ਕਿ ਸਿੱਖਿਆ ਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਉਹੀ ਬੰਦੇ ਨੇ, ਜੋ ਯੂਨੀਅਨ ਨਾਲ ਪਾਣੀ ਦੀਆਂ ਟੈਂਕੀਆਂ ‘ਤੇ ਧਰਨੇ ‘ਤੇ ਬੈਠਦੇ ਸਨ ਤੇ ਸਵੇਰੇ 4 ਵਜੇ ਉਠ ਕੇ ਯੂਨੀਅਨ ਦੇ ਧਰਨੇ ਵਿੱਚ ਹੁੰਦੇ ਸਨ।
ਅਧਿਆਪਕਾਂ ਨੇ ਕਿਹਾ ਕਿ ਸਾਨੂੰ ਹਮੇਸ਼ਾ ਸਿਰਫ ਇਹੀ ਕਿਹਾ ਜਾਂਦਾ ਸੀ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਏਗੀ ਤਾਂ ਉਦੋਂ ਮੇਰੀ ਜੇਬ ਵਿੱਚ ਹਰੇ ਰੰਗ ਦਾ ਪੈੱਨ ਹੋਵੇਗਾ ਤਾਂ ਤੁਹਾਡਾ ਕੰਮ ਪਹਿਲ ਦੇ ਆਧਾਰ ‘ਤੇ ਹੋਵੇਗਾ। ਪਰ ਹੁਣ ਮੰਤਰੀ ਮੀਤ ਹੇਅਰ ਨਾ ਤਾਂ ਫੋਨ ਚੁੱਕਦੇ ਹਨ ਤੇ ਨਾ ਹੀ ਮਿਲਣ ਦਾ ਸਮਾਂ ਦਿੰਦੇ ਹਨ। ਉਨ੍ਹਾਂ ਕਿਹਾ ਕਿ ਹੁਣ ਇਹ ਧਰਨੇ ਜਾਰੀ ਰਹਿਣਗੇ ਕਿਉਂਕਿ ਆਮ ਆਦਮੀ ਖਾਸ ਹੋ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਦੂਜੇ ਪਾਸੇ ਪੰਜਾਬ ਦੀ ਕੰਪਿਊਟਰ ਅਧਿਆਪਕ ਯੂਨੀਅਨ ਨੇ ਵੀ ਸਰਕਾਰ ਖਿਲਾਫ ਮੋਰਚਾ ਖੋਲ੍ਹਣ ਦੀ ਤਿਆਰੀ ਕਰ ਲਈ ਹੈ। ਇਥੇ ਆਯੋਜਿਤ ਇੱਕ ਬੈਠਕ ਵਿੱਚ ਸੂਬਾ ਪ੍ਰਧਾਨ ਬਲਜਿੰਦਰ ਸਿੰਘ ਫਤਿਹਪੁਰ ਦੀ ਅਗਵਾਈ ਵਿੱਚ ਕੰਪਿਊਟਰ ਅਧਿਆਪਕਾਂ ਨੇ ਕਿਹਾ ਕਿ ਸਰਾਕਰ ਜਾਇਜ਼ ਸੰਗਾਂ ਸੰਬੰਧੀ ਮੀਟਿੰਗ ਕਰਨ ਨੂੰ ਵੀ ਤਿਆਰ ਨਹੀਂ ਹੈ। ਇਸ ਦੇ ਵਿਰੋਧ ਵਿੱਚ 15 ਮਈ ਨੂੰ ਸੂਬਾ ਪੱਧਰੀ ਪ੍ਰਦਰਸ਼ਨ ਕੀਤਾ ਜਾਵੇਗਾ।