ਪੰਜਾਬ ਐਂਟੀ ਡ੍ਰੋਨ ਸਿਸਟਮ ਵਾਲਾ ਪਹਿਲਾ ਸੂਬਾ ਬਣ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅੱਜ ਤਰਨਤਾਰਨ ਵਿਚ ਸੂਬੇ ਦੇ ਪਹਿਲੇ ਐਂਟੀ ਡ੍ਰੋਨ ਸਿਸਟਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਬਣ ਗਿਆ ਹੈ ਜਿਥੇ ਡ੍ਰੋਨ ਜ਼ਰੀਏ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਤਸਕਰੀ ਰੋਕਣ ਲਈ ਸਰਕਾਰੀ ਪੱਧਰ ‘ਤੇ ਇਸ ਆਧੁਨਿਕ ਤਕਨੀਕ ਨੂੰ ਲਾਗੂ ਕੀਤਾ ਗਿਆ ਹੈ।
ਇਸ ਮੌਕੇ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਖਰਚੇ ‘ਤੇ ਐਂਟੀ ਡ੍ਰੋਨ ਸਿਸਟਮ ਲਾਗੂ ਕਰ ਰਹੀ ਹੈ, ਜਿਸ ਨਲਾ ਅਸਮਾਜਿਕ ਤੱਤਾਂ ‘ਤੇ ਨਜ਼ਰ ਰੱਖੀ ਜਾ ਸਕੇਗੀ। ਉਨ੍ਹਾਂ ਕਿਹਾ ਕਿ ਬੀਐੱਸਐੱਫ ਦੇ ਸਹਿਯੋਗ ਨਾਲ ਇਹ ਸਿਸਟਮ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤੱਕ ਡ੍ਰੋਨ ਗਤੀਵਿਧੀਆਂ ‘ਤੇ ਲਗਾਤਾਰ ਨਜ਼ਰ ਰੱਖੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਜ਼ਿਲ੍ਹਿਆਂ ਵਿਚ ਜਦੋਂ ਵੀ ਕੋਈ ਡ੍ਰੋਨ ਗਤੀਵਿਧੀ ਦਿਖਾਈ ਦੇਵੇਗੀ, ਐਂਟੀ ਡ੍ਰੋਨ ਸਿਸਟਮ ਉਸ ਨੂੰ ਆਪਣੀ ਰੇਂਜ ਵਿਚ ਲੈਕੇ ਉਥੇ ਜਾਮ ਕਰ ਦੇਵੇਗਾ।
CM ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਪੁਲਿਸ ਨੂੰ ਐਂਟੀ ਡਰੋਨ ਸਿਸਟਮ ਨਾਲ ਵੱਡਾ ਬਲ ਮਿਲੇਗਾ। ਅਸੀਂ ਲਗਾਤਾਰ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾ ਸਕੀਏ। ਨਸ਼ੇ ਨੂੰ ਪੰਜਾਬ ‘ਚੋਂ ਖ਼ਤਮ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਾਂ। ਨਸ਼ਾ ਵੇਚ ਕੇ ਮਹਿਲ ਉਸਾਰਨ ਵਾਲੇ ਤਸਕਰਾਂ ਦੇ ਘਰ ਢਾਹੇ ਜਾ ਰਹੇ ਹਨ। ਸਾਡੀ ਸਰਕਾਰ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ।
ਇਹ ਵੀ ਪੜ੍ਹੋ : MP ਹਰਸਿਮਰਤ ਬਾਦਲ ਨੇ ਜੇਲ੍ਹ ‘ਚ ਮਜੀਠੀਆ ਦੇ ਬੰਨ੍ਹੀ ਰੱਖੜੀ, ਕਿਹਾ- “ਪਰਮਾਤਮਾ ਦੀ ਕ੍ਰਿਪਾ ਨਾਲ ਮੇਰਾ ਭਰਾ ਚੜ੍ਹਦੀ ਕਲਾ ‘ਚ ਹੈ’
ਉਨ੍ਹਾਂ ਕਿਹਾ ਕਿ ਐਂਟੀ-ਡਰੋਨ ਸਿਸਟਮ ਨਾ ਸਿਰਫ਼ ਤ.ਸਕ/ਰੀ ਨੂੰ ਰੋਕਣ ‘ਚ ਮਦਦ ਕਰੇਗਾ ਬਲਕਿ ਅੱਤਵਾਦ ਵਿਰੁੱਧ ਸਾਡੀ ਲੜਾਈ ਨੂੰ ਵੀ ਮਜ਼ਬੂਤ ਕਰੇਗਾ। ਪੰਜਾਬ ਸਰਕਾਰ ਨੇ 9 ਐਂਟੀ ਡ੍ਰੋਨ ਸਿਸਟਮ ਖਰੀਦੇ ਹਨ ਤੇ ਸਰਹੱਦੀ ਜ਼ਿਲ੍ਹਿਆਂ ਵਿਚ 50 ਪੁਲਿਸ ਮੁਲਾਜ਼ਮਾਂ ਨੂੰ ਇਸ ਸਿਸਟਮ ਦੀ ਟ੍ਰੇਨਿੰਗ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਇਸ ਸਿਸਟਮ ਦੀ ਐਕਟੀਵਿਟੀ ਵਧਾਈ ਜਾਵੇਗੀ ਤੇ ਹੁਣ ਇਹ ਸਿਸਟਮ ਨਸ਼ੇ ਖਿਲਾਫ ਲੜਾਈ ਵਿਚ ਨਵੀਂ ਭੂਮਿਕਾ ਨਿਭਾਏਗਾ।
ਵੀਡੀਓ ਲਈ ਕਲਿੱਕ ਕਰੋ -:
























