ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਭਾਸ਼ਣ ਹੋ ਰਿਹਾ ਹੈ। ਉਨ੍ਹਾਂ ਨੇ ਸਤਿ ਸ੍ਰੀ ਅਕਾਲ ਕਹਿ ਕੇ ਸੰਬੋਧਨ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ ਬਜਟ ਸੈਸ਼ਨ ਨੂੰ ਸੰਬੋਧਿਤ ਕਰਨਾ ਮੇਰੇ ਲਈ ਮਾਣ ਵਾਲੀ ਗੱਲ ਹੈ। ਪੰਜਾਬ ਦੀ ਤਰੱਕੀ ਲਈ ਇਹ ਬਜਟ ਅਹਿਮ ਯੋਗਦਾਨ ਪਾਵੇਗਾ।
ਰਾਜਪਾਲ ਕਟਾਰੀਆ ਨੇ ਭਾਸ਼ਣ ਦੌਰਾਨ ‘ਆਪ’ ਸਰਕਾਰ ਦੀਆਂ ਉਪਲਬੀਆਂ ਗਿਣਾਈਆਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਂਸ ਰਾਹਤ ਯੋਜਨਾ ਤਹਿਤ ਕੈਂਸਰ ਦੇ ਇਲਾਜ ਕਰਵਾਉਣ ਵਾਲਾ ਪੰਜਾਬ ਪਹਿਲਾ ਸੂਬਾ ਬਣ ਗਿਆ ਹੈ। 13765 ਅਧਿਆਪਕਾਂ ਦੀ ਭਰਤੀ ਕੀਤੀ ਗਈ ਹੈ। ਟੀਚਰਾਂ ਨੂੰ ਸਿੰਗਾਪੁਰ, IIM, ਅਹਿਮਦਾਬਾਦ, ਤੁਰਕੀ ਤੇ ਫਿਨਲੈਂਡ ਭੇਜਿਆ ਗਿਆ। 118 ਸਕੂਲ ਆਫ਼ ਐਮੀਨੈਂਸ ਬਣਾਏ ਜਾ ਰਹੇ ਹਨ। WiFi ਦੇ ਲਈ 20 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।
ਰਾਜਪਾਲ ਨੇ ਕਿਹਾ ਕਿ ਕਿਸਾਨਾਂ ਲਈ 787 ਕਰੋੜ ਦੀ ਲਾਗਤ ਨਾਲ ਨਹਿਰਾਂ ਤੋਂ ਪਾਣੀ ਦੀ ਯੋਜਨਾ ਬਣਾਈ ਗਈ ਹੈ। 2600 KM. ਨਹਿਰਾਂ ਤੋਂ ਖੇਤਾਂ ਤੱਕ ਪਾਈਪ ਲਾਈਨ ਬਣਾਉਣ ਦਾ ਕੰਮ ਪੂਰਾ ਹੋਇਆ ਹੈ। ਇਸ ਸਾਲ ਹੁਣ ਤੱਕ 331 ਕਿਲੋਮੀਟਰ ਪਾਣੀ ਪਹੁੰਚਿਆ ਹੈ। ਕੰਢੀ ਖੇਤਰ ‘ਚ ਪਾਣੀ ਪਹੁੰਚਾਉਣ ਲਈ 28 ਨਵੀਆਂ ਲਿਫਟ ਯੋਜਨਾਵਾਂ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਖਿਲਾਫ ਜ਼ੀਰੋ ਟੋਲਰੈਂਸ ਨੀਤੀ ਅਪਣਾਉਂਦੇ ਹੋਏ ‘ਐਂਟੀ ਕੁਰੱਪਸ਼ਨ ਐਕਸ਼ਨ ਲਾਈਨ’ ਸਥਾਪਤ ਕੀਤੀ ਗਈ ਹੈ। ਸੜਕ ਦੁਰਘਟਨਾ ਪੀੜਤਾਂ ਲਈ ‘ਫਰਿਸ਼ਤੇ’ ਯੋਜਨਾ ਕੈਸ਼ਲੈਸ ਇਲਾਜ ਤੇ ਮਦਦ ਕਰਨ ਵਾਲਿਆਂ ਨੂੰ 2000 ਰੁਪਏ ਇਨਾਮ ਦਿੱਤਾ ਜਾ ਰਿਹਾ ਹੈ।
ਇੰਡਸਟ੍ਰੀਅਲ ਵਿਕਾਸ ਲਈ ਪੰਜਾਬ ਵਿਚ ਇਜ ਆਫ ਡੂਇੰਗ ਬਿਜ਼ਨੈੱਸ ਨੂੰ ਬੜ੍ਹਾਵਾ ਦਿੱਤਾ ਗਿਆ ਹੈ। ਸੂਬੇ ਵਿਚ 5.837 ਰੁਪਏ ਪ੍ਰੀਤ ਯੂਨਿਟ ਦੀ ਰਿਆਇਤੀ ਦਰ ‘ਤੇ ਬਿਜਲੀ ਦਿੱਤੀ ਜਾ ਰਹੀ ਹੈ। ਇਨਵੈਸਟ ਪੰਜਾਬ ਪੋਰਟਸ ਜ਼ਰੀਏ ਨਿਵੇਸ਼ ਦੀ ਪ੍ਰਕਿਰਿਆ ਆਸਾਨ ਕੀਤੀ ਗਈ ਹੈ ਜਿਸ ਨਾਲ ਸੂਬੇ ਵਿਚ ਭਾਰੀ ਮਾਤਰਾ ਵਿਚ ਪ੍ਰਾਈਵੇਟ ਇਨਵੈਸਟਮੈਂਟ ਆਉਣ ਦਾ ਰਸਤਾ ਸਾਫ ਹੋਇਆ ਹੈ। ਪਿੰਡਾਂ ਤੇ ਸ਼ਹਿਰਾਂ ਦੇ ਇੰਫ੍ਰਾਸਟ੍ਰਕਚਰ ਡਿਵੈਲਪਮੈਂਟ ਦੇ ਫੰਡ ਜਾਰੀ ਕੀਤੇ ਗਏ ਹਨ। ਹਰ ਘਰ ਨੂੰ ਸਾਫ ਪੀਣ ਦਾ ਪਾਣੀ ਪਹੁੰਚਾਉਣ ਲਈ ਪਾਈਪਲਾਈਨ ਵਿਛਾਈ ਜਾ ਰਹੀ ਹੈ। ਪੰਚਾਇਤੀ ਜ਼ਮੀਨਾਂ ਤੋਂ ਕਬਜ਼ੇ ਛੁਡਵਾ ਕੇ ਇਥੇ ਕਮਿਊਨਿਟੀ ਸੈਂਟਰਸ ਤੇ ਪਾਰਕ ਬਣਾਏ ਜਾ ਰਹੇ ਹਨ ਤਾਂ ਕਿ ਰੂਰਲ ਪਾਪੂਲੇਸ਼ਨ ਦਾ ਲਾਈਫ ਸਟਾਈਲ ਤੇ ਸਟੈਂਡਰਡ ਬੇਹਤਰ ਹੋ ਸਕੇ।
ਇਹ ਵੀ ਪੜ੍ਹੋ : ਰਾਜਪਾਲ ਦੇ ਭਾਸ਼ਣ ਨਾਲ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ, ਬੋਲੇ-ਕੈਂਸਰ ਇਲਾਜ ਸਕੀਮ ਵਾਲਾ ਪਹਿਲਾ ਸੂਬਾ ਬਣਿਆ ਪੰਜਾਬ
ਰਾਜਪਾਲ ਦੇ ਭਾਸ਼ਣ ਦੌਰਾਨ ਕਾਂਗਰਸ ਨੇ ਵਾਕਆਊਟ ਕਰ ਲਿਆ। ਇਸ ‘ਤੇ ਆਪ ਸਰਕਾਰ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਲੋਕਤੰਤਰ ਦੀ ਤੌਹੀਨ ਕਰ ਰਹੀ ਹੈ ਤੇ ਕਾਂਗਰਸ ਨੇ ਗਵਰਨਰ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚਾਈ ਹੈ।
ਵੀਡੀਓ ਲਈ ਕਲਿੱਕ ਕਰੋ -:
























