ਪੰਜਾਬ ਕੈਬਿਨਟ ਦੀ ਮੀਟਿੰਗ ਅੱਜ ਹੋਣ ਜਾ ਰਹੀ ਹੈ। ਮੀਟਿੰਗ ਵਿਚ ਨਵੀਂ ਐਕਸਾਈਜ਼ ਪਾਲਿਸੀ 2026-27 ਨੂੰ ਮਨਜ਼ੂਰੀ ਦਿੱਤੀ ਜਾਵੇਗੀ। ਇਸ ਵਿਚ ਪਿਛਲੀ ਪਾਲਿਸੀ ਵਿਚ ਲੋੜ ਮੁਤਾਬਕ ਬਦਲਾਅ ਕੀਤਾ ਜਾਵੇਗਾ। ਇਸ ਵਾਰ ਆਬਕਾਰੀ ਨੀਤੀ ਜ਼ਰੀਏ ਮਾਲੀਆ ਵਧਾਉਣ, ਗੈਰ-ਕਾਨੂੰਨੀ ਕਾਰੋਬਾਰ ‘ਤੇ ਸਖਤੀ ਤੇ ਸਿਸਟਮ ਨੂੰ ਜ਼ਿਆਦਾ ਪਾਰਦਰਸ਼ੀ ਬਣਾਉਣ ‘ਤੇ ਫੋਕਸ ਹੋਵੇਗਾ।
ਸੂਤਰਾਂ ਮੁਤਾਬਕ ਨਵੀਂ ਪਾਲਿਸੀ ਵਿਚ ਅੰਗਰੇਜ਼ੀ ਸ਼ਰਾਬ ਦੀਆਂ ਕੀਮਤਾਂ ਵਿਚ ਹਲਕਾ ਵਾਧਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਮਾਲੀਆ ਵਧਾਉਣ ਦੇ ਟੀਚੇ ਨੂੰ 12 ਹਜ਼ਾਰ ਕਰੋੜ ਰੁਪਏ ਤੋਂ ਵੀ ਜ਼ਿਆਦਾ ਰੱਖਿਆ ਜਾਣਾ ਵੀ ਤੈਅ ਹੈ। ਪਿਛਲੇ ਵਿੱਤੀ ਸਾਲ ਵਿਚ ਸੂਬੇ ਨੇ ਲਗਭਗ 11 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਮਾਲੀਆ ਹਾਸਲ ਕੀਤਾ ਸੀ।
ਮੀਟਿੰਗ ਵਿਚ ਗੈਰ-ਕਾਨੂੰਨੀ ਸ਼ਰਾਬ ਖਿਲਾਫ ਵਿਸ਼ੇਸ਼ ਮੁਹਿੰਮ ਤੇ ਸਖਤ ਸਜ਼ਾ, ਟ੍ਰੈਕ ਐਂਡ ਟ੍ਰੇਸ ਸਿਸਟਮ ਨਾਲ ਹਰ ਬੋਤਲ ਦੀ ਨਿਗਰਾਨੀ, ਲਾਇਸੈਂਸ ਸ਼ਰਤਾਂ ਦੇ ਉਲੰਘਣ ‘ਤੇ ਤੁਰੰਤ ਕਾਰਵਾਈ, ਮਾਲੀਆ ਲੀਕੇਜ ਰੋਕਣ ਲਈ ਡਿਜੀਟਲ ਮਾਨੀਟਰਿੰਗ, ਫੀਲਡ ਪੱਧਰ ‘ਤੇ ਚੈਕਿੰਗ ਤੇ ਈਡੀ ਟੀਮਾਂ ਦੀ ਸਰਗਰਮੀ, ਟੈਕਸ ਚੋਰੀ ਤੇ ਫਰਜ਼ੀ ਬਿਲਿੰਗ ‘ਤੇ ਖਾਸ ਨਿਗਰਾਨੀ ਵਰਗੇ ਮੁੱਦਿਆਂ ‘ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ: T-20 ਵਿਸ਼ਵ ਕੱਪ : ਸੁਪਰ-8 ਦੇ ਆਪਣੇ ਪਹਿਲੇ ਮੁਕਾਬਲੇ ‘ਚ ਹਾਰਿਆ ਭਾਰਤ, ਦੱਖਣੀ ਅਫ਼ਰੀਕਾ ਨੇ 76 ਦੌੜਾਂ ਨਾਲ ਹਰਾਇਆ
ਲਾਇਸੈਂਸ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਡਿਜੀਟਲ ਤੇ ਪਾਰਦਰਸ਼ੀ ਬਣਾਉਣ ਦੀ ਦਿਸ਼ਾ ਵਿਚ ਕਦਮ ਚੁੱਕਿਆ ਜਾ ਰਿਹਾ ਹੈ। ਰਿਟੇਲ ਤੇ ਹੋਲਸੇਲ ਲਾਇਸੈਂਸ ਲਈ ਆਨਲਾਈਨ ਅਰਜ਼ੀ ਪ੍ਰਣਾਲੀ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਨਵੀਂ ਨੀਤੀ ਤਹਿਤ ਲਾਇਸੈਂਸ ਫੀਸ ਸਟ੍ਰਕਚਰ ਵਿਚ ਬਦਲਾਅ, ਬਿਨੈਕਾਰਾਂ ਦੀ ਵਿੱਤੀ ਸਮਰੱਥਾ ਤੇ ਟੈਕਸ ਰਿਕਾਰਡ ਦੀ ਸਖਤ ਜਾਂਚ ਤੇ ਨਿਯਮਾਂ ਦੇ ਪਾਲਣ ਨੂੰ ਲਾਜ਼ਮੀ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
























