Punjab Chief Minister Capt Amarinder : ਦੇਸ਼ ਦੇ ਮੰਨੇ-ਪ੍ਰਮੰਨ ਪ੍ਰਕਾਸ਼ਨ ਸਮੂਹ ਇੰਡੀਅਨ ਐਕਸਪ੍ਰੈਸ ਵੱਲੋਂ 2021 ਦੇ ਸਭ ਤੋਂ ਦਮਦਾਰ 100 ਭਾਰਤੀਆਂ ਦੀ ਸੂਚੀ ਜਾਰੀ ਕੀਤੀ ਗਈ, ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਪਰਲੇ ਸਥਾਨਾਂ ਵਿੱਚ ਰੱਖਿਆ ਗਿਆ ਹੈ। ਪੰਜਾਬ ਵਿੱਚੋਂ ਹੋਰ ਕੋਈ ਵੀ ਆਗੂ ਇਸ ਸੂਚੀ ਵਿੱਚ ਸ਼ਾਮਲ ਨਹੀਂ ਹੈ। ਕੈਪਟਨ ਕਈ ਚੋਟੀ ਦੇ ਆਗੂਆਂ ਨੂੰ ਪਛਾੜ ਕੇ ਮੋਹਰੀ ਰੈਂਕ ਵਿੱਚ ਸ਼ਾਮਲ ਹੋਏ ਹਨ। ਦੱਸ ਦੇਈਏ ਕਿ ਇਸ ਸੂਚੀ ਵਿੱਚ ਕੈਪਟਨ ਨੂੰ 15ਵਾਂ ਰੈਂਕ ਮਿਲਿਆ ਹੈ, ਜਦਕਿ ਕਾਂਗਰਸ ਕਾਂਗਰਸ ਦੀ ਪ੍ਰਧਾਨ ਅਤੇ ਯੂ.ਪੀ.ਏ. ਦੀ ਚੇਅਰਪਰਸਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੂੰ ਉਨ੍ਹਾਂ ਤੋਂ ਹੇਠਲੇ ਰੈਂਕ ‘ਤੇ ਰੱਖੇ ਗਏ ਹਨ।
ਸੋਨੀਆ ਗਾਂਧੀ ਇਸ ਲਿਸਟ ਵਿੱਚ 34ਵੇਂ ਸਥਾਨ ’ਤੇ, ਸ੍ਰੀ ਰਾਹੁਲ ਗਾਂਧੀ 39ਵੇਂ ਸਥਾਨ ਅਤੇ ਪ੍ਰਿਅੰਕਾ ਗਾਂਧੀ 41ਵੇਂ ਸਥਾਨ ’ਤੇ ਹਨ। ਹਾਲਾਂਕਿ ਇਸ ਵਿੱਚ ਕਿਸਾਨ ਨੇਤਾ ਜੋਗਿੰਦਰ ਸਿੰਘ ਉਗਰਾਹਾਂ ਅਤੇ ਕੈਪਟਨ ਅਮਰਿੰਦਰ ਦੇ ਮੁੱਖ ਸਲਾਹਕਾਰ ਅਤੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੂੰ ਸ਼ਾਮਲ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਸ ਸੂਚੀ ਵਿੱਚ ਪਹਿਲੇ-ਦੂਜੇ ਨੰਬਰ ‘ਤੇ ਰੱਖਿਾ ਗਿਆਹੈ। ਇਸ ਸੂਚੀ ਵਿੱਚ ਮੁਕੇਸ਼ ਅੰਬਾਨੀ, ਗੌਤ ਅਡਾਨੀ, ਉਦੇ ਕੋਟਕ, ਅਜ਼ੀਮ ਪਰੇਮਜੀ, ਅਨੰਦ ਮਹਿੰਦਰਾ, ਸੁਨੀਲ ਭਾਰਤੀ ਮਿੱਤਲ, ਕੁਮਾਰ ਮੰਗਲਮ ਬਿਰਲਾ, ਬਾਇਜੂ ਰਵੀਂਦਰਨ, ਰਤਨ ਟਾਟਾ ਸਣੇ ਕਾਰਪੋਰੇਟ ਖ਼ੇਤਰ ਦੇ ਕਈ ਵੱਡੇ ਨਾਂ ਸ਼ਾਮਲ ਹਨ।
ਅਖਬਾਰ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਨੂੰ ਕੋਰੋਨਾ ਮਹਾਮਾਰੀ ਦੇ ਦੌਰ ਵਿੱਚ ਅਤੇ ਕਿਸਾਨ ਸੰਘਰਸ਼ ਦੌਰਾਨ ਚੰਗੀ ਅਗਵਾਈ ਦਿੱਤੀ। ਕੇਂਦਰ ਵੱਲੋਂ ਲਿਆਂਦੇ ਖ਼ੇਤੀ ਕਾਨੂੰਨਾਂ ਕਰਕੇ ਚੱਲ ਰਹੇ ਸੰਕਟ ਵਿੱਚ ਵੀ ਉਹ ਸੂਬੇ ਦੇ ਨਿਰਵਿਵਾਦਤ ਆਗੂ ਵਜੋਂ ਉੱਭਰੇ ਹਨ। ਉਨ੍ਹਾਂ ਨੇ ਸੰਘਰਸ਼ਸ਼ੀਲ ਕਿਸਾਨਾਂ ਨੂੰ ਆਪਣਾ ਸਮਰਥਨ ਦਿੱਤਾ। ਉਨ੍ਹਾਂ ਨੇ ਨੇ ਤਕਨਾਲੋਜੀ ਦੀ ਵਰਤੋਂ ਕਰਕੇ ਲੋਕਾਂ ਨਾਲ ਬਿਹਤਰ ਰਾਬਤਾ ਬਣਾਇਆ ਅਤੇ ਫਰੰਟਲਾਈਨ ਯੋਧਿਆਂ ਨਾਲ ਲਗਾਤਾਰ ਸੰਪਰਕ ਬਣਾਈ ਰੱਖ਼ਿਆ।