ਜਿਵੇਂ-ਜਿਵੇਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਕਾਂਗਰਸ ਪਾਰਟੀ ਨੂੰ ਇੱਕ ਤੋਂ ਬਾਅਦ ਇੱਕ ਝਟਕਾ ਲੱਗ ਰਿਹਾ ਹੈ। ਸੈਂਟਰਲ ਵਾਲਮੀਕਿ ਸਭਾ ਇੰਡੀਆ ਅਤੇ ਪੰਜਾਬ ਸਰਕਾਰ, ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਗੇਜਾ ਰਾਮ ਵਾਲਮੀਕ ਕਾਂਗਰਸ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਕਾਂਗਰਸ ਵੱਲੋਂ ਟਿਕਟ ਨਾ ਮਿਲਣ ਕਾਰਨ ਉਹ ਪਾਰਟੀ ਤੋਂ ਨਾਰਾਜ਼ ਚੱਲ ਰਹੇ ਸਨ।
ਗੇਜਾ ਰਾਮ ਨੇ ਕਿਹਾ ਕਿ ਉਨ੍ਹਾਂ ਨੇ ਕਾਂਗਰਸ ਪਾਰਟੀ ਦੀ ਸੇਵਾ ‘ਚ ਪੂਰਾ ਜੀਵਨ ਲਗਾ ਦਿੱਤਾ ਪਰ ਉਨ੍ਹਾਂ ਨੂੰ ਇਸ ਦੇ ਬਦਲੇ ਕੁਝ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ 2017 ‘ਚ ਵਿਧਾਨਸਭਾ ਹਲਕਾ ਜਗਰਾਓਂ ਵਲੋਂ ਟਿਕਟ ਦੇ ਕੇ ਵੀ ਵਾਪਸ ਲੈ ਲਈ ਗਈ ਸੀ ਅਤੇ 2022 ਵਿਧਾਨਸਭਾ ਹਲਕਾ ਜਗਰਾਓਂ ‘ਚ ਟਿਕਟ ਦੇ ਪੱਕੇ ਵਾਦੇ ਦੇ ਬਾਵਜੂਦ 1 ਫਰਵਰੀ ਨੂੰ ਜਦੋਂ ਮੈਂ ਨਾਮਾਂਕਨ ਭਰਨ ਦੇ ਭਰੋਸੇ ਦੇ ਬਾਅਦ ਇੰਤਜਾਰ ਹੀ ਕਰਦਾ ਰਹਿ ਗਿਆ ਪਰ ਮੇਰੇ ਹਾਈਕਮਾਨ ਨੇ ਮੈਨੂੰ ਮੇਰਾ ਬਣਦਾ ਸਨਮਾਨ ਨਹੀਂ ਦਿੱਤਾ। ਮੇਰੀ ਪਾਰਟੀ ‘ਚ ਸ਼ਰਧਾ ਤਾਰ-ਤਾਰ ਹੋ ਚੁੱਕੀ ਹੈ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਮੈਂ ਸੈਂਟਰਲ ਵਾਲਮੀਕਿ ਸਭਾ ਇੰਡਿਆ ਦੇ ਲੱਗਭੱਗ 30-35 ਹਜ਼ਾਰ ਪਦਾਧਿਕਾਰੀਆਂ ਅਤੇ ਸਾਰੇ ਮੈਂਬਰਾਂ ਨੂੰ ਅਪੀਲ ਕਰਦਾ ਹਾਂ ਕਿ ਮੇਰੀ ਆਪਣੀ ਕਾਂਗਰਸ ਪਾਰਟੀ ਨੂੰ ਵੋਟ ਨਾ ਪਾਓ,ਕਾਂਗਰਸ ਨੂੰ ਛੱਡਕੇ ਚਾਹੇ ਜਿੱਥੇ ਮਰਜ਼ੀ ਵੋਟ ਪਾਓ ।