Punjab football coach Sukhwinder Singh : ਪੰਜਾਬ ਦੇ ਫੁਟਬਾਲ ਦੇ ਨਾਲ-ਨਾਲ ਪੰਜਾਬ ਦੀ ਫੁਟਬਾਲ ਨੂੰ ਪਛਾਣ ਦਿਵਾਉਣ ਵਾਲੇ ਘਾਗ ਕੋਚ ਸੁਖਵਿੰਦਰ ਸਿੰਘ ਨੂੰ ਦ੍ਰੋਣਾਚਾਰਿਆ ਐਵਾਰਡ ਲਈ ਚੁਣਿਆ ਗਿਆ ਹੈ। ਉਹ ਫੁਟਬਾਲ ਦੇ ਤੀਸਰੇ ਅਜਿਹੇ ਕੋਚ ਹਨ ਜਿਨ੍ਹਾਂ ਨੂੰ ਇਸ ਐਵਾਰਡ ਨਾਲ ਸਨਮਾਨਤ ਕੀਤਾ ਜਾਵੇਗਾ। ਪੰਜਾਬ ਦੇ ਫੁਟਬਾਲ ਨੂੰ ਇਕ ਲੈਵਲ ਉਪਰ ਲੈ ਕੇ ਜਾਣ ’ਚ ਸੁਖਵਿੰਦਰ ਸਿੰਘ ਦਾ ਅਹਿਮ ਯੋਗਦਾਨ ਰਿਹਾ ਹੈ। ਉਹ ਮਿਨਰਵਾ ਅਕੈਡਮੀ ਦੇ ਲਾਈਫਟਾਈਮ ਮੈਂਟਰ ਵੀ ਹਨ ਅਤੇ ਉਹ ਮਿਨਰਵਾ ਅਕੈਡਮੀ ਦੇ ਲਾਈਫਟਾਈਮ ਮੈਂਟਰ ਹਨ ਅਤੇ ਉਹ ਮਿਨਰਵਾ ਪੰਜਾਬ ਐਫਸੀ ਦੇ ਟੈਕਨੀਕਲ ਡਾਇਰੈਕਟਰ ਵੀ ਰਹਿ ਚੁੱਕੇ ਹਨ।
ਸੁਖਵਿੰਦਰ ਸਿੰਘ ਨੇ 1995 ’ਚ ਕੋਚਿੰਗ ਦੇ ਆਪਣੇ ਸਫਰ ਨੂੰ ਸ਼ੁਰੂ ਕੀਤਾ ਸੀ ਅਤੇ ਉਦੋਂ ਉਹ ਜੇਸੀਟੀ ਫੁਟਬਾਲ ਕਲੱਬ ਦੇ ਕੋਚ ਬਣੇ। ਉਨ੍ਹਾੰ ਦੀ ਕੋਚਿੰਗ ਵਿਚ ਕਲੱਬ ਨੇ ਨੈਸ਼ਨਲ ਫੁਟਬਾਲ ਲੀਗ ਦਾ ਟਾਈਟਲ ਹਾਸਿਲ ਕੀਤਾ। ਜੇਸੀਟੀ ਨੇ ਡੇਬਿਊ ਸੀਜ਼ਨ ਵਿਚ ਹੀ ਇਹ ਟਾਈਟਲ ਹਾਸਿਲ ਕਰਨ ਦਾ ਰਿਕਾਰਡ ਬਣਾਇਆ ਸੀ। ਉਹ ਨੈਸ਼ਨਲ ਫੁਟਬਾਲ ਟੀਮ ਨੂੰ ਵੀ ਕੋਚਿੰਗ ਦੇ ਚੁੱਕੇ ਹਨ। ਉਨ੍ਹਾਂ ਦੀ ਕੋਚਿੰਗ ਵਿਚ ਭਾਰਤ ਨੇ ਸੈਫ ਚੈਂਪੀਅਨਸ਼ਿਪ ਦਾ ਖਿਤਾਬ ਹਾਸਿਲ ਕੀਤਾ ਸੀ। 1998 ’ਚ ਉਹ ਸੀਨੀਅਰ ਟੀਮ ਦੇ ਨਾਲ ਰਹੇ ਜਦਕਿ 2009 ’ਚ ਉਹ ਯੂਥ ਟੀਮ ਦੇ ਕੋਚ ਰਹੇ।