ਪੰਜਾਬ ਸਰਕਾਰ ਵੱਲੋਂ ਭਲਕੇ 22 ਸਤੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਕੱਲ੍ਹ ਮਹਾਰਾਜਾ ਅਗਰਸੇਨ ਜਯੰਤੀ ਮੌਕੇ ਛੁੱਟੀ ਐਲਾਨੀ ਗਈ ਹੈ। ਸਾਰੇ ਸਰਕਾਰੀ ਦਫਤਰ, ਸਰਕਾਰੀ ਤੇ ਨਿੱਜੀ ਸਕੂਲ-ਕਾਲਜ ਬੰਦ ਰਹਿਣਗੇ। ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਤੇ ਨਿਯਮ ਤੋੜਨ ਵਾਲਿਆਂ ਖਿਲਾਫ ਕਾਰਵਾਈ ਹੋਵੇਗੀ।
ਦੱਸ ਦੇਈਏ ਕਿ ਮਹਾਰਾਜਾ ਅਗਰਸੇਨ ਪ੍ਰਾਚੀਨ ਭਾਰਤ ਦੇ ਮਸ਼ਹੂਰ ਰਾਜਾ ਸਨ ਜਿਨ੍ਹਾਂ ਦੇ ਸ਼ਾਸਨ ਮੁੱਖ ਤੌਰ ਤੋਂ ਅਗਰਸੇਨ ਵੰਸ਼ੀ ਸਮਾਜ ਦੇ ਵਿਚ ਜਾਣਿਆ ਜਾਂਦਾ ਹੈ। ਉਨ੍ਹਾਂ ਨੂੰ ਸਮਾਨਤਾ, ਨਿਆਂ ਤੇ ਸਮਾਜ ਸੇਵਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਆਪਣੇ ਰਾਜ ਵਿਚ ਵਪਾਰੀਆਂ ਤੇ ਸਾਧਾਰਨ ਜਨਤਾ ਦੇ ਹਿੱਤ ਵਿਚ ਨੀਤੀਆਂ ਬਣਾਈਆਂ ਤੇ ਸਮਾਜ ਵਿਚ ਆਰਥਿਕ ਬਰਾਬਰੀ ਨੂੰ ਬੜ੍ਹਾਵਾ ਦਿੱਤਾ।
ਜ਼ਿਕਰਯੋਗ ਹੈ ਕਿ ਕੱਲ੍ਹ ਤੋਂ ਪੂਰੇ ਦੇਸ਼ ਵਿਚ ਫੈਸਟੀਵਲ ਸੀਜ਼ਨ ਸ਼ੁਰੂ ਹੋਣ ਵਾਲਾ ਹੈ। ਅਕਤੂਬਰ ਮਹੀਨੇ ਵਿਚ ਕੁੱਲ 3 ਛੁੱਟੀਆਂ ਹਨ। ਹਾਲਾਂਕਿ 2 ਅਕਤੂਬਰ ਨੂੰ ਹੀ ਗਾਂਧੀ ਜਯੰਤੀ ਤੇ ਦੁਸਹਿਰਾ ਹਨ। 7 ਅਕਤੂਬਰ ਨੂੰ ਵਾਲਮੀਕਿ ਜਯਤੀ ਤੇ 20 ਅਕਤੂਬਰ ਨੂੰ ਦੀਵਾਲੀ ਦੀ ਹੈ।
ਵੀਡੀਓ ਲਈ ਕਲਿੱਕ ਕਰੋ -:
























