ਪੰਜਾਬ ਦੀ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਬਣੇ ਨੂੰ ਲਗਭਗ ਤਿੰਨ ਸਾਲ ਹੋ ਚੁੱਕੇ ਹਨ ਤੇ ਇਸ ਦੌਰਾਨ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਫਾਇਦਾ ਲੈਣ ਵਾਲੇ ਬੱਚਿਆਂ ਦੀ ਗਿਣਤੀ ਵਿਚ 35 ਫੀਸਦੀ ਤੱਕ ਦਾ ਵਾਧਾ ਹੋਇਆ ਹੈ।
ਮੰਤਰੀ ਨੇ ਦੱਸਿਆ ਕਿ ਹੁਣ ਸਰਕਾਰ ਉੱਚ ਸਿੱਖਿਆ ਲਈ ਓਵਰਸੀਜ ਸਕਾਲਰਸ਼ਿਪ ਸਕੀਮ ਸ਼ੁਰੂ ਕਰਨ ਜਾ ਰਹੀ ਹੈ। ਇਸ ਤਹਿਤ ਬੱਚੇ, ਜਿਨ੍ਹਾਂ ਦੀ ਸਾਲਾਨਾ ਪਰਿਵਾਰਕ ਆਮਦਨ 8 ਲੱਖ ਰੁਪਏ ਤੋਂ ਘੱਟ ਹੈ, 60 ਫੀਸਦੀ ਤੋਂ ਵੱਧ ਅੰਕ ਹਾਸਲ ਕੀਤੇ ਹਨ ਤੇ ਉਮਰ 35 ਸਾਲ ਤੋਂ ਘੱਟ ਹੈ। ਇਸ ਯੋਜਨਾ ਦਾ ਫਾਇਦਾ ਚੁੱਕ ਸਕਣਗੇ। ਖਾਸ ਗੱਲ ਇਹ ਹੈ ਕਿ ਇਸ ਸਕੀਮ ਵਿਚ 30 ਫੀਸਦੀ ਹਿੱਸੇਦਾਰੀ ਲੜਕੀਆਂ ਲਈ ਰਾਖਵੀਂ ਹੋਵੇਗੀ।
ਸਰਕਾਰ ਨੇ ਪੂਰੀ ਦੁਨੀਆ ਵਿਚ 500 ਯੂਨੀਵਰਸਿਟੀ ਦੀ ਚੋਣ ਕੀਤੀ ਹੈ ਜਿਥੇ ਬੱਚੇ ਦਾਖਲਾ ਲੈ ਸਕਣਗੇ। ਸਕਾਲਰਸ਼ਿਪ ਤਹਿਤ ਸਰਕਾਰ ਬੱਚਿਆਂ ਦਾ ਵੀਜ਼ਾ ਖਰਚ, ਟਿਕਟ ਖਰਚ, ਟਿਊਸ਼ਨ ਫੀਸ ਤੇ ਸਾਲਾਨਾ 13.17 ਲੱਖ ਰੁਪਏ ਮੇਂਟੇਨਸ ਅਲਾਊਂਟ ਉਪਲਬਧ ਕਰਾਏਗਾ। ਇਹ ਸਹਾਇਤਾ ਬੱਚੇ ਦੇ ਕੋਰਸ ਦੀ ਮਿਆਦ ਮੁਤਾਬਕ ਭਾਵੇਂ 3 ਸਾਲ ਦਾ ਹੋਵੇ ਜਾਂ ਚਾਰ ਸਾਲ ਦਾ ਦਿੱਤੀ ਜਾਵੇਗੀ। ਨਾਲ ਹੀ ਮੈਡੀਕਲ ਬੀਮਾ ਦਾ ਖਰਚ ਵੀ ਸਰਕਾਰ ਚੁੱਕੇਗੀ।
ਇਹ ਵੀ ਪੜ੍ਹੋ : ਬਰਖਾਸਤ ਕਾਂਸਟੇਬਲ ਅਮਨਦੀਪ ਕੌਰ ਖਿਲਾਫ਼ ਦੂਜਾ ਸਪਲੀਮੈਂਟਰੀ ਚਲਾਨ ਪੇਸ਼, ਆਮਦਨ ਤੋਂ ਵੱਧ ਜਾਇਦਾਦ ਨਾਲ ਜੁੜਿਆ ਹੈ ਮਾਮਲਾ
ਮੰਤਰੀ ਬਲਜੀਤ ਕੌਰ ਨੇ ਕਿਹਾ ਕਿ ਇਹ ਸਕੀਮ ਖਾਸ ਤੌਰ ‘ਤੇ ਉਨ੍ਹਾਂ ਗਰੀਬ ਪਰਿਵਾਰਾਂ ਲਈ ਹੈ ਜਿਨ੍ਹਾਂ ਦੇ ਬੱਚੇ ਵਿਦੇਸ਼ ਜਾ ਕੇ ਪੜ੍ਹਾਈ ਕਰਕੇ ਬੇਹਤਰ ਭਵਿੱਖ ਬਣਾਉਣਾ ਚਾਹੁੰਦੇ ਹਨ। ਸਰਕਾਰ ਜਲਦ ਹੀ ਇਸ ਲਈ ਵੈੱਬਸਾਈਟ ਸ਼ੁਰੂ ਕਰੇਗੀ ਜਿਥੇ ਬੱਚੇ ਆਪਣੀ ਪਸੰਦ ਦੀ ਯੂਨੀਵਰਸਿਟੀ ਦੀ ਚੋਣ ਕਰ ਸਕਣਗੇ। ਇਸ ਵਿਚ 40 ਬੱਚਿਆਂ ਨੂੰ ਐਂਟ੍ਰੈਸ ਦੇ ਆਧਾਰ ‘ਤੇ ਚੁਣਿਆ ਜਾਵੇਗਾ ਤੇ ਉਨ੍ਹਾਂ ਨੂੰ 2 ਮਹੀਨੇ ਦੀ ਟ੍ਰੇਨਿੰਗ ਦਿੱਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
























