ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਨਾਰਾਜ਼ ਹੋ ਕੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਹੇਅਰ ਦੇ ਜ਼ਿਲ੍ਹੇ ਤੇ ਹਲਕਾ ਭਦੌੜ ਦੀ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਮੌੜਾਂ ਦੀ ਇੱਕ ਅਧਿਆਪਕਾ ਨੇ ਘੱਟ ਤਨਖਾਹ ਹੋਣ ਕਰਕੇ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਸ ਦਾ ਅਸਤੀਫ਼ਾ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਉਸ ਨੇ ਇਸ ਦਾ ਕਾਰਨ ਘੱਟ ਤਨਖਾਹ ਹੋਣਾ ਦੱਸਿਆ।
ਸਰਕਾਰੀ ਪ੍ਰਾਇਮਰੀ ਸਕੂਲ ਮੌੜਾਂ ਵਿਖੇ ਇਹ ਈ.ਜੀ.ਐੱਸ. ਵਾਲੰਟੀਅਰ ਟੀਚਰ ਰੁਪਿੰਦਰ ਕੌਰ 21 ਫਰਵਰੀ 2014 ਤੋਂ ਪੜ੍ਹਾ ਰਹੀ ਸੀ। ਜ਼ਿਲ੍ਹਾ ਸਿੱਖਇਆ ਅਫ਼ਸਰ ਬਰਨਾਲਾ ਨੂੰ ਨੌਕਰੀ ਛੱਡਣ ਸੰਬੰਧੀ ਲਿਖਤੀ ਪੱਤਰ ਉਸ ਨੇ ਸਿੱਖਿਆ ਵਿਭਾਗ ਦੇ ਗਰੁੱਪ ਵਿੱਚ ਸ਼ੇਅਰ ਤਾਂ ਕਰ ਦਿੱਤਾ ਸੀ ਪਰ ਉਸ ‘ਤੇ ਤਰੀਕ ਨਾ ਲਿਖੀ ਹੋਣ ਕਰਕੇ ਹ ਅਜੇ ਤੱਕ ਮਨਜ਼ੂਰ ਨਹੀਂ ਹੋਇਆ ਪਰ ਇਹ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋਇਆ। ਮੰਗਲਵਾਰ ਨੂੰ ਰੁਪਿੰਦਰ ਕੌਰ ਨੇ ਇਸ ਪੱਤਰ ‘ਤੇ 13 ਅਪ੍ਰੈਲ 2022 ਤਰੀਕ ਲਿਖ ਕੇ ਆਪਣਆ ਅਸਤੀਫਾ ਸੈਂਟਰ ਇੰਚਾਰਜ ਸਤਪਾਲ ਬਾਂਸਲ ਨੂੰ ਸੌਂਪ ਦਿੱਤਾ।
ਰੁਪਿੰਦਰ ਕੌਰ ਨੇ ਦੱਸਿਆ ਕਿ ਉਹ ਐੱਮ.ਏ., ਬੀ.ਐੱਡ. ਤੇ ਈ.ਟੀ.ਟੀ. ਪਾਸ ਹੈ। ਉਹ 2003 ਤੋਂ ਸੈਂਟਰ ਵਿੱਚ ਪੜ੍ਹਾ ਰਹੀ ਸੀ ਤੇ 2014 ਤੋਂ ਲਗਾਤਾਰ ਸਰਕਾਰੀ ਪ੍ਰਾਇਮਰੀ ਸਕੂਲ ਮੌੜਾਂ ਵਿਖੇ ਪਿਛਲੇ 8 ਸਾਲਾਂ ਤੋਂ ਪਹਿਲੀ ਤੋਂ ਪੰਜਵੀਂ ਕਲਾਸ ਦੇ 60-65 ਵਿਦਿਆਰਥੀਆਂ ਪੜ੍ਹਾ ਰਹੀ ਸੀ। ਉਸ ਨੂੰ ਸਿਰਫ 6 ਹਜ਼ਾਰ ਰੁਪਏ ਤਨਖਾਹ ਹੀ ਮਿਲਦੀ ਸੀ। ਪਿਛਲੇ ਸਮੇਂ ਤੋਂ ਉਹ ਸਿਹਤ ਠੀਕ ਨਾ ਹੋਣ ਕਰਕੇ ਮੈਡੀਕਲ ਖਰਚਿਆਂ ਦਾ ਬੋਝ ਵੀ ਨਹੀਂ ਝੱਲ ਸਕਦੀ। ਇਸ ਕਰਕੇ ਉਸ ਨੇ 30 ਮਾਰਚ ਤੋਂ 13 ਅਪ੍ਰੈਲ ਤੱਕ ਮੈਡੀਕਲ ਛੁੱਟੀ ਲਈ ਹੋਈ ਹੈ। ਅਖੀਰ ਉਸ ਨੇ 13 ਅਪ੍ਰੈਲ ਤੋਂ ਨੌਕਰੀ ਛੱਡਣ ਦਾ ਫੈਸਲਾ ਕੀਤਾ ਤੇ ਦੋ ਦਿਨ ਪਹਿਲਾਂ ਸੈਂਟਰ ਇੰਚਾਰਜ ਸਤਪਾਲ ਬਾਂਸਲ ਨੂੰਅਸਤੀਫਾ ਸੌਂਪ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਰੁਪਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਸੀ ਕਿ ਨਵੀਂ ਸਰਕਾਰ ਆਉਣ ‘ਤੇ ਸਾਡੀਆਂ ਘੱਟ ਤਨਖਾਹਾਂ ਵਧਾਈਆਂ ਜਾਣਗੀਆਂ ਪਰ ਪਰ ਸਿੱਖਿਆ ਮੰਤਰੀ ਨੇ ਸਾਡੇ ਜ਼ਿਲ੍ਹੇ ਦੇ ਹੋਣ ਦੇ ਬਾਵਜੂਦ ਵੀ ਸਾਨੂੰ ਕੋਰੀ ਨਾਂਹ ਕਰ ਦਿੱਤੀ, ਜਿਸ ਨਾਲ ਸਾਡੇ ਨਵੀਂ ਸਰਕਾਰ ਨੂੰ ਲੈ ਕੇ ਵੇਖੇ ਸੁਪਨੇ ਚਕਨਾਚੂਰ ਹੋ ਗਏ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੀ ਰਿਵਾਇਤੀ ਪਾਰਟੀਆਂ ਵਾਂਗ ਕੀਤੇ ਹੋਏ ਵਾਅਦਿਆਂ ਤੋਂ ਮੁਕਰ ਰਹੀ ਹੈ। ਇਸ ਲਈ ਉਸ ਦਾ ਬਦਲਾਅ ਤੋਂ ਵਿਸ਼ਵਾਸ ਉਠ ਗਿਆ ਹੈ, ਜਿਸ ਕਰਕੇ ਉਸ ਨੇ ਨੌਕਰੀ ਛੱਡਣ ਦਾ ਫੈਸਲਾ ਲਿਆ।
ਇਸ ਸੰਬੰਧੀ ਪ੍ਰਾਇਮਰੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਸਰਬਜੀਤ ਸਿੰਘ ਤੂਰ ਨੇ ਕਿਹਾ ਕਿ ਉਹ ਰੁਪਿੰਦਰ ਕੌਰ ਤੇਂ ਨੌਕਰੀ ਛੱਡਣ ਦਾ ਪੱਖ ਜ਼ਰੂਰ ਜਾਣਨਗੇ। ਇਸ ਸੰਬੰਧੀ ਉਨ੍ਹਾਂ ਨੇ ਬਲਾਕ ਪ੍ਰਾਇਮਰੀ ਅਫਸਰ ਨੂੰ ਵੀ ਤਾਇਨਾਤ ਕੀਤਾ ਹੈ।