ਪੰਜਾਬ ਸਰਕਾਰ ਵੱਲੋਂ ਪੰਜਾਬੀਆਂ ਦੀ ਸਿਹਤ ਅਤ ਸੂਬੇ ਦੀ ਪਰੰਪਰਾ ਅਤੇ ਵਿਰਾਸਤ ਨੂੰ ਮੁੱਖ ਰੱਖਦਿਆਂ ਇੱਕ ਅਹਿਮ ਫ਼ੈਸਲਾ ਲਿਆ ਗਿਆ ਹੈ। ਮੁਖ ਮੰਤਰੀ ਭਗਵੰਤ ਮਾਨ ਵੱਲੋਂ ‘CM ਦੀ ਯੋਗਸ਼ਾਲਾ’ ਸ਼ੁਰੂ ਕੀਤੀ ਜਾ ਰਹੀ ਹੈ। ਇਹ ਜਲਦ ਹੀ ਸੂਬੇ ਦੇ 4 ਸ਼ਹਿਰਾਂ ‘ਚ ਸ਼ੁਰੂ ਜੋ ਜਾਵੇਗੀ। ਇਸ ਯੋਗਸ਼ਾਲਾ ਤਹਿਤ ਯੋਗ ਦੀ ਮੁਫ਼ਤ ਸਿਖਲਾਈ ਲਈ ਸਿੱਖਿਅਕ ਭੇਜੇ ਜਾਣਗੇ। ਇਸ ਦੀ ਜਾਣਕਾਰੀ CM ਮਾਨ ਨੇ ਸੋਸ਼ਲ ਮੀਡੀਆ ਰਾਹੀਂ ਸੰਬੋਧਨ ਕਰਦਿਆਂ ਸਾਂਝੀ ਕੀਤੀ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਯੋਗ ਸਾਡੀ ਦੇਸ਼ ਦੀ ਪਰੰਪਰਾ ਤੇ ਵਿਰਾਸਤ ਦਾ ਹਿੱਸਾ ਹੈ, ਜਿਸ ਨੂੰ ਅਸੀਂ ਦਿਨ-ਬ-ਦਿਨ ਭੁੱਲਦੇ ਜਾ ਰਹੇ ਹਾਂ। ਉਨ੍ਹਾਂ ਕਿਹਾ- ਮੈਂ ਵੀ ਸਵੇਰੇ ਯੋਗਾ ਕਰਦਾ ਹਾਂ ਅਤੇ ਇਸ ਦੇ ਕਈ ਲਾਭ ਹਨ ਪਰ ਅੱਜ-ਕੱਲ੍ਹ ਸਾਡੀ ਵਿਅਸਤ ਜ਼ਿੰਦਗੀ ‘ਚ ਯੋਗ ਗਾਇਬ ਹੋ ਗਿਆ ਹੈ। ਇਸ ਲਈ ਪੰਜਾਬ ਸਰਕਾਰ ਧਿਆਨ ਲਗਾਉਣ ਦੀ ਪਰੰਪਰਾ ਅਤੇ ਯੋਗਾ ਨੂੰ ਮੁੜ ਤੋਂ ਲੋਕ ਲਹਿਰ ਬਣਾਉਣਾ ਚਾਹੁੰਦੀ ਹੈ।
ਇਹ ਵੀ ਪੜ੍ਹੋ : ਜਲੰਧਰ ‘ਚ ਕ੍ਰੇਟਾ ਗੱਡੀ ਨੇ ਲੋਕਾਂ ਨੂੰ ਦਰੜਿਆ, ਇੱਕ ਔਰਤ ਦੀ ਮੌ.ਤ, ਦੋਸ਼ੀ ਡਰਾਈਵਰ ਗ੍ਰਿਫਤਾਰ
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਯੋਗ ਨੂੰ ਮੁੜ ਤੋਂ ਇਕ ਲਹਿਰ ਬਣਾਉਣ ਲਈ ਸੂਬਾ ਸਰਕਾਰ ‘CM ਦੀ ਯੋਗਸ਼ਾਲਾ’ ਸ਼ੁਰੂ ਕਰ ਰਹੀ ਹੈ। ਇਸ ਦੇ ਤਹਿਤ ਪੰਜਾਬ ਦੇ 4 ਸ਼ਹਿਰਾਂ ਅੰਮ੍ਰਿਤਸਰ, ਲੁਧਿਆਣਾ, ਫਗਵਾੜਾ ਤੇ ਪਟਿਆਲਾ ‘ਚ ਜੇਕਰ ਕੋਈ ਵੀ ਮੁਹੱਲੇ ਦਾ ਪਾਰਕ ਜਾਂ ਕੋਈ ਵੀ ਸਾਂਝੀ ਥਾਂ ‘ਤੇ ਯੋਗਾ ਕਰਨਾ ਜਾਂ ਸਿੱਖਣਾ ਚਾਹੁੰਦਾ ਹੈ, ਉੱਥੇ ਸਰਕਾਰ ਮੁਫ਼ਤ ‘ਚ ਯੋਗਾ ਸਿੱਖਿਅਕ ਭੇਜੇ ਜਾਣਗੇ, ਜੋ ਲੋਕਾਂ ਨੂੰ ਯੋਗਾ ਤੇ ਧਿਆਨ ਲਗਾਉਣਾ ਸਿਖਾਉਂਣਗੇ ਤਾਂ ਜੋ ਇਸ ਰਾਹੀਂ ਅਸੀਂ ਬਹੁਤ ਸਾਰੀਆਂ ਬੀਮਾਰੀਆਂ ਦਾ ਹੱਲ ਕਰ ਸਕੀਏ।
ਵੀਡੀਓ ਲਈ ਕਲਿੱਕ ਕਰੋ -: