ਹਿਮਾਚਲ ਦੇ ਕਿਨੌਰ, ਕੁੱਲੂ, ਲਾਹੌਲ-ਸਪੀਤੀ, ਸਿਰਮੌਰ ਅਤੇ ਚੰਬਾ ਜ਼ਿਲਿਆਂ ਦੇ ਪਹਾੜਾਂ ‘ਤੇ ਸ਼ਨੀਵਾਰ ਨੂੰ ਵੀ ਬਰਫਬਾਰੀ ਹੋਈ। ਦੂਜੇ ਪਾਸੇ 1 ਅਪ੍ਰੈਲ ਸ਼ਨੀਵਾਰ ਨੂੰ ਪੰਜਾਬ ਅਤੇ ਹਰਿਆਣਾ ‘ਚ ਲਗਾਤਾਰ ਮੀਂਹ ਪੈਣ ਕਾਰਨ ਠੰਡਾ ਰਿਹਾ। ਇਸ ਕਾਰਨ ਵੱਧ ਤੋਂ ਵੱਧ ਤਾਪਮਾਨ ਵਿੱਚ 8 ਤੋਂ 12 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਦੂਜੇ ਪਾਸੇ ਹਰਿਆਣਾ ‘ਚ ਪਿਛਲੇ 24 ਘੰਟਿਆਂ ਦੌਰਾਨ ਸੂਬੇ ‘ਚ ਕਰੀਬ 8 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ, ਜੋ ਕਿ ਆਮ ਨਾਲੋਂ 79.5 ਫੀਸਦੀ ਜ਼ਿਆਦਾ ਹੈ। ਅਪ੍ਰੈਲ ਤੋਂ ਜੂਨ ਤੱਕ, ਦੱਖਣ ਅਤੇ ਉੱਤਰ-ਪੱਛਮੀ ਭਾਰਤ ਦੇ ਕੁਝ ਹਿੱਸਿਆਂ ਨੂੰ ਛੱਡ ਕੇ, ਦੇਸ਼ ਦੇ ਬਾਕੀ ਰਾਜਾਂ ਭਾਵ ਮੱਧ, ਪੂਰਬੀ, ਉੱਤਰ-ਪੂਰਬੀ ਅਤੇ ਪੱਛਮੀ ਭਾਰਤ ਦੇ ਰਾਜਾਂ ਵਿੱਚ ਸਖ਼ਤ ਗਰਮੀ ਪਏਗੀ।
ਗਰਮੀਆਂ ਦਾ ਸਿਖਰ ਮਈ ਵਿੱਚ ਹੋਵੇਗਾ। ਭਾਰਤੀ ਮੌਸਮ ਵਿਭਾਗ ਨੇ ਅਗਲੇ ਤਿੰਨ ਮਹੀਨਿਆਂ ਲਈ ਜਾਰੀ ਆਪਣੇ ਪੂਰਵ ਅਨੁਮਾਨ ਵਿੱਚ ਇਹ ਜਾਣਕਾਰੀ ਦਿੱਤੀ ਹੈ। ਗਰਮੀਆਂ ਦੇ ਮੌਸਮ ਵਿੱਚ, ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਆਮ ਤੌਰ ‘ਤੇ 6 ਤੋਂ 10 ਦਿਨਾਂ ਤੱਕ ਹੀਟਵੇਵ ਦੇ ਦਿਨ ਆਉਂਦੇ ਹਨ। ਪੰਜਾਬ, ਹਰਿਆਣਾ, ਦਿੱਲੀ ਵਿੱਚ ਤਾਪਮਾਨ ਆਮ ਜਾਂ ਆਮ ਨਾਲੋਂ ਘੱਟ ਰਹੇਗਾ ਅਤੇ ਹੀਟ ਵੇਵ ਵੀ ਥੋੜੀ ਰਹੇਗੀ। ਪੰਜਾਬ ਅਤੇ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਤਾਪਮਾਨ ਆਮ ਨਾਲੋਂ ਵੱਧ ਰਹਿਣ ਦੀ ਸੰਭਾਵਨਾ ਹੈ।
ਅਸਾਧਾਰਨ ਤੌਰ ‘ਤੇ ਮਾਰਚ ਵਿੱਚ 7 ਪੱਛਮੀ ਗੜਬੜੀਆਂ ਨੇ ਦਸਤਕ ਦਿੱਤੀ। ਇਨ੍ਹਾਂ ਵਿੱਚੋਂ 5 ਬਹੁਤ ਸਰਗਰਮ ਸਨ। ਇਸ ਕਾਰਨ ਮਾਰਚ ਵਿੱਚ ਆਮ ਨਾਲੋਂ 26 ਫੀਸਦੀ ਵੱਧ ਮੀਂਹ ਪਿਆ। ਜ਼ਿਆਦਾਤਰ ਇਲਾਕਿਆਂ ਵਿੱਚ 6 ਤੋਂ 20 ਦਿਨਾਂ ਤੱਕ ਮੀਂਹ ਪਿਆ। ਦੇਸ਼ ਦੇ 100 ਮੌਸਮ ਕੇਂਦਰਾਂ ‘ਤੇ ਭਾਰੀ ਮੀਂਹ ਭਾਵ 64.5 ਮਿਲੀਮੀਟਰ ਤੋਂ 115.5 ਮਿਲੀਮੀਟਰ ਤੱਕ ਮੀਂਹ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ : ਨਿੱਜੀ ਸਕੂਲ ਵੱਲੋਂ10ਵੀਂ ਦੇ 27 ਬੱਚਿਆਂ ਦੇ ਭਵਿੱਖ ਨਾਲ ਖਿਲਵਾੜ, ਦਿੱਤੇ ਗਲਤ ਰੋਲ ਨੰਬਰ, ਨਹੀਂ ਦੇ ਸਕੇ ਪੇਪਰ
ਅਪ੍ਰੈਲ ਦੇ ਪਹਿਲੇ ਪੰਦਰਵਾੜੇ ਤੱਕ ਗਰਮੀ ਤੋਂ ਰਾਹਤ ਮਿਲ ਸਕਦੀ ਹੈ। ਪੱਛਮੀ ਗੜਬੜੀ 3-4 ਅਪ੍ਰੈਲ ਨੂੰ ਦਸਤਕ ਦੇਵੇਗੀ। ਇਸ ਦਾ ਪ੍ਰਭਾਵ 6 ਅਪ੍ਰੈਲ ਤੱਕ ਰਹਿਣ ਦੀ ਸੰਭਾਵਨਾ ਹੈ। ਅਪ੍ਰੈਲ ਦੇ ਦੂਜੇ ਹਫਤੇ ਦੇ ਅੰਤ ਤੱਕ ਜ਼ਿਆਦਾਤਰ ਹਿੱਸਿਆਂ ‘ਚ ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: