ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਨੇ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਅਤੇ ਬਹੁਤ ਸਾਰੇ ਲੋਕਾਂ ਨੇ ਇਸ ਨਾਲ ਆਪਣੀ ਜਾਨ ਗੁਆਈ। ਕਿਹਾ ਜਾ ਰਿਹਾ ਹੈ ਕਿ ਕੋਰੋਨਾ ਵੈਕਸੀਨ ਹੀ ਇਸ ਮਹਾਮਾਰੀ ਤੋਂ ਬਚਣ ਦਾ ਇੱਕੋ-ਇੱਕ ਤਰੀਕਾ ਹੈ ਪਰ ਜੇ ਸੂਬੇ ਕੋਲ ਵੈਕਸੀਨ ਹੀ ਨਹੀਂ ਤਾਂ ਕੀ ਬਣੂ।
ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਪੰਜਾਬ ਕੋਲ ਇਸ ਸਮੇਂ ਵੈਕਸੀਨ ਦਾ ਕੋਟਾ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਹੈ। ਸੂਬੇ ਦੇ ਲਗਭਗ ਸਾਰੇ ਵੈਕਸੀਨ ਕੇਂਦਰ ਬੰਦ ਹੋ ਚੁੱਕੇ ਹਨ। ਵੈਕਸੀਨ ਲਵਾਉਣ ਪਹੁੰਚ ਰਹੇ ਲੋਕਾਂ ਨੂੰ ਨਿਰਾਸ਼ ਉਥੋਂ ਨਿਰਾਸ਼ ਹੋ ਕੇ ਪਰਤਣਾ ਪੈ ਰਿਹਾ ਹੈ। ਹੁਣ ਜਦੋਂ ਕੇਂਦਰ ਸਰਕਾਰ ਸੂਬੇ ਨੂੰ ਵੈਕਸੀਨ ਭੇਜੇਗੀ ਤਾਂ ਹੀ ਲੋਕਾਂ ਦਾ ਟੀਕਾਕਰਨ ਕੀਤਾ ਜਾ ਸਕੇਗਾ।
ਇਸ ਬਾਰੇ ਗੱਲਬਾਤ ਕਰਦਿਆਂ ਨੋਡਲ ਅਧਿਕਾਰੀ ਵਿਕਾਸ ਗਰਗ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਹੁਣ ਤੱਕ 44 ਲੱਖ 90 ਹਜ਼ਾਰ ਤੱਕ ਵੈਕਸੀਨ ਆਈ ਹੈ, ਜਿਨ੍ਹਾਂ ਵਿੱਚੋਂ ਕੁਝ ਵੈਕਸੀਨ ਦੂਜੀ ਡੋਜ਼ ਲਈ 31 ਮਈ ਵਾਸਤੇ ਰੱਖੀ ਗਈ ਹੈ। ਕੁਲ ਮਿਲਾ ਕੇ ਹੁਣ ਪੰਜਾਬ ਕੋਲ ਲੋਕਾਂ ਨੂੰ ਲਗਾਉਣ ਲਈ ਵੈਕਸੀਨ ਖਤਮ ਹੋ ਚੁੱਕੀ ਹੈ। ਹਾਲਾਂਕਿ ਕੱਲ੍ਹ ਡੇਢ ਲੱਖ ਵੈਕਸੀਨ ਆਉਣੀਆਂ ਸਨ, ਜੋ ਕਿ ਅੱਜ ਰਾਤ ਪਹੁੰਚਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਵੱਲੋਂ ਸ਼ਨੀਵਾਰ ਤੋਂ ਅੰਮ੍ਰਿਤਸਰ ‘ਚ ‘ਵੈਕਸੀਨ ਸੇਵਾ’ ਦਾ ਐਲਾਨ, ਕੈਪਟਨ ਨੂੰ ਟੀਕੇ ਦੀ ਖਰੀਦ ਲਈ ਦਿੱਤੀ ਸਲਾਹ
ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਕੋਰੋਨਾ ਵੈਕਸੀਨ ਲਈ ਚਾਰ ਕੰਪਨੀਆਂ ਨਾਲ ਸੰਪਰਕ ਕੀਤਾ ਸੀ, ਜਿਨ੍ਹਾਂ ਵਿੱਚੋਂ ਦੋ ਕੰਪਨੀਆਂ ਨੇ ਵੈਕਸੀਨ ਦੇਣ ਤੋਂ ਇਨਕਾਰ ਕਰ ਦਿੱਤਾ, ਜਦਕਿ ਜੋਨਸਨਸ ਐਂਡ ਜੋਨਸਨ ਤੇ ਸਪੁਤਨਿਕ ਵੱਲੋਂ ਅਜੇ ਤੱਕ ਕੋਈ ਜਵਾਬ ਨਹੀਂ ਆਇਆ ਹੈ।