Punjab State Information Commission : ਪੰਜਾਬ ਰਾਜ ਸੂਚਨਾ ਕਮਿਸ਼ਨ (ਪੀ.ਐਸ .ਆਈ.ਸੀ) ਵੱਲੋਂ ਨੈਸ਼ਨਲ ਇਨਫਾਰਮੈਟਿਕਸ ਸੈਂਟਰ (ਐਨਆਈਸੀ), ਇਲੈਕਟ੍ਰਾਨਿਕਸ ਅਤੇ ਇਨਫਰਮੇਸ਼ਨ ਟੈਕਨਾਲੋਜੀ ਮੰਤਰਾਲੇ, ਭਾਰਤ,ਸਰਕਾਰ ਦਿੱਲੀ ਦੀ ਸਹਾਇਤਾ ਨਾਲ ਅਪੀਲਕਰਤਾ / ਸ਼ਿਕਾਇਤਕਰਤਾ / ਲੋਕ ਸੂਚਨਾ ਅਧਿਕਾਰੀ (ਪੀ.ਆਈ.ਓ.ਜ਼.) / ਪੰਜਾਬ ਸਰਕਾਰ ਦੀ ਫਰਸਟ ਅਪੀਲ ਅਥਾਰਟੀਜ਼ (ਐਫ.ਏ.ਏ.) ਲਈ ਐਸਐਮਐਸ ਸਹੂਲਤ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਨਾਲ ਅਪੀਲਕਰਤਾ/ ਸ਼ਿਕਾਇਤਕਰਤਾ/ ਲੋਕ ਸੂਚਨਾ ਅਧਿਕਾਰੀ (ਪੀ.ਆਈ.ਓ.ਜ਼.) / ਫਰਸਟ ਅਪੀਲ ਅਥਾਰਟੀਜ਼ (ਐਫ.ਏ.ਏ.) ਨੂੰ ਸੁਣਵਾਈ ਦੀ ਅਗਲੀ ਤਾਰੀਖ਼ ਅਤੇ ਆਪਣੇ ਮੋਬਾਈਲ ਫੋਨਾਂ `ਤੇ ਐਸ.ਐਮ.ਐੱਸ ਦੀ ਸਹੂਲਤ ਮੁਹੱਈਆ ਕਰਵਾ ਕੇ ਕੇਸ ਦਾ ਨਿਪਟਾਰਾ ਕਰਨ ਸੰਬੰਧੀ ਨੋਟਿਸ / ਸਟੇਟਸ ਭੇਜਿਆ ਜਾਵੇਗਾ। ਇਹ ਸਹੂਲਤ ਮੌਜੂਦਾ ਲਿਖਤੀ ਨੋਟਿਸਾਂ ਤੋਂ ਇਲਾਵਾ ਹੈ ਜੋ ਡਾਕ ਰਾਹੀਂ ਭੇਜੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਇਹ ਸਹੂਲਤ ਆਮ ਲੋਕਾਂ ਤੱਕ ਪਹੁੰਚ ਕਰਨ ਲਈ ਕਮਿਸ਼ਨ ਦੁਆਰਾ ਵਰਤੇ ਜਾਣ ਵਾਲੇ ਇਕ ਹੋਰ ਸੰਚਾਰ ਚੈਨਲ ਨੂੰ ਸ਼ਾਮਲ ਕਰੇਗੀ। ਇਸ ਤੋਂ ਇਲਾਵਾ, ਆਰਟੀਆਈ ਜਾਗਰੂਕਤਾ ਦੇ ਸੰਬੰਧ ਵਿਚ ਆਮ ਸੰਦੇਸ਼ ਦੇਣ ਲਈ ਇਸ ਸਹੂਲਤ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਐਸ ਐਮ ਐਸ ਲੋਕਾਂ ਨੂੰ ਅੰਗਰੇਜ਼ੀ ਅਤੇ ਪੰਜਾਬੀ ਦੋਵਾਂ ਭਾਸ਼ਾਵਾਂ ਵਿੱਚ ਭੇਜਿਆ ਜਾਵੇਗਾ। ਕਮਿਸ਼ਨ ਦੁਆਰਾ ਇਹ ਵੇਖਿਆ ਗਿਆ ਹੈ ਕਿ ਕੁਝ ਜਾਣਕਾਰੀ ਪ੍ਰਾਪਤ ਕਰਨ ਵਾਲੇ / ਮੁਕੱਦਮੇਬਾਜ਼ ਬਿਨੈ-ਪੱਤਰ ਦਾਖਲ ਕਰਦੇ ਸਮੇਂ ਆਪਣਾ ਮੋਬਾਈਲ ਨੰਬਰ ਦਰਜ ਨਹੀਂ ਕਰਦੇ ਹਨ, ਕਮਿਸ਼ਨ ਨੇ ਸਾਰੇ ਜਾਣਕਾਰੀ ਮੰਗਣ ਵਾਲਿਆਂ / ਮੁਕੱਦਮੇਬਾਜ਼ਾਂ ਨੂੰ ਭਵਿੱਖ ਵਿੱਚ ਮੋਬਾਈਲ ਨੰਬਰ ਸਬੰਧੀ ਜਾਣਕਾਰੀ ਪ੍ਰਦਾਨ ਕਰਾਉਣ ਦੀ ਅਪੀਲ ਕੀਤੀ ਤਾਂ ਜੋ ਉਹ ਇਸ ਐਸਐਮਐਸ ਸੇਵਾ ਦੀ ਲਾਭ ਲੈਣ ਦੇ ਯੋਗ ਬਣ ਸਕਣ। ਐਸਐਮਐਸ ਸਹੂਲਤ ਦੀ ਸ਼ੁਰੂਆਤ 22/5/2020 ਨੂੰ ਮੁੱਖ ਸੂਚਨਾ ਕਮਿਸ਼ਨਰ, ਪੰਜਾਬ ਅਤੇ ਹੋਰ ਰਾਜ ਸੂਚਨਾ ਕਮਿਸ਼ਨਰਾਂ ਅਤੇ ਕਮਿਸ਼ਨ ਦੇ ਸਕੱਤਰ ਵਲੋਂ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਮੁੱਖ ਸੂਚਨਾ ਕਮਿਸ਼ਨਰ ਸੁਰੇਸ਼ ਅਰੋੜਾ ਨੇ ਦੱਸਿਆ ਕਿ ਪਿਛਲੇ ਇੱਕ ਸਾਲ ਵਿੱਚ ਅਰਥਾਤ 01-05-2019 ਤੋਂ 30-04-2020 ਤੱਕ ਕਮਿਸ਼ਨ ਕੋਲ ਕਰੀਬ 5200 ਕੇਸ ਦਾਇਰ ਕੀਤੇ ਗਏ। ਇਸ ਨਾਲ ਜਾਣਕਾਰੀ ਹਾਸਲ ਕਰਨ ਵਾਲਿਆਂ/ਪੀ.ਆਈ.ਓ/ਐਫ.ਏ.ਏ ਨੂੰ ਕਮਿਸ਼ਨ ਵਲੋਂ ਦਿੱਤੀ ਅਗਲੀ ਤਾਰੀਖ ਸਬੰਧੀ ਨੋਟਿਸ ਦੀ ਉਡੀਕ ਕਰਨ ਲਈ ਜ਼ਰੂਰਤ ਨਹੀਂ ਰਹੇਗੀ ਅਤੇ ਆਪਣੇ ਕੇਸਾਂ ਦੀ ਸੁਣਵਾਈ ਸਬੰਧੀ ਤਰੀਕ ਬਾਰੇ ਜਾਣਨ ਲਈ ਕਮਿਸ਼ਨ ਦੀ ਵੈਬਸਾਈਟ ’ਤੇ ਅਕਸਰ ਜਾਣਾ ਪੈਂਦਾ ਹੈ। ਇਹ ਸਹੂਲਤ ਅਪੀਲਕਰਤਾਵਾਂ, ਸ਼ਿਕਾਇਤਕਰਤਾਵਾਂ ਅਤੇ ਜਨਤਕ ਅਥਾਰਟੀਆਂ ਦੇ ਬਹੁਤ ਸਾਰੇ ਪੈਸੇ, ਸਮੇਂ ਦੀ ਬਚਤ ਕਰਨ ਵਿਚ ਮਦਦਗ਼ਾਰ ਸਾਬਤ ਹੋਵੇਗੀ।