ਜਿਥੇ ਅੱਜ ਸਾਰੇ ਨਵੇਂ ਸਾਲ ਦੀ ਆਮਦ ਦੀਆਂ ਖੁਸ਼ੀਆਂ ਮਨਾ ਰਹੇ ਹਨ ਉਥੇ ਹੀ ਚੜ੍ਹਦੇ ਸਾਲ ‘ਚ ਮੋਗਾ ਦੇ ਇੱਕ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ, ਜਦੋਂ ਉਨ੍ਹਾਂ ਵਿਦੇਸ਼ ਵਿੱਚ ਰਹਿੰਦੇ ਆਪਣੇ ਪੁੱਤਰ ਦੇ ਮੌਤ ਦੀ ਖਬਰ ਸੁਣੀ।
ਮੋਗਾ ਦੇ ਇੱਕ ਨੌਜਵਾਨ ਦੀ ਕੈਨੇਡਾ ਵਿੱਚ ਮੌਤ ਹੋ ਗਈ। ਉਸ ਦੀ ਪਛਾਣ ਬੋਹਨਾ ਚੌਕ ਦੇ ਰਹਿਣ ਵਾਲੇ 29 ਸਾਲਾ ਨੌਜਵਾਨ ਕੁਲਦੀਪ ਵਜੋਂ ਹੋਈ ਹੈ। ਮ੍ਰਿਤਕ 2018 ਵਿੱਚ ਕੈਨੇਡਾ ਦੇ ਬਰਥਮ ਸ਼ਹਿਰ ਗਿਆ ਸੀ।
ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਪਹਿਲਾਂ ਨੌਜਵਾਨ ਨੂੰ ਤੇਜ਼ ਬੁਖਾਰ ਹੋ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਬਲੱਡ ਸਰਕੂਲੇਸ਼ਨ ਹੌਲੀ ਹੋਣ ਕਾਰਨ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਰਾਹੁਲ ਗਾਂਧੀ ਨੇ ਮਾਂ ਸੋਨੀਆ ਨਾਲ ਮਿਲ ਕੇ ਬਣਾਇਆ ਸੰਤਰੇ ਦਾ ਮੁਰੱਬਾ, ਵੀਡੀਓ ਕੀਤਾ ਸ਼ੇਅਰ
ਪਰਿਵਾਰ ਮੁਤਾਬਕ ਉਹ 2018 ਵਿੱਚ ਆਪਣੀ ਪਤਨੀ ਨਾਲ ਕੈਨੇਡਾ ਗਿਆ ਸੀ। ਮ੍ਰਿਤਕ ਦੀ 3 ਸਾਲ ਦੀ ਧੀ ਵੀ ਹੈ, ਜੋ ਮੋਗਾ ਵਿਖੇ ਆਪਣੇ ਦਾਦਾ-ਦਾਦੀ ਨਾਲ ਰਹਿੰਦੀ ਸੀ। ਪਰਿਵਾਰ ਨੇ ਲਾਸ਼ ਨੂੰ ਪੰਜਾਬ ਲਿਆਉਣ ਦੀ ਮੰਗ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”