Punjabi singer Timmy V: ਪਾਲੀਵੁਡ ਇੰਡਸਟਰੀ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਅਕਸਰ ਹੀ ਸਿਤਾਰੇ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੇ ਫੈਨਜ਼ ਨੂੰ ਅਪਡੇਟ ਕਰਦੇ ਰਹਿੰਦੇ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਪਾਲੀਵੁਡ ‘ਚ ਅਜਿਹੇ ਕਈ ਸਿੰਗਰਸ ਹਨ ਜਿਹਨਾਂ ਨੇ ਬਹੁਤ ਹੀ ਘੱਟ ਸਮੇਂ ‘ਚ ਖਾਸੀ ਪ੍ਰਸਿੱਧੀ ਹਾਸਿਲ ਕਰ ਲਈ ਹੈ। ਉਹਨਾਂ ‘ਚ ਸ਼ਾਮਿਲ ਹਨ ਸਿੰਗਰ ਟਿੰਮੀ ਵੀ। ਦਸ ਦੇਈਏ ਕਿ ਟਿੰਮੀ ਵੀ ਨੇ ਆਪਣੀ ਗਾਇਕੀ ਦੀ ਸ਼ੁਰੂਆਤ ਗੀਤ ‘ਮੋਹ’ ਨਾਲ ਕੀਤੀ ਸੀ,ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾ ਹੁੰਗਾਰਾ ਮਿਲਿਆ। ਜਿਸ ਤੋਂ ਬਾਅਦ ਹੁਣ ਸਿੰਗਰ ਟਿੰਮੀ ਦਾ ਹਾਲ ਹੀ ‘ਚ ਗੀਤ ‘Koko’ ਰਿਲੀਜ਼ ਹੋਇਆ ਹੈ।
ਜਿਸ ਨੂੰ ਦਰਸ਼ਕਾ ਵੱਲੋ ਖੂਬ ਹੁੰਗਾਰਾ ਮਿਲ ਰਿਹਾ ਹੈ। ਗੀਤ ਦੀ ਗੱਲ ਕਰੀਏ ਤਾਂ ਗੀਤ ਯੂ ਟਿਊਬ ‘ਤੇ ‘Saaz Records’ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਗੱਲ ਕੀਤੀ ਜਾਏ ਗੀਤ ਦੀ ਤਾਂ ਇਸ ਨੂੰ ਲਿਖਿਆ ਹੈ ਆਸ਼ੂ ਸਿੰਧੂ ਨੇ ਤੇ ਮਿਊਜ਼ਿਕ ਦਿੱਤਾ ਹੈ ਪ੍ਰੀਤ ਰੋਮਾਣਾ ਨੇ। ਗੀਤ ਨੂੰ ਪ੍ਰੋਡਿਊਸ ਕੀਤਾ ਹੈ ਹਰਪ੍ਰੀਤ ਸਿੰਘ ਹੰਜਰਾ ਨੇ। ਇਸ ਗੀਤ ਲਈ ਚੇਤਨ ਤੇ ਜਗਤਾਰ ਮੂਸੇਵਾਲਾ ਦਾ ਸਪੈਸ਼ਲ ਧੰਨਵਾਦ ਕੀਤਾ ਗਿਆ ਹੈ ਜੋ ਕਿ ਤੁਸੀ ਯੂਟਿਊਬ ਦਾ ਲਿੰਕ ਉਪਨ ਕਰ ਦੇਖ ਸਕਦੇ ਹੋ।
ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਟਿੰਮੀ ਵੀ ਦੀ ਗੀਤਕਾਰੀ ਨੂੰ ਦਰਸ਼ਕਾਂ ਦੁਆਰਾ ਕਾਫੀ ਪਸੰਦ ਕੀਤਾ ਜਾਂਦਾ ਹੈ। ਉਹ ਅਕਸਰ ਹੀ ਆਪਣੇ ਗੀਤਾਂ ‘ਚ ਮਾਡਲਿਗ ਆਪ ਕਰਦੇ ਦਿਖਦੇ ਹਨ ਜਾਂ ਕਹਿ ਸਕਦੇ ਹਾਂ ਕਿ ਉਹ ਬਹੁਤ ਹੀ ਵਧੀਆ ਅਦਾਕਾਰ ਵੀ ਹਨ। ਗਾਇਕ ਟਿੰਮੀ ਵੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ। ਉਹ ਅਕਸਰ ਹੀ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਸੁਰਖੀਆਂ ‘ਚ ਛਾਏ ਰਹਿੰਦੇ ਹਨ।