LAC ‘ਤੇ ਭਾਰਤ ਅਤੇ ਚੀਨ ਵਿਚਾਲੇ ਪਿਛਲੇ ਕਈ ਮਹੀਨਿਆਂ ਤੋਂ ਤਣਾਅ ਚੱਲ ਰਿਹਾ ਹੈ, ਜਿਸ ਕਾਰਨ ਦੋਵਾਂ ਦੇਸ਼ਾਂ ਦੇ ਸਬੰਧਾਂ ‘ਚ ਖਟਾਸ ਵੀ ਆਈ ਹੈ। ਹਾਲਾਂਕਿ, ਦੁਵੱਲਾ ਵਪਾਰ 10 ਬਿਲੀਅਨ ਡਾਲਰ ਤੋਂ ਵੱਧ ਗਿਆ ਹੈ। ਇਸ ਮੁੱਦੇ ‘ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇਸ਼ਾਰਿਆਂ ‘ਚ ਕੇਂਦਰ ਸਰਕਾਰ ‘ਤੇ ਹਮਲਾ ਬੋਲਿਆ ਹੈ।
ਮੰਗਲਵਾਰ ਨੂੰ ਇੱਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਟਵੀਟ ਕੀਤਾ, ‘ਜੁਮਲਿਆਂ ਦੀ ਸਰਕਾਰ ਹੈ, ਝੂਠ, ਪਖੰਡ ਅਤੇ ਦਿਖਾਵਾ ਬੇਅੰਤ ਹੈ, ਦੇਸ਼ ਨੂੰ ਹੁਣ ਝੋਲਾ ਚੁੱਕਣ ਦਾ ਇੰਤਜ਼ਾਰ ਹੈ।” ਰਾਹੁਲ ਗਾਂਧੀ ਚੀਨ ਦੇ ਮੁੱਦੇ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਲਗਾਤਾਰ ਹਮਲੇ ਕਰ ਰਹੇ ਹਨ। ਉਨ੍ਹਾਂ ਨੇ ਬੀਤੇ ਦਿਨ ਕਿਹਾ ਕਿ ਗੁਆਂਢੀ ਦੇਸ਼ ਚੀਨ ਨੇ ਹਜ਼ਾਰਾਂ ਕਿਲੋਮੀਟਰ ਜ਼ਮੀਨ ‘ਤੇ ਕਾਂਗਰਸ ਦੇ ਸ਼ਾਸਨ ‘ਚ ਕਬਜ਼ਾ ਨਹੀਂ ਕੀਤਾ, ਜੇਕਰ ਅਜਿਹਾ ਕਾਂਗਰਸ ਦੇ ਰਾਜ ‘ਚ ਹੋਇਆ ਹੁੰਦਾ ਤਾਂ ਸਾਡੇ ਪ੍ਰਧਾਨ ਮੰਤਰੀ ਬਿਨਾਂ ਕਿਸੇ ਡਰ ਦੇ ਸੱਚ ਨੂੰ ਸਵੀਕਾਰ ਕਰਦੇ ਹੋਏ ਆਪਣਾ ਅਸਤੀਫਾ ਸੌਂਪਦੇ। ਪਰ ਭਾਜਪਾ ਵਾਲੇ ਸੱਚ ਨੂੰ ਲੁਕਾਉਣ ‘ਚ ਲੱਗੇ ਹੋਏ ਨੇ।
ਇਹ ਵੀ ਪੜ੍ਹੋ : ਪੁਲਿਸ ਮੁਲਾਜ਼ਮਾਂ ਦਾ ਕਾਰਾ, ਬਜ਼ੁਰਗ ਅੱਗੇ ਖੁਦ ਹੀ 3 ਕਿਲੋ ਅਫੀਮ ਰੱਖ ਪਾਇਆ ਪਰਚਾ
ਮੀਡੀਆ ਰਿਪੋਰਟ ‘ਚ ਕਿਹਾ ਗਿਆ ਹੈ ਕਿ ਅਟਲ ਬਿਹਾਰੀ ਦੀ ਸਰਕਾਰ ਦੌਰਾਨ ਯਾਨੀ ਸਾਲ 2001 ‘ਚ ਭਾਰਤ ਅਤੇ ਚੀਨ ਵਿਚਾਲੇ ਵਪਾਰ ਸਿਰਫ 1.83 ਅਰਬ ਡਾਲਰ ਦਾ ਸੀ, ਉਸ ਤੋਂ ਬਾਅਦ ਇਹ ਲਗਾਤਾਰ ਵਧਿਆ ਹੈ ਅਤੇ 2021 ਤੱਕ ਇਹ 100 ਅਰਬ ਡਾਲਰ ਨੂੰ ਪਾਰ ਕਰ ਗਿਆ ਹੈ। ਰਿਪੋਰਟ ‘ਚ ਚੀਨ ਦੇ ਕਸਟਮ ਦੇ ਜਨਰਲ ਪ੍ਰਸ਼ਾਸਨ ਦੇ ਪਿਛਲੇ ਮਹੀਨੇ ਦੇ ਅੰਕੜਿਆਂ ਦਾ ਹਵਾਲਾ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: