ਐੱਚ ਰਾਜੇਸ਼ ਪ੍ਰਸਾਦ ਨੂੰ ਚੰਡੀਗੜ੍ਹ ਦਾ ਨਵਾਂ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਹ ਜੰਮੂ-ਕਸ਼ਮੀਰ ਵਿਚ ਪਾਵਰ ਡਿਵੈਲਪਮੈਂਟ ਡਿਪਾਰਟਮੈਂਟ ਦੇ ਪ੍ਰਿੰਸੀਪਲ ਸਕੱਤਰ ਦੇ ਅਹੁਦੇ ‘ਤੇ ਸਨ।
ਰਾਜੇਸ਼ ਪ੍ਰਸਾਦ ਅਰੁਣਾਚਲ ਪ੍ਰਦੇਸ਼-ਦੋਵਾ ਮਿਜ਼ੋਰਮ ਯੂਨੀਅਨ ਟੈਰੀਟਰੀ ਕੈਡਰ ਦੇ 1995 ਬੈਚ ਦੇ ਆਈਏਐੱਸ ਅਧਿਕਾਰੀ ਹਨ। ਪ੍ਰਸਾਦ ਰਾਜੀਵ ਵਰਮਾ ਦੀ ਜਗ੍ਹਾ ਲੈਣਗੇ। ਰਾਜੀਵ ਵਰਮਾ ਦੇ 28 ਸਤੰਬਰ ਨੂੰ ਦਿੱਲੀ ਤਬਾਦਲਾ ਕਰ ਦਿੱਤਾ ਗਿਆ ਸੀ। ਇਸ ਦੇ ਬਾਅਦ 2005 ਬੈਚ ਦੇ ਹਰਿਆਣਾ ਕੈਡਰ ਦੇ ਆਈਏਐੱਸ ਅਧਿਕਾਰੀ ਮਨਦੀਪ ਬਰਾੜ ਨੂੰ ਚੀਫ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।
ਦੱਸ ਦੇਈਏ ਕਿ 28 ਸਤੰਬਰ ਨੂੰ ਰਾਜੀਵ ਵਰਮਾ ਦੇ ਤਬਾਦਲੇ ਦਾ ਹੁਕਮ ਜਾਰੀ ਹੋਇਆ ਸੀ। ਜਾਣਕਾਰੀ ਮੁਤਾਬਕ ਐਤਵਾਰ ਸ਼ਾਮ 4.30 ਵਜੇ ਰਾਜੀਵ ਵਰਮਾ ਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਬੈਠਕ ਵੀ ਹੋਈ ਸੀ। ਇਸ ਦੇ ਬਾਅਦ ਕੇਂਦਰ ਨੇ ਉਨ੍ਹਾਂ ਨੂੰ ਦਿੱਲੀ ਦਾ ਨਵਾਂ ਚੀਫ ਸਕੱਤਰ ਨਿਯੁਕਤ ਕੀਤਾ।
ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਨੇੜੇ ਹੋਟਲ ‘ਚ ਚੱਲੀਆਂ ਗੋ.ਲੀ/ਆਂ, ਰਿਸੈਪਸ਼ਨ ‘ਤੇ ਖੜ੍ਹੇ ਨੌਜਵਾਨ ‘ਤੇ ਕੀਤਾ ਹ.ਮ.ਲਾ, ਮਚੀ ਹਫੜਾ-ਦਫੜੀ
ਮੂਲ ਰੂਪ ਤੋਂ ਯੂਪੀ ਦੇ ਰਹਿਣ ਵਾਲੇ ਵਰਮਾ ਨੂੰ ਪਿਛਲੇ ਸਾਲ ਜਨਵਰੀ ਵਿਚ ਹੀ ਚੰਡੀਗੜ੍ਹ ਪ੍ਰਸ਼ਾਸਨ ਵਿਚ ਸਲਾਹਕਾਰ ਬਣਾਇਆ ਗਿਆ ਸੀ। ਇਸ ਦੇ ਬਾਅਦ ਕੇਂਦਰ ਨੇ ਉਨ੍ਹਾਂ ਨੂੰ ਚੰਡੀਗੜ੍ਹ ਦਾ ਚੀਫ ਸਕੱਤਰ ਨਿਯੁਕਤ ਕੀਤਾ। ਅਗਲੇ ਸਾਲ ਉਨ੍ਹਾਂ ਦਾ ਰਿਟਾਇਰਮੈਂਟ ਹੈ।
ਵੀਡੀਓ ਲਈ ਕਲਿੱਕ ਕਰੋ -:
























