ਬੀਤੇ ਦਿਨ ਹੋਏ ਭਾਜਪਾ ਆਗੂਆਂ ਅਤੇ ਕਿਸਾਨ ਆਗੂਆਂ ਦੇ ਵਿਵਾਦ ਤੋਂ ਬਾਅਦ ਅਜ ਜ਼ਿਲ੍ਹਾ ਪੁਲਿਸ ਨੇ ਕਾਰਵਾਈ ਕਰਦਿਆਂ ਤਿੰਨ ਨਾਮਜਦ ਵਿਅਕਤੀਆ ਸਮੇਤ 100 ,150 ਦੇ ਕਰੀਬ ਅਣਪਛਾਤੇ ਵਿਅਕਤੀਆ ਖਿਲਾਫ ਮਾਮਲਾ ਦਰਜ ਕੀਤਾ ਹੈ । ਨਾਮਜਦ ਵਿਅਕਤੀਆ ਦੇ ਨਾਂ,ਹੈਪੀ ਹਸਨਪੁਰ, ਵਿਵੇਕ ਜੀਮ ਵਾਲਾ ਨਿਵਾਸੀ ਜ਼ੀਰਕਪੁਰ ਅਤੇ ਮਨਜੀਤ ਘੁਮਾਣਾ ਦੇ ਤੌਰ ‘ਤੇ ਸਾਹਮਣੇ ਆਇਆ ਹੈ। ਡੀ ਐਸ ਪੀ ਰਾਜਪੁਰਾ ਸਰਦਾਰ ਗੁਰਿੰਦਰ ਸਿੰਘ ਵਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ।
ਇਥੇ ਇਹ ਵੀ ਦੱਸਣਯੋਗ ਹੈ ਕਿ ਰਾਜਪੁਰਾ ਵਿਚ ਵਾਪਰੀ ਘਟਨਾ ਨੂੰ ਲੈ ਕੇ ਅੱਜ ਭਾਜਪਾ ਨੇਤਾਵਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਵੀ ਕੀਤੀ ਤੇ ਮੀਟਿੰਗ ਤੋਂ ਬਾਅਦ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਗੱਲਬਾਤ ਸ਼ਾਂਤ ਮਾਹੌਲ ਵਿਚ ਹੋਈ। ਅਸੀਂ ਮੁੱਖ ਮੰਤਰੀ ਨਾਲ ਕਾਨੂੰਨ ਵਿਵਸਥਾ ਦੀ ਵਿਗੜਦੀ ਸਥਿਤੀ ਬਾਰੇ ਗੱਲ ਕੀਤੀ। ਇਸ ਦੌਰਾਨ ਭਾਜਪਾ ਨੇਤਾਵਾਂ ਨੇ ਸੁਰੱਖਿਆ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨੇ ਭਰੋਸਾ ਦਿੱਤਾ ਹੈ ਕਿ ਇਸ ਮਾਮਲੇ ਵਿੱਚ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਕਾਂਗਰਸ ਹਾਈਕਮਾਨ ਪੰਜਾਬ ਇਕਾਈ ‘ਚ ਵੱਡਾ ਫੇਰਬਦਲ ਕਰਨ ਦੀ ਤਿਆਰੀ ‘ਚ, ਇਸ ਹਫਤੇ ਮਿਲ ਸਕਦਾ ਹੈ ਜਾਖੜ ਦੀ ਜਗ੍ਹਾ ਨਵਾਂ ਪ੍ਰਧਾਨ
ਭਾਜਪਾ ਨੇਤਾਵਾਂ ‘ਤੇ ਹਮਲੇ ਤੋਂ ਬਾਅਦ ਪੰਜਾਬ ਭਾਜਪਾ ਨੇਤਾ ਅੱਜ ਸਵੇਰ ਤੋਂ ਹੀ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸਨ। ਇਸ ਦੌਰਾਨ ਹੜਤਾਲ ਨੂੰ ਵਧਦਾ ਵੇਖ ਕੇ ਮੁੱਖ ਮੰਤਰੀ ਉਨ੍ਹਾਂ ਨੂੰ ਮਿਲੇ। ਪੰਜਾਬ ਦੇ ਇੱਕ ਕਸਬੇ ਵਿੱਚ ਕਿਸਾਨਾਂ ਦੁਆਰਾ ਇੱਕ ਘਰ ਵਿੱਚ ਆਪਣੇ ਪਰਿਵਾਰ ਸਮੇਤ ਬੰਧਕ ਬਣਾਏ ਗਏ ਭਾਜਪਾ ਨੇਤਾਵਾਂ ਨੂੰ ਸੋਮਵਾਰ ਦੀ ਤੜਕੇ ਹੀ ਪੁਲਿਸ ਨੇ 12 ਘੰਟੇ ਤੋਂ ਵੱਧ ਸਖਤ ਮਿਹਨਤ ਅਤੇ ਹਾਈ ਕੋਰਟ ਦੇ ਦਖਲ ਤੋਂ ਬਾਅਦ ਬਚਾਇਆ।
ਇਹ ਵੀ ਪੜ੍ਹੋ : ਭਾਜਪਾ ਆਗੂਆਂ ਤੇ CM ਵਿਚਾਲੇ ਬੈਠਕ ਖਤਮ, ਅਸ਼ਵਨੀ ਸ਼ਰਮਾ ਨੇ ਕਿਹਾ -ਕੈਪਟਨ ਨੇ ਕਾਰਵਾਈ ਦਾ ਦਿੱਤਾ ਭਰੋਸਾ