Ranveer Singh grandson: ਰਣਬੀਰ ਸਿੰਘ ਬਾਲੀਵੁੱਡ ਦੇ ਚਹੇਤੇ ਅਦਾਕਾਰ ਹਨ। ਉਹ ਆਪਣੀ ਐਕਟਿੰਗ ਸਕਿਲਸ ਦੇ ਦਮ ‘ਤੇ ਇੰਡਸਟਰੀ ਵਿੱਚ ਆਪਣੀ ਜਗ੍ਹਾ ਬਣਾ ਚੁੱਕੇ ਹਨ। ਉਨ੍ਹਾਂ ਦਾ ਐਨਰਜੀ ਲੈਵਲ ਐਨਾ ਹਾਈ ਹੈ ਕਿ ਉਨ੍ਹਾਂ ਨੂੰ ਬਾਲੀਵੁੱਡ ਦਾ ਪਾਵਰ ਹਾਊਸ ਵੀ ਕਿਹਾ ਜਾਂਦਾ ਹੈ। ਉਨ੍ਹਾਂ ਦੀ ਪਰਸਨਲ ਲਾਈਫ ਦੇ ਬਾਰੇ ਵਿੱਚ ਲੋਕਾਂ ਨੂੰ ਜ਼ਿਆਦਾਤਰ ਗੱਲਾਂ ਪਤਾ ਹਨ ਪਰ ਕੀ ਕਿਸੇ ਨੂੰ ਪਤਾ ਹੈ ਕਿ ਉਨ੍ਹਾਂ ਦੀ ਦਾਦੀ ਮੰਨੀ ਪ੍ਰਮੰਨੀ ਅਦਾਕਾਰਾ ਸੀ ? ਜੀ ਹਾਂ ਰਣਵੀਰ ਸਿੰਘ ਦੀ ਦਾਦੀ ਚਾਂਦ ਬਰਕ ਪ੍ਰਸਿੱਧ ਅਦਾਕਾਰਾ ਸੀ ਅਤੇ ਉਨ੍ਹਾਂ ਨੂੰ ਪਹਿਲਾ ਬ੍ਰੇਕ ਰਾਜ ਕਪੂਰ ਦੀ ਫ਼ਿਲਮ ਬੂਟ ਪਾਲਿਸ਼ ਨੇ ਦਿੱਤਾ ਸੀ। ਰਣਵੀਰ ਸਿੰਘ ਦੀ ਦਾਦੀ ਚਾਂਦ ਦਾ ਜਨਮ ਪਾਕਿਸਤਾਨ ਦੀ ਇੱਕ ਕ੍ਰਿਸ਼ਚਨ ਫ਼ੈਮਿਲੀ ਵਿੱਚ ਹੋਇਆ ਸੀ। ਉਹ ਬਾਰਾਂ ਭਰਾ ਭੈਣਾਂ ਵਿੱਚੋਂ ਸਭ ਤੋਂ ਛੋਟੀ ਸੀ। ਚਾਹੇ ਗੱਲ ਪੜ੍ਹਾਈ ਦੀ ਕਰੀਏ, ਡਾਂਸ ਦੀ ਜਾਂ ਫਿਰ ਅਦਾਕਾਰੀ ਦੀ। ਸਾਰੇ ਭਰਾ ਭੈਣਾਂ ਵਿੱਚ ਉਹ ਸਭ ਤੋਂ ਜ਼ਿਆਦਾ ਹੁਸ਼ਿਆਰ ਸੀ। ਰਿਪੋਰਟਸ ਦੀ ਮੰਨੀਏ ਤਾਂ ਉਨ੍ਹਾਂ ਨੇ 1946 ਵਿੱਚ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਚਾਂਦ ਕਾਫੀ ਪਾਪੁਲਰ ਸੀ ਅਤੇ ਆਪਣੀ ਡਾਂਸਿੰਗ ਸਕਿੱਲਸ ਦੇ ਲਈ ਜਾਣੀ ਜਾਂਦੀ ਸੀ। ਇਸ ਲਈ ਉਹਨਾਂ ਨੂੰ ਡਾਂਸਿੰਗ ਲਿਲੀ ਆਫ ਪੰਜਾਬ ਕਿਹਾ ਜਾਂਦਾ ਸੀ।

ਰਣਵੀਰ ਸਿੰਘ ਦੀ ਦਾਦੀ ਨੇ ਪਹਿਲੇ ਬ੍ਰੇਕ ਤੋਂ ਬਾਅਦ ਸੁੰਦਰ ਸਿੰਘ ਭਵਨਾਨੀ ਨਾਲ ਵਿਆਹ ਕਰ ਲਿਆ ਸੀ। ਉਹਨਾਂ ਦੇ ਦੋ ਮੁੰਡੇ ਹੋਏ ਟੋਨਿਆ ਅਤੇ ਜਗਜੀਤ। ਚਾਂਦ ਹਮੇਸ਼ਾ ਚਾਹੁੰਦੀ ਸੀ ਕਿ ਉਹਨਾਂ ਦਾ ਬੇਟਾ ਅਦਾਕਾਰ ਬਣੇ ਪਰ ਉਹ ਬਿਜਨੈੱਸਮੈਨ ਬਣ ਗਿਆ। ਹਾਲਾਂਕਿ ਉਹਨਾਂ ਦੇ ਪੋਤੇ ਰਣਵੀਰ ਸਿੰਘ ਨੇ ਉਹਨਾਂ ਦਾ ਸੁਪਨਾ ਪੂਰਾ ਕੀਤਾ। ਇੰਨਾ ਹੀ ਨਹੀੰ ਰਣਵੀਰ ਨੇ ਵਿਆਹ ਵੀ ਬਾਲੀਵੁੱਡ ਦੀ ਟਾਪ ਅਦਾਕਾਰਾ ਦੀਪਿਕਾ ਪਾਦੁਕੋਣ ਨਾਲ ਕੀਤਾ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਬਾਲੀਵੁਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਅੈਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ। ਦੀਪਿਕਾ ਤੇ ਰਣਵੀਰ ਅੱਜ ਕੱਲ ਕਾਫੀ ਅੈਕਟਿਵ ਰਹਿੰਦੇ ਹਨ ਤੇ ਆਪਣੇ ਫੈਨਜ਼ ਨਾਲ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ।






















