ਲੋਕ ਸਭਾ ਵਿੱਚ ਚੱਲ ਰਹੇ ਹੰਗਾਮੇ ਦੌਰਾਨ ਬੁੱਧਵਾਰ ਨੂੰ ਸੰਸਦ ਕੰਪਲੈਕਸ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਕੇਂਦਰੀ ਰਾਜ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵਿਚਕਾਰ ਤਿੱਖੀ ਬਹਿਸ ਹੋਈ। ਦੋਵਾਂ ਆਗੂਆਂ ਨੇ ਟਿੱਪਣੀਆਂ ਕੀਤੀਆਂ। ਜਿੱਥੇ ਰਾਹੁਲ ਗਾਂਧੀ ਨੇ ਬਿੱਟੂ ਨੂੰ “ਗੱਦਾਰ ਦੋਸਤ” ਕਿਹਾ, ਉੱਥੇ ਭਾਜਪਾ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ “ਦੇਸ਼ ਦਾ ਦੁਸ਼ਮਣ” ਕਹਿੰਦੇ ਨਜਰ ਆਏ।
ਬਾਅਦ ਵਿੱਚ ਇਸ ਪੂਰੇ ਕਾਂਡ ‘ਤੇ ਬੋਲਦੇ ਹੋਏ, ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ, “ਸਪੀਕਰ ਸਦਨ ਦਾ ਕਸਟੋਡੀਅਨ ਹੈ। ਉਹ ਮਾਲਕ ਹੈ, ਹੋਰ ਕਿੱਥੇ ਜਾਵੇਗਾ? ਜੇ ਇਹ ਚੀਜਾਂ ਹੋਣਗੀਆਂ ਅਤੇ ਉਨ੍ਹਾਂ ਦੀ ਚੰਗੀ ਫਿਟਨੈੱਸ ਹੈ, ਹੱਥ ਸਾਡਾ ਵੀ ਭਾਰਾ ਹੀ ਹੁੰਦਾ ਹੈ, ਹਲਕਾ ਨਹੀਂ ਹੁੰਦਾ, ਪਰ ਇਹ ਸਾਡਾ ਸਿਆਸਤ ਵਿਚ ਕੰਮ ਨਹੀਂ ਹੈ। ਸਾਨੂੰ ਜੋ ਵੀ ਗੱਲ ਕਰਨੀ ਹੈ, ਉਹ ਲਹਿਜੇ ਅਤੇ ਲਿਹਾਜ ਨਾਲ ਕਰਨੀ ਹੈ, ਸਹੀ ਤਰੀਕੇ ਨਾਲ ਕਰਨੀ ਹੈ। ਸੰਸਦੀ ਭਾਸ਼ਾ ਵਿਚ ਗੱਲ ਕਰਨੀ ਚਾਹੀਦ ਹੈ। ਇਹ ਲੋਕ ਅੱਜ ਤਾਕਤ ਦੇ ਬਗੈਰ ਮਤਲਬ ਗੁੰਡਾਗਰਦੀ ਤੱਕ ਉਤਰ ਆਏ ਹਨ। ਇਨ੍ਹਾਂ ਨੂੰ ਜਨਤਾ ਦੇਖੇਗੀ ਕਿ ਇਨ੍ਹਾਂ ਦੇ ਨਾਲ ਕੀ ਕਰਨਾ ਹੈ। ਇਹ ਕਰਦੇ ਕੀ ਹਨ, ਇਨ੍ਹਾਂ ਦੀ ਸੋਚ ਕੀ ਹੈ, ਅੱਜ ਸਾਹਮਣੇ ਆ ਗਈ।’

ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ “ਉਹ ਸੋਚਦੇ ਹਨ ਕਿ ਅਸੀਂ ਸਭ ਤੋਂ ਵੱਡੇ ਦੇਸ਼ ਭਗਤ ਹਾਂ। ਮੇਰੇ ਪਿਤਾ ਨੇ ਆਪਣੀ ਜਾਨ ਕੁਰਬਾਨ ਕਰ ਦਿੱਤੀ… ਮੇਰੀ ਪਾਰਟੀ ਦੇ ਅੰਦਰ ਲੜਾਈ ਇਹ ਸੀ ਕਿ ਸਾਡੇ ਗੁਰਦੁਆਰੇ, ਹਰਿਮੰਦਰ ਸਾਹਿਬ, ਨੂੰ ਅੱਗ ਲਗਾਈ ਗਈ ਸੀ। ਉਨ੍ਹਾਂ ਨੇ ਹਜ਼ਾਰਾਂ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਅਤੇ ਮਾਰ ਦਿੱਤਾ। ਜੇ ਸ਼ਹੀਦਾਂ ਵਿੱਚ ਰਾਜੀਵ ਗਾਂਧੀ ਦਾ ਨਾਮ ਆਉਂਦਾ ਹੈ, ਤਾਂ ਸਰਦਾਰ ਬੇਅੰਤ ਸਿੰਘ ਵੀ ਜ਼ਿਕਰ ਕਹਿਣਾ ਪਵੇਗਾ। ਮੈਂ ਉਸ ਪਰਿਵਾਰ ਤੋਂ ਹਾਂ ਇਹ ਤਕਲੀਫਹੈ। ਜੇ ਕਿਸੇ ਸ਼ਹੀਦ ਦਾ ਪੋਤਾ ਤੁਹਾਡੇ ਨਾਲ ਹੁੰਦਾ, ਤਾਂ ਇਹ ਠੀਕ ਹੁੰਦਾ, ਪਰ ਜੇ ਮੈਂ ਭਾਜਪਾ ਵਿੱਚ ਹਾਂ, ਤਾਂ ਤੁਹਾਨੂੰ ਸਮੱਸਿਆ ਹੈ… ਜਦੋਂ ਉਨ੍ਹਾਂ ਨੇ ਇਹ ਕਿਹਾ ਅਤੇ ਹੱਥ ਮਿਲਾਉਣ ਲਈ ਅੱਗੇ ਵਧਾਇਆ, ਤਾਂ ਮੈਂ ਕਿਹਾ, ‘ਤੁਸੀਂ ਦੇਸ਼ ਦੇ ਗੱਦਾਰ ਹੋ ਜੋ ਹਰ ਰੋਜ਼ ਫੌਜ ਵਿਰੁੱਧ ਬੋਲਦੇ ਹੋ… ਮੈਂ ਗਾਂਧੀ ਪਰਿਵਾਰ ਦੇ ਵਾਰਸ ਨਾਲ ਹੱਥ ਨਹੀਂ ਮਿਲਾਵਾਂਗਾ।'”
ਰਵਨੀਤ ਸਿੰਘ ਬਿੱਟੂ ਨੇ ਕਿਹਾ, “ਉਨ੍ਹਾਂ ਨੇ ਹਮੇਸ਼ਾ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਹੈ ਅਤੇ ਉਸੇ ਤਰੀਕੇ ਨਾਲ ਅੱਜ ਉਹ ਸ਼ਬਦ ਬੋਲੇ। ਬਾਕੀ ਸਾਂਸਦ ਸਨ ਕਿਸੇ ਨੇ ਕੁਝ ਨਹੀਂ ਕਿਹਾ। ਅਸੀਂ ਸਾਥੀ ਹਾਂ ਅਤੇ ਅਸੀਂ ਹਰ ਰੋਜ਼ ਮਿਲਦੇ ਹਾਂ, ਪਰ ਕਿਸੇ ਨੇ ਕੁਝ ਨਹੀਂ ਕਿਹਾ… ਰਾਹੁਲ ਗਾਂਧੀ ਵਿਰੋਧੀ ਧਿਰ ਦੇ ਨੇਤਾ ਹਨ ਪਤਾ ਨਹੀਂ ਅੱਜ ਉਨ੍ਹਾਂ ਨੂੰ ਕੀ ਹੋਇਆ ਸੀ ਕੀ ਪਰਸਨਲ ਗੁੱਸਾ ਲੈ ਕੇ ਮਨ ਵਿਚ ਬੈਠੇ ਸਨ… ਇਹ ਬੋਲ ਕੇ ਉਨ੍ਹਾਂ ਨੇ ਹੱਥ ਅੱਗੇ ਕੀਤਾ ਤਾਂ ਮੈਂ ਕਿਹਾ ਕਿ ਤੁਸੀਂ ਮੇਰੀ ਛੱਡੋ ਤੁਸੀਂ ਕੀ ਹੋ? ਤੁਸੀਂ ਦੇਸ਼ ਦੇ ਸਭ ਤੋਂ ਵੱਡੇ ਗੱਦਾਰ ਅਤੇ ਸਿੱਖਾਂ ਦੇ ਕਾਤਲ ਹੋ।”
ਇਹ ਵੀ ਪੜ੍ਹੋ : ਮੁੰਡਾ-ਕੁੜੀ ਵੱਲੋਂ ਪਿੰਡ ‘ਚ ਹੀ ਵਿਆਹ ਕਰਾਉਣ ‘ਤੇ ਬਾਈਕਾਟ ਦਾ ਮਾਮਲਾ, ਮਹਿਲਾ ਕਮਿਸ਼ਨ ਨੇ ਲਿਆ ਸੋ-ਮੋਟੋ ਨੋਟਿਸ
ਸੰਸਦ ਭਵਨ ਦੀਆਂ ਪੌੜੀਆਂ ‘ਤੇ ਖੜ੍ਹੇ ਰਾਹੁਲ ਗਾਂਧੀ ਮੁਅੱਤਲ ਕੀਤੇ ਗਏ ਸੰਸਦ ਮੈਂਬਰਾਂ ਨਾਲ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ। ਇਸ ਦੌਰਾਨ, ਰਵਨੀਤ ਸਿੰਘ ਬਿੱਟੂ ਉੱਥੋਂ ਲੰਘ ਰਹੇ ਸਨ। ਬਿੱਟੂ ਨੂੰ ਦੇਖ ਕੇ ਰਾਹੁਲ ਗਾਂਧੀ ਨੇ ਪ੍ਰਤੀਕਿਰਿਆ ਦਿੱਤੀ ਅਤੇ ਉਨ੍ਹਾਂ ਨੂੰ ਆਪਣਾ “ਗੱਦਾਰ ਦੋਸਤ” ਕਿਹਾ। ਉਨ੍ਹਾਂ ਕਿਹਾ, “ਮੇਰਾ ਗੱਦਾਰ ਦੋਸਤ। ਚਿੰਤਾ ਨਾ ਕਰੋ, ਵਾਪਸ ਆਊਗਾ।”
ਵੀਡੀਓ ਲਈ ਕਲਿੱਕ ਕਰੋ -:

























