ਅੱਜ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਵਿੱਚ ਕਿਸਾਨਾਂ ਵੱਲੋਂ ਵੱਡਾ ਪ੍ਰਦਰਸ਼ਨ ਕੀਤਾ ਗਿਆ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹੇ ਭਰ ਵਿੱਚ 3 ਹਜ਼ਾਰ ਤੋਂ ਵੱਧ ਰੈਪਿਡ ਐਕਸ਼ਨ ਫੋਰਸ ਦੇ ਜਵਾਨ ਤਾਇਨਾਤ ਕੀਤੇ ਗਏ ਸਨ। ਕਿਸਾਨਾਂ ਦਾ ਇਹ ਪ੍ਰਦਰਸ਼ਨ 16 ਮਈ ਨੂੰ 350 ਤੋਂ ਵੱਧ ਕਿਸਾਨਾਂ ਖ਼ਿਲਾਫ਼ ਦਰਜ ਕੀਤੇ ਗਏ ਕੇਸਾਂ ਖ਼ਿਲਾਫ਼ ਹੋ ਰਿਹਾ ਸੀ।
ਹੁਣੇ-ਹੁਣੇ ਹਿਸਾਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਕਿ ਕਿਸਾਨਾਂ ਤੇ ਪ੍ਰਸ਼ਾਸਨ ਵਿਚਾਲੇ ਸੁਲਹ ਹੋ ਗਈ ਹੈ। ਇਹ ਮੈਰਾਥਨ ਬੈਠਕ ਦੋ ਘੰਟਿਆਂ ਤੋਂ ਵੀ ਵੱਧ ਚੱਲੀ। ਪੁਲਿਸ ਕਿਸਾਨਾਂ ਖਿਲਾਫ ਦਾਇਰ ਸਾਰੇ ਕੇਸ ਵਾਪਸ ਲੈਣ ਲਈ ਸਹਿਮਤ ਹੋ ਗਈ ਹੈ। ਕਿਸਾਨਾਂ ਖਿਲਾਫ ਦਾਇਰ ਸਾਰੇ ਕੇਸ ਵਾਪਸ ਕੀਤੇ ਜਾਣਗੇ। ਮੀਟਿੰਗ ਵਿੱਚ 26 ਮੈਂਬਰੀ ਪਾਰਟੀਆਂ ਕਿਸਾਨੀ ਦੇ ਅਤੇ ਹਿਸਾਰ ਰੇਂਜ ਦੇ ਆਈ. ਜੀ., ਡੀ. ਸੀ. ਤੇ ਐੱਸ. ਐੱਸ. ਪੀ. ਸਣੇ ਕਈ ਕਿਸਾਨ ਆਗੂ ਸ਼ਾਮਲ ਹੋਏ। ਹਿਸਾਰ ਸਮਾਲ ਸਕੱਤਰੇਤ ਵਿਖੇ ਇਹ ਮੀਟਿੰਗ ਕੀਤੀ ਗਈ ਸੀ। ਰਾਕੇਸ਼ ਟਿਕੈਤ, ਗੁਰਨਾਮ ਸਿੰਘ ਚੱਧੁਨੀ ਸਮੇਤ ਕਈ ਵੱਡੇ ਕਿਸਾਨ ਆਗੂ ਇਸ ਮੀਟਿੰਗ ‘ਚ ਮੌਜੂਦ ਸਨ।
ਇਹ ਵੀ ਪੜ੍ਹੋ : ਮੰਜੇ ‘ਤੇ ਪਿਆ ਪਿਤਾ, ਤਪਦੀਆਂ ਸੜਕਾਂ ‘ਤੇ ਲਿਫਾਫੇ ਵੇਚ ਕੇ ਪਰਿਵਾਰ ਪਾਲ ਰਹੀ ਬੱਚੀ, ਲਗਾ ਰਹੀ ਮਦਦ ਦੀ ਗੁਹਾਰ
ਦੱਸ ਦੇਈਏ ਕਿ 16 ਮਈ ਨੂੰ ਹਿਸਾਰ ਪੁਲਿਸ ਨੇ ਖੱਟਰ ਨੂੰ ਕੋਵਿਡ ਹਸਪਤਾਲ ਦੇ ਉਦਘਾਟਨ ਸਥਾਨ ਤੋਂ ਜਾਣ ਤੋਂ ਰੋਕਣ ਲਈ ਕਥਿਤ ਤੌਰ ‘ਤੇ ਕਿਸਾਨਾਂ ਦੇ ਸਮੂਹ ‘ਤੇ ਲਾਠੀਚਾਰਜ ਕੀਤਾ ਸੀ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ ਸਨ। ਕਿਸਾਨਾਂ ਨੇ ਦਾਅਵਾ ਕੀਤਾ ਕਿ ਲਾਠੀਚਾਰਜ ਦੌਰਾਨ 50 ਤੋਂ ਵੱਧ ਕਿਸਾਨ ਜ਼ਖਮੀ ਹੋਏ ਹਨ। ਕਿਸਾਨਾਂ ਤੇ ਪੁਲਿਸ ਵਿਚਾਲੇ ਝੜਪ ਵੀ ਹੋ ਗਈ ਸੀ ਤੇ ਕਿਸਾਨਾਂ ਖਿਲਾਫ ਕਈ ਕੇਸ ਵੀ ਦਰਜ ਕੀਤੇ ਗਏ ਸਨ। ਇਸੇ ਦੇ ਵਿਰੋਧ ‘ਚ ਕਿਸਾਨਾਂ ਵੱਲੋਂ ਅੱਜ ਵਿਰੋਧ ਪ੍ਰਦਰਸ਼ਨ ਕੀਤਾ ਗਿਆ।
ਇਹ ਵੀ ਪੜ੍ਹੋ : ਰਾਜਨੀਤੀ ਦੇ ਪੁਰਾਣੇ ਖੁੰਢ ਵਿਰਸਾ ਸਿੰਘ ਵਲਟੋਹਾ ਨੇ ਖੋਲ੍ਹੇ ਭੇਦ, ਵੇਖੋ ਕਿਵੇਂ ਰੇਲ ਬਣਾਈ ਵਿਰੋਧੀਆਂ ਦੀ…