Released from PAK jail : ਅੰਮ੍ਰਿਤਸਰ : ਪਾਕਿਸਤਾਨੀ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਸੋਨੂੰ ਸਿੰਘ ਅਖੀਰ ਅੱਜ ਭਾਰਤ ਪਹੁੰਚਿਆ। ਸੋਨੂੰ ਜਦੋਂ ਆਪਣੇ ਪਿਤਾ ਅਤੇ ਚਾਚਾ ਨੂੰ ਮਿਲਿਆ ਤਾਂ ਉਸ ਦੀਆਂ ਅੱਖਾਂ ਵਿੱਚ ਹੰਝੂ ਕਿਰ ਆਏ। ਉੱਤਰ ਪ੍ਰਦੇਸ਼ ਦੇ ਲਲਿਤਪੁਰ ਦੇ ਪਿੰਡ ਸਤਵਾਂਸਾ ਤੋਂ ਸੋਨੂੰ ਨੂੰ ਉਸ ਦੇ ਪਿਤਾ ਰੌਸ਼ਨ ਸਿੰਘ ਅਤੇ ਚਾਚਾ ਉਦੈ ਸਿੰਘ ਲੈਣ ਪਹੁੰਚੇ। ਪਿਤਾ ਨੇ ਆਪਣੇ ਲਾਡਲੇ ਪੱਤਰ ਨੂੰ ਜਦੋਂ ਦੇਖਿਆ ਤਾਂ ਉਸ ਦਾ ਮੱਥਾ ਚੁੰਮਿਆ ਅਤੇ ਦੋਵੇਂ ਪਿਓ-ਪੁੱਤ ਇਸ ਦੌਰਾਨ ਬਹੁਤ ਭਾਵੁਕ ਹੋ ਗਏ। ਇਸ ਤੋਂ ਬਾਅਦ ਉਸ ਦੇ ਚਾਚੇ ਨੇ ਵੀ ਉਸਨੂੰ ਗਲਵੱਕੜੀ ਵਿੱਚ ਲੈ ਲਿਆ। ਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਲਲਿਤਪੁਰ ਜ਼ਿਲੇ ਦਾ ਸੋਨੂੰ ਸਿੰਘ 12 ਸਾਲ ਪਹਿਲਾਂ ਦਿਮਾਗੀ ਪ੍ਰੇਸ਼ਾਨੀ ਦੀ ਹਾਲਤ ਵਿੱਚ ਘਰੋਂ ਚਲਾ ਗਿਆ ਸੀ। ਸੋਨੂੰ ਸਿੰਘ 26 ਅਕਤੂਬਰ 2020 ਨੂੰ ਚਾਰ ਹੋਰ ਭਾਰਤੀ ਕੈਦੀਆਂ ਨਾਲ ਪਾਕਿਸਤਾਨ ਦੀਆਂ ਜੇਲ੍ਹਾਂ ਤੋਂ ਰਿਹਾਈ ਤੋਂ ਬਾਅਦ ਅਟਾਰੀ ਸਰਹੱਦ ਰਾਹੀਂ ਭਾਰਤ ਪਹੁੰਚਿਆ ਸੀ। ਉਦੋਂ ਤੋਂ ਉਸ ਨੂੰ ਨਰਾਇਣਗੜ੍ਹ ਦੇ ਕਮਿਊਨਿਟੀ ਸਿਹਤ ਕੇਂਦਰ ਵਿੱਚ ਕੁਆਰੰਟਾਈਨ ਕੀਤਾ ਗਿਆ ਸੀ।
ਪਿਤਾ ਰੋਸ਼ਨ ਸਿੰਘ ਨੇ ਦੱਸਿਆ ਕਿ ਉਸ ਦੇ ਚਾਰ ਬੇਟੇ ਹਨ ਅਤੇ ਸੋਨੂੰ ਸਿੰਘ ਉਸਦਾ ਵੱਡਾ ਪੁੱਤਰ ਹੈ। ਕੁਝ ਸਮੇਂ ਬਾਅਦ ਉਸਨੂੰ ਅਧਿਕਾਰੀਆਂ ਤੋਂ ਪਤਾ ਲੱਗਿਆ ਕਿ ਸੋਨੂੰ ਇਕ ਪਾਕਿਸਤਾਨੀ ਜੇਲ੍ਹ ਵਿਚ ਹੈ। ਹੁਣ ਉਨ੍ਹਾਂ ਨੂੰ ਅਧਿਕਾਰੀਆਂ ਤੋਂ ਪਤਾ ਚੱਲਿਆ ਕਿ ਉਸਦਾ ਬੇਟਾ ਪਾਕਿਸਤਾਨ ਦੀ ਜੇਲ੍ਹ ਤੋਂ ਰਿਹਾਅ ਹੋ ਕੇ ਭਾਰਤ ਪਹੁੰਚ ਗਿਆ ਹੈ ਅਤੇ ਇਸ ਸਮੇਂ ਉਹ ਨਾਰਾਇਣਗੜ੍ਹ, ਛੇਹਰਟਾ ਦੇ ਕਮਿਊਨਿਟੀ ਸਿਹਤ ਕੇਂਦਰ ਵਿੱਚ ਹੈ। ਉਹ ਪਿੰਡ ਦੇ ਸਰਪੰਚ ਦਾ ਪੱਤਰ ਲੈ ਕੇ ਸੋਨੂੰ ਨੂੰ ਲੈਣ ਪਹੁੰਚੇ ਤਾਂ ਪਤਾ ਲੱਗਾ ਕਿ ਇਸ ਦੇ ਲਈ ਉਨ੍ਹਾਂ ਦੇ ਪਿਡੰ ਦੇ ਦਰੋਗਾ ਜਾਂ ਇਲਾਕਾ ਦੇ ਐਸਡੀਐਮ ਦਾ ਪੱਤਰ ਵੀ ਜ਼ਰੂਰੀ ਹੈ, ਇਸ ਲਈ ਹੁਣ ਉਹ ਆਪਣੇ ਪਿੰਡ ਵਿੱਚ ਸੰਪਰਕ ਕਰਕੇ ਦਸਤਾਵੇਜ਼ ਮੰਗਵਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਤਾਂਕਿ ਬੇਟੇ ਨੂੰ ਆਪਣੇ ਘਰ ਲਿਜਾ ਸਕਣ।
ਸਿਹਤ ਕੇਂਦਰ ਵਿੱਚ ਤਾਇਨਾਤ ਸੁਰੱਖਿਆ ਅਧਿਕਾਰੀ ਮਨਿੰਦਰ ਸਿੰਘ ਨੇ ਉਸਨੂੰ ਆਪਣੇ ਥਾਣੇ ਜਾਂ ਸਬ ਡਵੀਜ਼ਨ ਦਫ਼ਤਰ ਤੋਂ ਫੈਕਸ ਲਿਆਉਣ ਲਈ ਕਿਹਾ ਕਿਉਂਕਿ ਸੋਨੂੰ ਸਿੰਘ ਨੂੰ ਉੱਤਰ ਪ੍ਰੇਸ਼ ਲਿਜਾਣ ਸੰਬੰਧੀ ਦਰੋਗਾ ਜਾਂ ਐਸਡੀਐਮ ਦਾ ਦਸਤਾਵੇਜ਼ ਬਹੁਤ ਜ਼ਰੂਰੀ ਹੈ।