ਪੰਜਾਬ ਸਰਕਾਰ ਨੇ ਹੁਣ ਸੂਬੇ ਦੇ ਬਲਾਕਾਂ ਦਾ ਪੁਨਰਗਠਨ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਧਿਕਾਰੀਆਂ ਨੂੰ ਹੁਕਮ ਜਾਰੀ ਕਰ ਦਿੱਤੇ ਹਨ। ਹੁਣ ਹਰੇਕ ਬਲਾਕ ਵਿੱਚ 80 ਤੋਂ 120 ਪਿੰਡ ਸ਼ਾਮਲ ਕੀਤੇ ਜਾਣਗੇ। ਇਹ ਪ੍ਰਕਿਰਿਆ 30 ਅਪ੍ਰੈਲ ਤੱਕ ਪੂਰੀ ਕਰਨੀ ਹੋਵੇਗੀ। ਇਸ ਤੋਂ ਬਾਅਦ, ਸਬੰਧਤ ਅਧਿਕਾਰੀਆਂ ਨੂੰ 30 ਅਪ੍ਰੈਲ ਤੱਕ ਵਿਭਾਗ ਨੂੰ ਰਿਪੋਰਟ ਭੇਜਣੀ ਹੋਵੇਗੀ। ਇਸ ਨਾਲ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ ਤੇ ਉਨ੍ਹਾਂ ਨੂੰ ਛੋਟੇ-ਛੋਟੇ ਕੰਮ ਕਰਵਾਉਣ ਲਈ ਦੋ ਜ਼ਿਲ੍ਹਿਆਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ।
ਪੰਚਾਇਤ ਵਿਭਾਗ ਵੱਲੋਂ ਜਾਰੀ ਹੁਕਮ ਵਿਚ ਕਿਹਾ ਗਿਆ ਹੈ ਕਿ ਹਰੇਕ ਬਲਾਕ ਵਿੱਚ 80 ਤੋਂ 120 ਪਿੰਡ ਸ਼ਾਮਲ ਕੀਤੇ ਜਾਣਗੇ। ਬਲਾਕਾਂ ਦੀਆਂ ਹੱਦਾਂ ਵਿਧਾਨ ਸਭਾ ਹਲਕਿਆਂ ਅਨੁਸਾਰ ਨਿਰਧਾਰਤ ਕੀਤੀਆਂ ਜਾਣਗੀਆਂ ਅਤੇ ਇਹ ਜ਼ਿਲ੍ਹੇ ਦੀਆਂ ਹੱਦਾਂ ਦੇ ਅੰਦਰ ਹੀ ਰਹਿਣਗੀਆਂ। ਪੁਨਰਗਠਨ ਸਮੇਂ ਆਬਾਦੀ ਅਤੇ ਖੇਤਰ ਨੂੰ ਵੀ ਧਿਆਨ ਵਿੱਚ ਰੱਖਿਆ ਜਾਵੇਗਾ। ਇਹ ਪ੍ਰਕਿਰਿਆ 2011 ਦੀ ਜਨਗਣਨਾ ਅਨੁਸਾਰ ਪੂਰੀ ਕੀਤੀ ਜਾਵੇਗੀ। ਜਿੱਥੇ ਇੱਕ ਪੰਚਾਇਤ ਵਿੱਚ ਇੱਕ ਤੋਂ ਵੱਧ ਪਿੰਡ ਹੁੰਦੇ ਹਨ, ਉਸਨੂੰ ਇੱਕ ਬਲਾਕ ਮੰਨਿਆ ਜਾਵੇਗਾ। ਇਸ ਤੋਂ ਪਹਿਲਾਂ ਬਲਾਕ ਵਿਚ ਪਿੰਡਾਂਦੀ ਗਿਣਤੀ ਬਰਾਬਰ ਨਹੀਂ ਸੀ ਕਿਤੇ ਇਹ ਗਿਣਤੀ 20 ਤੋਂ 30 ਪਿੰਡ ਸੀ ਜਦੋਂ ਕਿ ਕਈ ਥਾਵਾਂ ‘ਤੇ 50 ਪਿੰਡ ਹੁੰਦੀ ਸੀ।
ਇਹ ਵੀ ਪੜ੍ਹੋ : ਲੁਧਿਆਣਾ : ਜ਼ਮਾਨਤ ‘ਤੇ ਬਾਹਰ ਆਏ ਬਦ/ਮਾਸ਼ ਪੁਨੀਤ ਬੈਂਸ ਦੇ ਘਰ ਹੋਈ ਫਾ.ਇ.ਰਿੰ/ਗ, ਪੁਲਿਸ ਕਰ ਰਹੀ ਹੈ ਜਾਂਚ
ਦੱਸ ਦੇਈਏ ਕਿ ਇਸ ਫੈਸਲੇ ਨਾਲ ਬਲਾਕਾਂ ਦੀ ਕੁੱਲ ਗਿਣਤੀ ਵਿਚ ਕਮੀ ਕੀਤੀ ਜਾ ਸਕਦੀ ਹੈ। ਹਾਲਾਂਕਿ ਸੂਬੇ ਵਿਚ ਕਈ ਅਜਿਹੇ ਪਿੰਡ ਹਨ ਜਿਨ੍ਹਾਂ ਦੇ ਵਿਧਾਨ ਸਭਾ ਖੇਤਰ, ਬਲਾਕ ਤੇ ਜ਼ਿਲ੍ਹਾ ਤਿੰਨੋਂ ਵੱਖ-ਵੱਖ ਹਨ। ਸਰਕਾਰ ਨੇ ਇਸ ਪ੍ਰਸਤਾਵ ਨੂੰ 11 ਅਪ੍ਰੈਲ ਨੰ ਹੋਈ ਕੈਬਨਿਟ ਬੈਠਕ ਵਿਚ ਮਨਜ਼ੂਰੀ ਦਿੱਤੀ ਸੀ।
ਵੀਡੀਓ ਲਈ ਕਲਿੱਕ ਕਰੋ -:
























