ਚੰਡੀਗੜ੍ਹ: ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਨੇ 2021 ਦੇ ਇਸ਼ਤਿਹਾਰ ਨੰਬਰ 05 ਅਤੇ 2021 ਦੇ ਇਸ਼ਤਿਹਾਰ ਨੰਬਰ 03 ਰਾਹੀਂ ਪ੍ਰਕਾਸ਼ਤ ਮੱਛੀ ਪਾਲਣ ਅਧਿਕਾਰੀ ਦੀਆਂ 27 ਅਸਾਮੀਆਂ ਅਤੇ ਕਲਰਕ (ਕਾਨੂੰਨੀ) ਦੀਆਂ 160 ਅਸਾਮੀਆਂ ਦੇ ਸ਼੍ਰੇਣੀ ਨਤੀਜਿਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਅਧੀਨ ਸੇਵਾਵਾਂ ਚੋਣ ਬੋਰਡ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਇੱਕ ਮੀਟਿੰਗ ਤੋਂ ਬਾਅਦ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਲਰਕ ਲੀਗਲ ਦੀਆਂ ਅਸਾਮੀਆਂ ਲਈ ਲਿਖਤੀ ਪ੍ਰੀਖਿਆ 11/07/2021 ਨੂੰ ਹੋਈ ਸੀ, ਇਸ ਤੋਂ ਬਾਅਦ 28/07/2021 ਨੂੰ ਅੰਗਰੇਜ਼ੀ ਅਤੇ ਪੰਜਾਬੀ ਦੋਨੋ ਕਿਸਮ ਦੇ ਟੈਸਟ ਲਏ ਗਏ ਸਨ। ਅਤੇ ਇਨ੍ਹਾਂ ਅਸਾਮੀਆਂ ਲਈ ਕਾਉਂਸਲਿੰਗ 04/08/2021 ਨੂੰ ਮੁਕੰਮਲ ਹੋ ਗਈ ਹੈ। ਇਸੇ ਤਰ੍ਹਾਂ ਮੱਛੀ ਪਾਲਣ ਅਫਸਰ ਦੀਆਂ ਅਸਾਮੀਆਂ ਲਈ ਲਿਖਤੀ ਪ੍ਰੀਖਿਆ 25/07/2021 ਨੂੰ ਕੀਤੀ ਗਈ ਅਤੇ ਸਫਲ ਉਮੀਦਵਾਰਾਂ ਦੀ ਕਾਉਂਸਲਿੰਗ 10/08/2021 ਨੂੰ ਕੀਤੀ ਗਈ।
ਇਹ ਵੀ ਪੜ੍ਹੋ : ਮਨੀਸ਼ ਤਿਵਾੜੀ ਮਿਲੇ ਰੇਲ ਮੰਤਰੀ ਨੂੰ, ਬਲਾਚੌਰ ਨਾਲ ਰੇਲ ਲਿੰਕ ਜੋੜਨ ਅਤੇ ਰੋਪੜ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਦੀ ਕੀਤੀ ਮੰਗ
ਉਨ੍ਹਾਂ ਅੱਗੇ ਦੱਸਿਆ ਕਿ ਮੱਛੀ ਪਾਲਣ ਅਫਸਰ ਅਤੇ ਕਲਰਕ (ਲੀਗਲ) ਦੀਆਂ ਦੋਵਾਂ ਅਸਾਮੀਆਂ ਦੇ ਸ਼੍ਰੇਣੀਵਾਰ ਅੰਤਿਮ ਨਤੀਜਿਆਂ ਨੂੰ ਅੱਜ ਦੀ ਬੋਰਡ ਮੀਟਿੰਗ ਵਿੱਚ ਪ੍ਰਵਾਨਗੀ ਦੇ ਦਿੱਤੀ ਗਈ ਹੈ ਅਤੇ ਯੋਗ ਉਮੀਦਵਾਰਾਂ ਦੀਆਂ ਸਿਫਾਰਸ਼ਾਂ ਜਲਦੀ ਹੀ ਸਬੰਧਤ ਵਿਭਾਗਾਂ ਨੂੰ ਭੇਜੀਆਂ ਜਾਣਗੀਆਂ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਦੱਸਿਆ ਕਿ ਪਟਵਾਰੀਆਂ ਦੀ ਭਰਤੀ ਲਈ ਮੈਰਿਟ ਅਨੁਸਾਰ ਸ਼ਾਰਟਲਿਸਟ ਕੀਤੇ ਗਏ ਉਮੀਦਵਾਰਾਂ ਲਈ ਦੂਜੇ ਪੜਾਅ ਦੀ ਪ੍ਰੀਖਿਆ 05-09-2021 ਨੂੰ ਕਰਵਾਈ ਜਾ ਰਹੀ ਹੈ। ਉਨ੍ਹਾਂ ਉਮੀਦਵਾਰਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਕਿ ਉਮੀਦਵਾਰਾਂ ਨੂੰ ਚੰਗੀ ਤਰ੍ਹਾਂ ਤਿਆਰ ਰਹਿਣਾ ਚਾਹੀਦਾ ਹੈ ਅਤੇ ਕਿਸੇ ਵੀ ਸਮਾਜ ਵਿਰੋਧੀ ਅਨਸਰਾਂ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ।
ਮੀਟਿੰਗ ਦੌਰਾਨ ਬੋਰਡ ਦੇ ਮੈਂਬਰ ਜਸਪਾਲ ਸਿੰਘ ਢਿੱਲੋਂ, ਅਮਰਜੀਤ ਸਿੰਘ ਵਾਲੀਆ, ਕੁਲਦੀਪ ਸਿੰਘ ਕਾਹਲੋਂ, ਭੁਪਿੰਦਰਪਾਲ ਸਿੰਘ, ਰਵਿੰਦਰਪਾਲ ਸਿੰਘ, ਰਜਨੀਸ਼ ਸਹੋਤਾ, ਹਰਪ੍ਰਤਾਪ ਸਿੰਘ ਸਿੱਧੂ, ਸ਼ਮਸ਼ਾਦ ਅਲੀ, ਰਾਹੁਲ ਸਿੰਘ ਸਿੱਧੂ, ਨਵ ਨਿਯੁਕਤ ਮੈਂਬਰ ਸ੍ਰੀ ਗੋਪਾਲ ਸਿੰਗਲਾ ਅਤੇ ਸਕੱਤਰ ਸ. ਅਮਨਦੀਪ ਬਾਂਸਲ, ਆਈ.ਏ.ਐਸ ਵੀ ਮੌਜੂਦ ਸਨ।
ਇਹ ਵੀ ਪੜ੍ਹੋ : ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਸਮੇਂ ਸਿਰ ਦਖਲ ਤੋਂ ਬਾਅਦ ਨਹਿਰ ਪਟਵਾਰੀ ਨੂੰ ਕੀਤਾ ਗਿਆ ਬਹਾਲ