ਪੰਜਾਬ ਵਿਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਨਤੀਜੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਚੋਣ ਨਤੀਜਿਆਂ ਨੇ 2027 ਦੇ ਵਿਧਾਨ ਸਭਾ ਚੋਣਾਂ ਦੀ ਤਸਵੀਰ ਸਾਫ ਕਰ ਦਿੱਤੀ ਹੈ। ਆਮ ਆਦਮੀ ਪਾਰਟੀ ਨੇ ਬਲਾਕ ਸੰਮਤੀ ਦੀਆਂ ਇਕ ਹਜ਼ਾਰ ਤੋਂ ਵੱਧ ਸੀਟਾਂ ਜਿੱਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੀ 60 ਤੋ ਜ਼ਿਆਦਾ ਸੀਟਾਂ ਜਿੱਤੀਆਂ। ਬਲਾਕ ਸੰਮਤੀ ਚੋਣਾਂ ਵਿਚ ‘ਆਪ’ ਨੂੰ 1185 ਸੀਟਾਂ, ਕਾਂਗਰਸ ਨੂੰ 342 ਸੀਟਾਂ, ਅਕਾਲੀ ਦਲ ਨੂੰ 244 ਸੀਟਾਂ, ਬੀਜੇਪੀ ਨੂੰ 28 ਸੀਟਾਂ ਤੇ ਹੋਰ ਨੂੰ 78 ਸੀਟਾਂ ਮਿਲੀਆਂ।
ਇਸੇ ਤਰ੍ਹਾਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ‘ਆਪ’ ਨੂੰ 79 ਸੀਟਾਂ, ਕਾਂਗਰਸ ਨੂੰ 21 ਸੀਟਾਂ, ਅਕਾਲੀ ਦਲ ਨੂੰ 9 ਸੀਟਾਂ, ਬੀਜੇਪੀ ਨੂੰ 1 ਸੀਟ ਤੇ ਹੋਰਨਾਂ ਨੂੰ 2 ਸੀਟਾਂ ਮਿਲੀਆਂ ਹਨ। ‘ਆਪ’ ਸਰਕਾਰ ਵਿਚ ਪਹਿਲਾਂ ਮੰਤਰੀ ਤੇ ਹੁਣ ਲੋਕ ਸਭਾ ਦੇ ਸਾਂਸਦ ਗੁਰਮੀਤ ਸਿੰਘ ਮੀਤ ਹੇਅਰ ਦੇ ਪਿੰਡ ਕੁਰੜ, ਸੰਗਰੂਰ ਤੋਂ ਵਿਧਾਇਕ ਨਰਿੰਦਰ ਭਰਾਜ ਦੇ ਪਿੰਡ ਭਰਾਜ, ਕੋਟਕਪੂਰਾ ਤੋਂ ਵਿਧਾਇਕ ਸਪੀਕਰ ਕੁਲਤਾਰ ਸੰਧਵਾਂ ਦੇ ਪਿੰਡ ਸੰਧਵਾਂ, ਸਾਬਕਾ ਮੰਤਰੀ ਤੇ ਵਿਧਾਇਕ ਕੁਲਦੀਪ ਧਾਲੀਵਾਲ ਦੇ ਪਿੰਡ ਜਗਦੇਵ ਕਲਾਂ ਤੋਂ ਉਨ੍ਹਾਂ ਦੇ ਉਮੀਦਵਾਰ ਹਾਰ ਗਏ। ਫਿਰੋਜ਼ਪੁਰ ਤੋਂ ਜਿਸ ਸਾਬਕਾ ਗੈਂਗਸਟਰ ਗੁਰਪ੍ਰੀਤ ਸੇਖੋਂ ਨੂੰ ਪੁਲਿਸ ਨੇ ਚੋਣ ਪ੍ਰਚਾਰ ਵਿਚ ਗ੍ਰਿਫਤਾਰ ਕੀਤਾ ਸੀ, ਉਸ ਦੇ ਆਜ਼ਾਦ ਗਰੁੱਪ ਦੇ ਵੀ 2 ਉਮੀਦਵਾਰ ਜ਼ਿਲ੍ਹਾ ਪ੍ਰੀਸ਼ਦ ਚੋਣ ਜਿੱਤ ਗਏ।
ਕਾਂਗਰਸ 2027 ਵਿਚ ਖੁਦ ਨੂੰ ਮੁੱਖ ਵਿਰੋਧੀ ਧਿਰ ਕਲੇਮ ਕਰ ਰਹੀ ਹੈ ਪਰ ਵੋਟਰਾਂ ਵਿਚ ਹਾਲਤ ਬਦਤਰ ਹੈ। ਬਲਾਕ ਸੰਮਤੀ ਵਿਚ ਕਾਂਗਰਸ ਲਗਭਗ 350 ਤੇ ਜ਼ਿਲ੍ਹਾ ਪ੍ਰੀਸ਼ਦ ਵਿਚ 20 ਦੇ ਆਸਪਾਸ ਸਿਮਟ ਗਈ। ਪਰ ਸਭ ਤੋਂ ਦਿਲਚਸਪ ਅਕਾਲੀ ਦਲ ਦੀ ਪਰਫਾਰਮੈਂਸ ਹੈ। ਅਕਾਲੀ ਦਲ ਨੇ ਪਹਿਲਾਂ ਤਰਨਤਾਰਨ ਉਪ ਚੋਣਾਂ ਵਿਚ ਆਪ ਨੂੰ ਟੱਕਰ ਦੇ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਤੇ ਹੁਣ ਜ਼ਿਲ੍ਹਾ ਪ੍ਰੀਸ਼ਦ ਵਿਚ 9 ਤੇ ਬਲਾਕ ਸੰਮਤੀ ਵਿਚ 244 ਸੀਟਾਂ ਜਿੱਤ ਕੇ ਕਮਬੈਕ ਦੇ ਫਿਰ ਸੰਕੇਤ ਦਿੱਤੇ ਹਨ।
ਇਹ ਵੀ ਪੜ੍ਹੋ : ਲੁਧਿਆਣਾ ਕੋਰਟ ਕੰਪਲੈਕਸ ਦੇ ਬਾਹਰ ਦੋ ਧਿਰਾਂ ਭਿ/ੜੀਆਂ, ਪੇਸ਼ੀ ਭੁਗਤਣ ਆਏ ਵਿਅਕਤੀ ‘ਤੇ ਕੀਤਾ ਹ.ਮ/ਲਾ
ਪੰਜਾਬ ਦੇ ਪਿੰਡਾਂ ਵਿਚ ਵੋਟ ਬੈਂਕ ਵਧਾਉਣ ਦੀ ਕੋਸ਼ਿਸ਼ ਵਿਚ ਜੁਟੀ ਭਜਾਪਾ ਨੂੰ ਵੱਡਾ ਝਟਕਾ ਲੱਗਾ ਹੈ। ਭਾਜਪਾ ਬਲਾਕ ਸੰਮਤੀ ਦੀਆਂ ਲਗਭਗ 28 ਤੇ ਜ਼ਿਲ੍ਹਾ ਪ੍ਰੀਸ਼ਦ ਦੀ ਸਿਰਫ ਇਕ ਹੀ ਸੀਟ ਜਿੱਤ ਸਕੀ। ਅਜਿਹੇ ਵਿਚ ਸਪੱਸ਼ਟ ਹੈ ਕਿ ਭਾਜਪਾ ਦਾ ਦਿਹਾਤੀ ਖੇਤਰਾਂ ਵਿਚ ਆਧਾਰ ਨਹੀਂ ਹੈ ਤੇ ਇਸ ਨੂੰ ਬਣਾਉਣ ਲਈ ਲੰਬਾ ਸਮਾਂ ਲੱਗੇਗਾ। 2027 ਵਿਚ ਜੇਕਰ ਉਹ ਆਪਣੀ ਸਥਿਤੀ ਮਜ਼ਬੂਤ ਕਰਨਾ ਚਾਹੇ ਤਾਂ ਉਨ੍ਹਾਂ ਦੀ ਪਾਰਟੀ ਦੇ ਨੇਤਾ ਤੇ ਸਾਬਕਾ ਸੀਐੱਮ ਕੈਪਟਨ ਅਮਰਿੰਦਰ ਸਿੰਘ ਦੇ ਕਹੇ ਮੁਤਾਬਕ ਉਨ੍ਹਾਂ ਨੂੰ ਅਕਾਲੀ ਦਲ ਨਾਲ ਗਠਜੋੜ ਕਰਨਾ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:
























