ਪਟਿਆਲਾ ਵਿੱਚ ਕਤਲ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ, ਜਿਥੇ ਇੱਕ ਰਿਟਾਇਰਡ ਮੇਜਰ ਦਾ ਪ੍ਰਾਪਰਟੀ ਲਈ ਕਤਲ ਕਰ ਦਿੱਤਾ ਗਿਆ। ਕਤਲ ਤੋਂ ਬਾਅਦ ਲਾਸ ਨੂੰ ਠਿਕਾਣੇ ਲਾ ਕੇ ਘਰ ‘ਚੋਂ ਸਬੂਤ ਮਿਟਾਉਣ ਦੀ ਵੀ ਕੋਸ਼ਿਸ਼ ਕੀਤੀ ਗਈ। ਪਰ ਪਸਿਆਣਾ ਥਾਣਾ ਪੁਲਿਸ ਨੇ ਦਰਵਾਜ਼ੇ ਤੋੜ ਕੇ ਅੰਦਰ ਦਾਖਲ ਹੋ ਕੇ ਸਬੂਤ ਇਕੱਠੇ ਕੀਤੇ।
ਐਸਆਈ ਸੋਹਨ ਸਿੰਘ ਨੇ ਕਿਹਾ ਕਿ ਕਤਲ ਦੇ ਸੁਰਾਗ ਮਿਲ ਚੁੱਕੇ ਹਨ, ਹੁਣ ਲਾਸ਼ ਦੀ ਭਾਲ ਕੀਤੀ ਜਾ ਰਹੀ ਹੈ। ਦੋਸ਼ੀਆਂ ਦੀ ਪਛਾਣ ਲਈ ਮੇਜਰ ਦੇ ਜਾਣਕਾਰਾਂ ਦੀ ਲਿਸਟ ਬਣਾ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਖਦਸ਼ਾ ਹੈਕਿ ਜਾਣਕਾਰਾਂ ਨੇ ਪ੍ਰਾਪਰਟੀ ਲਈ ਇਹ ਕਤਲ ਕੀਤਾ ਹੈ।
17 ਸਤੰਬਰ ਦੀ ਸ਼ਾਮ ਨੂੰ ਵੀ ਉਸ ਨੂੰ ਘਰ ਦੇ ਬਾਹਰ ਘੁੰਮਦੇ ਦੇਖਿਆ ਗਿਆ। ਅਗਲੀ ਸਵੇਰ ਜਦੋਂ ਪੁਲਿਸ ਨੂੰ ਕਤਲ ਬਾਰੇ ਜਾਣਕਾਰੀ ਮਿਲੀ ਤਾਂ ਉਹ ਤੁਰੰਤ ਕੋਠੀ ਪਹੁੰਚ ਗਏ। ਕੋਠੀ ਦਾ ਦਰਵਾਜ਼ਾ ਤੋੜਨ ਤੋਂ ਬਾਅਦ ਪੁਲਿਸ ਅੰਦਰ ਗਈ ਅਤੇ ਕਤਲ ਦੇ ਸੁਰਾਗ ਮਿਲੇ। ਜਾਂਚ ਦੌਰਾਨ ਪਤਾ ਲੱਗਾ ਕਿ ਮੌਕੇ’ ਤੇ ਕਤਲ ਹੋਇਆ ਸੀ ਅਤੇ ਮੇਜਰ ਨੇ ਬਚਣ ਲਈ ਬਹੁਤ ਸੰਘਰਸ਼ ਕੀਤਾ ਸੀ।
ਪੁਲਿਸ ਅਨੁਸਾਰ ਮੇਜਰ ਜਸਬੀਰ ਸਿੰਘ ਦੀ ਉਮਰ ਲਗਭਗ 75 ਸਾਲ ਸੀ। ਸਾਲ 2003 ਵਿੱਚ ਉਸਦੀ ਪਤਨੀ ਦਾ ਦਿਹਾਂਤ ਹੋ ਗਿਆ। ਪਰਿਵਾਰ ਦੀ ਇਕਲੌਤੀ ਧੀ ਕੈਨੇਡਾ ਵਿੱਚ ਰਹਿੰਦੀ ਹੈ। ਜਸਬੀਰ ਸਿੰਘ ਸੰਤ ਐਨਕਲੇਵ ਵਿੱਚ ਸਥਿਤ ਉਕਤ ਕੋਠੀ ਵਿੱਚ ਇਕੱਲਾ ਰਹਿੰਦਾ ਸੀ। ਉਹ ਰੋਜ਼ ਘਰ ਦੇ ਬਾਹਰ ਸੈਰ ਕਰਦਾ ਸੀ। ਪੁਲਿਸ ਵੱਲੋਂ ਅਣਪਛਾਤੇ ਲੋਕਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਮੋਗਾ ‘ਚ ਵੱਡੀ ਕਾਰਵਾਈ : ਸਤਲੁਜ ਦਰਿਆ ‘ਤੇ ਗੈਰ-ਕਾਨੂੰਨੀ ਮਾਈਨਿੰਗ ਕਰਦੇ ਮਸ਼ੀਨਾਂ ਤੇ ਟਰੈਕਟਰ-ਟਰਾਲੀਆਂ ਸਣੇ 8 ਕਾਬੂ
ਕਤਲ ਦੇ ਦੌਰਾਨ ਫਰਸ਼ ਅਤੇ ਕੰਧਾਂ ‘ਤੇ ਖੂਨ ਦੇ ਧੱਬੇ ਸਨ। ਫਰਸ਼ ‘ਤੇ ਡੁੱਲ੍ਹਿਆ ਖੂਨ ਦੋਸ਼ੀਆਂ ਵੱਲੋਂ ਧੋ ਦਿੱਤਾ ਗਿਆ ਪਰ ਸਬੂਤ ਪੂਰੀ ਤਰ੍ਹਾਂ ਨਸ਼ਟ ਨਹੀਂ ਕੀਤੇ ਜਾ ਸਕੇ। ਫਿੰਗਰ ਪ੍ਰਿੰਟ ਮਾਹਿਰਾਂ ਦੀ ਟੀਮ ਨੇ ਸਾਰੇ ਨਮੂਨੇ ਇਕੱਠੇ ਕੀਤੇ ਹਨ।
ਮੌਕੇ ‘ਤੇ ਸੀਆਈਏ ਸਟਾਫ ਸੀਟੀ ਵਿੰਗ ਸਮਾਣਾ ਅਤੇ ਪਟਿਆਲਾ ਵਿੰਗ ਦੀ ਟੀਮ ਨੇ ਵੀ ਇਸ ਕਤਲ ਕੇਸ ਨੂੰ ਸੁਲਝਾਉਣਾ ਸ਼ੁਰੂ ਕਰ ਦਿੱਤਾ ਹੈ। ਮੇਜਰ ਜਸਬੀਰ ਸਿੰਘ ਦੇ ਘਰ ਦੇ ਆਲੇ -ਦੁਆਲੇ ਇੱਕ ਖਾਲੀ ਪਲਾਟ ਹੈ ਜਦੋਂ ਕਿ ਹੋਰ ਘਰ ਨੇੜੇ ਹੀ ਬਣਾਏ ਗਏ ਹਨ। ਇੱਥੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ।