ਅਸਾਮ ਦੀ ਰਾਜਧਾਨੀ ਗੁਹਾਟੀ ਦੇ ਜਲੁਕਬਾੜੀ ਇਲਾਕੇ ਵਿੱਚ ਐਤਵਾਰ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਇੰਜੀਨੀਅਰਿੰਗ ਦੇ 7 ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਸਾਰੇ ਸਕਾਰਪੀਓ ਗੱਡੀ ‘ਚ ਸਫ਼ਰ ਕਰ ਰਹੇ ਸਨ। ਇਸ ਦੌਰਾਨ ਜਲੁਕਬਾੜੀ ਫਲਾਈਓਵਰ ਤੇ ਉਨ੍ਹਾਂ ਦੀ ਗੱਡੀ ਇੱਕ ਮਿਨੀ ਟਰੱਕ ਨਾਲ ਟਕਰਾਉਣ ‘ਤੋਂ ਬਾਅਦ ਡਿਵਾਈਡਰ ਨਾਲ ਟਕਰਾ ਗਈ ਅਤੇ ਇਹ ਹਾਦਸਾ ਵਾਪਰ ਗਿਆ।
ਗੁਹਾਟੀ ਦੇ ਸੰਯੁਕਤ ਪੁਲਿਸ ਕਮਿਸ਼ਨਰ ਠੁਬੇ ਪ੍ਰਤੀਕ ਵਿਜੇ ਕੁਮਾਰ ਨੇ ਦੱਸਿਆ ਕਿ ਇਹ ਭਿਆਨਕ ਸੜਕ ਹਾਦਸਾ ਐਤਵਾਰ ਰਾਤ ਜਲੂਕਬਾੜੀ ਫਲਾਈਓਵਰ ‘ਤੇ ਵਾਪਰਿਆ। ਇਸ ਸੜਕ ਹਾਦਸੇ ਵਿੱਚ ਆਸਾਮ ਇੰਜਨੀਅਰਿੰਗ ਕਾਲਜ (AEC) ਦੇ ਘੱਟੋ-ਘੱਟ ਸੱਤ ਵਿਦਿਆਰਥੀਆਂ ਦੀ ਦਰਦਨਾਕ ਮੌਤ ਹੋ ਗਈ। ਉਨ੍ਹਾਂ ਦੱਸਿਆ ਇਹ ਸੜਕ ਹਾਦਸਾ ਸਕਾਰਪੀਓ ਕਾਰ ਦੇ ਡਰਾਈਵਰ ਵੱਲੋਂ ਗੱਡੀ ਤੋਂ ਕੰਟਰੋਲ ਖੋਹਣ ਕਾਰਨ ਵਾਪਰਿਆ।
ਇਸ ਹਾਦਸੇ ਦਾ ਸ਼ਿਕਾਰ ਹੋਏ ਸਾਰੇ ਮ੍ਰਿਤਕਾਂ ਦੀ ਪਛਾਣ ਹੋ ਗਈ ਹੈ। ਮ੍ਰਿਤਕਾਂ ਦੀ ਪਛਾਣ ਅਰਿਦਮ ਭਵਾਲ ਅਤੇ ਨਿਯੋਰ ਡੇਕਾ ਵਾਸੀ ਗੁਹਾਟੀ, ਕੌਸ਼ਿਕ ਮੋਹਨ ਵਾਸੀ ਸ਼ਿਵਸਾਗਰ, ਉਪਾਂਸ਼ਕੂ ਸਰਮਾਹ ਵਾਸੀ ਨਾਗਾਂਵ, ਰਾਜ ਕਿਰਣ ਭੁਇਆਂ ਵਾਸੀ ਮਾਜੁਲੀ, ਈਮੋਨ ਬਰੂਆ ਵਾਸੀ ਡਿਬਰੂਗੜ੍ਹ, ਕੌਸ਼ਿਕ ਬਰੂਆ ਵਾਸੀ ਮੰਗਲਦੋਈ ਵੱਜੋਂ ਹੋਈ ਹੈ। ਸਾਰੇ ਇੰਜੀਨੀਅਰਿੰਗ ਕਾਲਜ ਦੇ ਛੇਵੇਂ ਸਮੈਸਟਰ ਦੇ ਵਿਦਿਆਰਥੀ ਸਨ।
ਇਹ ਵੀ ਪੜ੍ਹੋ : ਸਰਹੱਦ ਪਾਰ ਸਿੱਧੂ ਲਈ ਪਿਆਰ: ਮੂਸੇਵਾਲਿਆ ਤੈਨੂ ਅਖੀਆਂ ਉਡੀਕਦੀਆਂ…US ‘ਚ ਪਾਕਿ ਗਾਇਕ ਨੇ ਪੇਸ਼ ਕੀਤੀ ਕੱਵਾਲੀ
ਹਾਦਸੇ ‘ਚ ਤਿੰਨ ਹੋਰ ਵਿਦਿਆਰਥੀ ਮਰੁਣਮਯ ਬੋਰਾ, ਅਰਨਵ ਚੱਕਰਵਰਤੀ ਅਤੇ ਅਰਪਨ ਭੂਈਆਂ ਜ਼ਖਮੀ ਹੋ ਗਏ। ਇਸ ਦੇ ਨਾਲ ਹੀ ਹਾਦਸੇ ਦਾ ਸ਼ਿਕਾਰ ਡੀਆਈ ਪਿਕਅੱਪ ਵੈਨ ਦੇ ਡਰਾਈਵਰ ਅਤੇ ਕਲੀਨਰ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ। ਸਾਰਿਆਂ ਨੂੰ ਤੁਰੰਤ ਇਲਾਜ਼ ਲਈ ਗੁਹਾਟੀ ਮੈਡੀਕਲ ਕਾਲਜ ਅਤੇ ਹਸਪਤਾਲ GMCH ਵਿੱਚ ਭਰਤੀ ਕਰਵਾਇਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: