Road Accident in Jalandhar : ਜਲੰਧਰ : ਕਾਲਾ ਸੰਘਿਆ ਰੋਡ ‘ਤੇ ਇੱਕ ਘਰ ਵਿਚ ਵਿਆਹ ਦੀ ਖੁਸ਼ੀ ਸੋਗ ਵਿਚ ਬਦਲ ਗਈ ਜਦੋਂ ਵਿਆਹ ’ਚ ਸ਼ਰੀਕ ਹੋਣ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਟਾਲਾ ਦੇ ਰਹਿਣ ਵਾਲੇ ਪ੍ਰਿੰਸ ਵਜੋਂ ਹੋਈ ਹੈ, ਜਿਸ ਦੀ ਉਮਰ ਲਗਭਗ 15 ਸਾਲ ਹੈ। ਉਥੇ ਹੀ ਉਸਦਾ ਚਚੇਰਾ ਭਰਾ 25 ਸਾਲਾ ਸੌਰਵ ਨਿਵਾਸੀ ਸ਼ੀਤਲ ਨਗਰ ਗੰਭੀਰ ਜ਼ਖਮੀ ਹੋ ਗਿਆ। ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ, ਜਦਕਿ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ।
ਸਿਵਲ ਹਸਪਤਾਲ ਦੇ ਡਾ. ਸੁਖਵਿੰਦਰ ਨੇ ਦੱਸਿਆ ਕਿ ਜਦੋਂ ਪ੍ਰਿੰਸ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਸ ਦੀ ਮੌਤ ਹੋ ਗਈ, ਜਦੋਂਕਿ ਸੌਰਭ ਦੀ ਹਾਲਤ ਗੰਭੀਰ ਹੈ। ਉਨ੍ਹਾਂ ਕਿਹਾ ਕਿ ਪ੍ਰਿੰਸ ਦੇ ਸਿਰ ਵਿੱਚ ਡੂੰਘੀ ਸੱਟ ਲੱਗੀ ਸੀ। ਸੌਰਭ ਦੇ ਮੂੰਹ ਅਤੇ ਸਿਰ ‘ਤੇ ਜ਼ਿਆਦਾ ਸੱਟਾਂ ਲੱਗੀਆਂ ਸਨ। ਬਟਾਲਾ ਦਾ ਪ੍ਰਿੰਸ ਵਿਆਹ ਵਿੱਚ ਸ਼ਾਮਲ ਹੋਣ ਲਈ ਆਪਣੇ ਰਿਸ਼ਤੇਦਾਰ ਦੇ ਘਰ ਆਇਆ ਸੀ। ਸਵੇਰੇ ਉਹ ਆਪਣੇ ਚਚੇਰੇ ਭਰਾ ਸੌਰਵ ਨਾਲ ਸਬਜ਼ੀ ਲੈ ਕੇ ਕਾਲਾ ਸੰਘਿਆ ਰੋਡ ‘ਤੇ ਸਥਿਤ ਇਕ ਪੈਲੇਸ ਵਿਚ ਜਾ ਰਿਹਾ ਸੀ। ਉਸ ਦੀ ਐਕਟਿਵਾ ਪੈਟਰੋਲ ਪੰਪ ਨੇੜੇ ਖੜ੍ਹੀ ਕਾਰ ਵਿੱਚ ਟਕਰਾ ਗਈ। ਕਾਰ ਨਾਲ ਟੱਕਰ ਇੰਨੀ ਜ਼ਬਰਦਸਤ ਸੀ ਕਿ ਪ੍ਰਿੰਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਉਨ੍ਹਾਂ ਦੋਵਾਂ ਦੇ ਪਰਿਵਾਰ ਸਿਵਲ ਹਸਪਤਾਲ ਪਹੁੰਚ ਗਏ।
ਅੱਖੀਂ ਦੇਖਣ ਵਾਲਿਆਂ ਦਾ ਕਹਿਣਾ ਸੀ ਕਿ ਕਿ ਪ੍ਰਿੰਸ ਐਕਟਿਵਾ ਚਲਾ ਰਿਹਾ ਸੀ, ਜਦੋਂ ਕਿ ਸੌਰਵ ਪਿੱਛੇ ਬੈਠਾ ਸੀ। ਦੋਵੇਂ ਕਾਫ਼ੀ ਤੇਜ਼ੀ ਨਾਲ ਜਾ ਰਹੇ ਸਨ। ਟੱਕਰ ਦੀ ਆਵਾਜ਼ ਇੰਨੀ ਜ਼ੋਰ ਨਾਲ ਆਈ ਕਿ ਆਲੇ-ਦੁਆਲੇ ਭੱਜ ਕੇ ਉਥੇ ਪਹੁੰਚੇ। ਐਕਟਿਵਾ ਦੇ ਸਪੀਡੋਮੀਟਰ ‘ਤੇ ਸੂਈ 70 ਦੀ ਸਪੀਡ ‘ਤੇ ਅਟਕੀ ਹੋਈ ਸੀ। ਸੂਚਨਾ ਮਿਲਦੇ ਹੀ ਲਾਂਬੜਾ ਥਾਣੇ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ।